January 20, 2012 admin

ਵੋਟਰ ਫੋਟੋ ਸ਼ਨਾਖਤੀ ਕਾਰਡ ਅਤੇ ਹੋਰ ਫੋਟੋ ਦਸਤਾਵੇਜ਼ ਸਬੂਤਾਂ ਨਾਲ ਆਪਣੀ ਵੋਟ ਦਾ ਕਰਨਗੇ ਇਸਤੇਮਾਲ-ਜ਼ਿਲ•ਾ ਚੋਣ ਅਫ਼ਸਰ

ਗੁਰਦਾਸਪੁਰ, 20 ਜਨਵਰੀ :  ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਜ਼ਿਲ•ੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ , ਬੀ.ਐਲ.ਓਜ਼, ਸਮੂਹ ਚੋਣ ਲੜ ਰਹੇ ਉਮੀਦਵਾਰਾਂ ਤੇ ਲੋਕਾਂ ਨੂੰ ਜਾਣਕਾਰੀ ਦੇਦਿੰਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੋਟਰ, ਐਪਿਕ (ਇਲੈਕਟਰਜ਼ ਫੋਟੋ ਸ਼ਨਾਖਤੀ ਕਾਰਡ) ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਪਰ ਜੋ ਵੋਟਰ ਵੋਟਾਂ ਦੌਰਾਨ ਆਪਣਾ ਫੋਟੋ ਵਾਲਾ ਸ਼ਨਾਖਤੀ ਕਾਰਡ ਪੇਸ਼ ਨਹੀ ਕਰ ਸਕਦੇ , ਪੋਲਿੰਗ ਸਟੇਸ਼ਨ ‘ਤੇ ਸਥਾਪਿਤ ਚੋਣ ਮਸ਼ੀਨਰੀ ਵਲੋਂ ਵੋਟਰ ਦੀ ਪਹਿਚਾਣ ਭਾਰਤੀ ਚੋਣ ਕਮਿਸ਼ਨ ਵਲ ਨਿਰਧਾਰਿਤ ਦਸਤਾਵੇਜ਼ੀ ਸਬੂਤਾਂ ਦੇ ਆਧਾਰ ‘ਤੇ ਕੀਤੀ ਜਾਵੇਗੀ।   ਜਿਸ ਉਪਰੰਤ ਵੋਟਰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।
                ਸ੍ਰੀ ਕੈਂਥ ਨੇ ਅੱਗੇ ਕਿਹਾ ਕਿ ਵੋਟਰਾਂ ਵਲੋਂ ਸ਼ਨਾਖਤ ਦੇ ਸਬੂਤ ਵਜੋ ਆਪਣਾ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਸਰਵਿਸ ਸ਼ਨਾਖਤੀ ਕਾਰਡ, ਐਸ. ਸੀ, ਐਸ.ਟੀ ਤੇ ਓ.ਬੀ.ਸੀ ਸਰਟੀਫਿਕੇਟ, ਪੈਨਸ਼ਨ ਸਬੰਧੀ ਦਸਤਾਵੇਜ਼, ਆਜ਼ਾਦੀ ਘੁਲਾਟੀਏ ਸ਼ਨਾਖਤੀ ਕਾਰਡ, ਆਰਮਜ਼ ਲਾਇਸੈਂਸ, ਸੰਪਤੀ ਨਾਲ ਸਬੰਧਿਤ ਦਸਤਾਵੇਜ਼ ਆਦਿ ਰਾਹੀ ਆਪਣੀ ਸ਼ਨਾਖਤ ਪੇਸ਼ ਕੀਤਾ ਜਾ ਸਕਦਾ ਹੈ। ਉਨਾ ਕਿਹਾ ਕਿ ਪਰਵਾਸੀ ਭਾਰਤੀ ਕੇਵਲ ਅਸਲ ਪਾਸਪੋਰਟ (ਹੋਰ ਕੋਈ ਦਸਤਾਵੇਜ਼ ਨਹੀਂ) ਰਾਹੀਂ ਹੀ ਆਪਣੀ ਸ਼ਨਾਖਤ ਦਾ ਸਬੂਤ ਪੇਸ਼ ਕਰ ਸਕਦੇ ਹਨ।

Translate »