January 20, 2012 admin

ਭਾਰਤ ਦੇ ਚੋਣ ਕਮਿਸਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਯੋਜਨਾਬੱਧ ਜਾਗਰੂਕਤਾ ਮੁਹਿੰਮ ਸੁਰੂ : ਰਾਹੁਲ ਤਿਵਾੜੀ

ਲੁਧਿਆਣਾ, 20 ਜਨਵਰੀ :  ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਅੱਜ ਇਥੇ ਬੱਚਤ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਜ਼ਿਲ•ੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 21 ਲੱਖ 35 ਹਜਾਰ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ । ਉਨ•ਾਂ ਜਿਲ•ੇ ਦੀਆਂ ਨਵੀਆਂ ਵੋਟਰ ਸੂਚੀਆਂ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਾਲੇ 18 ਤੋਂ 19 ਸਾਲ ਉਮਰ ਦੇ 49 ਹਜਾਰ 518 ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 30 ਜਨਵਰੀ ਨੂੰ ਪਹਿਲੀ ਵਾਰ ਆਪਣੇ ਵੋਟ ਪਾਉਣ ਦੇ ਮੁੱਢਲੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪੂਰੀ ਸ਼ਾਨੋ-ਸੌਕਤ ਨਾਲ ਵੋਟ ਪਾ ਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ । ਉਨ•ਾਂ ਜਿਲ•ੇ ਦੇ ਸਾਰੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਧ ਚੜ• ਕੇ 30 ਜਨਵਰੀ ਨੂੰ ਵੋਟਾਂ ਪਾਉਣ ਲਈ ਅੱਗੇ ਆਉਣ । ਉਨ•ਾਂ ਦੱਸਿਆ ਕਿ ਔਰਤ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਵੀ ਵਿਸੇਸ ਮੁਹਿੰਮ ਚਲਾਈ ਜਾਵੇਗੀ ਜਿਸ ਅਧੀਨ ਸਾਰੀਆਂ ਆਂਗਣਵਾੜੀ ਵਰਕਰ ਪਿੰਡਾਂ ਵਿੱਚ ਔਰਤਾਂ ਦੀਆਂ ਮੀਟਿੰਗਾਂ ਕਰਕੇ ਉਨ•ਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੀਆਂ ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਸਿੱਖਿਅਤ ਕਰਨ ਅਤੇ ਵੋਟਰਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਵਿਆਪਕ ਯੋਜਨਾਬੱਧ ਜਾਗਰੂਕਤਾ ਮੁਹਿੰਮ ਸੁਰੂ ਕੀਤੀ ਗਈ ਹੈ ਜਿਸ ਅਧੀਨ 25 ਜਨਵਰੀ ਨੂੰ ਰਾਸਟਰੀ ਵੋਟਰ ਦਿਵਸ ਦੇ ਮੌਕੇ ਤੇ ਜਿਲ•ੇ ਵਿੱਚ ਪੈਂਦੇ ਸਾਰੇ ਬੂਥਾਂ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਰਾਸਟਰੀ ਵੋਟਰ ਦਿਵਸ ਸਮਾਗਮ ਆਯੋਜਿਤ ਕੀਤੇ ਜਾਣਗੇ ਜਿਥੇ ਕਿ ਸਾਰੇ ਬੂਥ ਲੈਵਲ ਅਫਸਰ ਵੋਟਰਾਂ ਨੂੰ ਵੋਟ ਪਾਉਣ ਲਈ ਸਹੁੰ ਚੁਕਾਉਣਗੇ ਅਤੇ ਇਸ ਮੌਕੇ ਤੇ ਨਵੇਂ ਬਣੇ ਫੋਟੋ ਵੋਟਰ ਸਨਾਖਤੀ ਕਾਰਡ ਵੀ ਵੋਟਰਾਂ ਨੂੰ ਵੰਡੇ ਜਾਣਗੇ । ਉਨ•ਾਂ ਦੱਸਿਆ ਕਿ ਰਾਸਟਰੀ ਵੋਟਰ ਦਿਵਸ ਦੇ ਮੌਕੇ ਤੇ ਸਰਕਾਰੀ ਕਾਲਜ ਲੜਕੀਆਂ ਵਿਖੇ ਜਿਲ•ਾ ਪੱਧਰ ਦਾ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਥੇ ਕਿ ਵਿਦਿਆਰਥੀਆਂ ਦੇ ਭਾਸਣ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਜਾਣਗੇ । ਉਨ•ਾਂ ਦੱਸਿਆ ਕਿ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਨੂੰ ਨਿਰਦੇਸ ਦਿੱਤੇ ਗਏ ਹਨ ਕਿ ਸਾਰੇ ਸਕੂਲਾਂ ਵਿੱਚ ਲੋਕਤੰਤਰ ਅਤੇ ਵੋਟਰਾਂ ਦੇ ਅਧਿਕਾਰ ਤੇ ਜਿੰਮੇਵਾਰੀਆਂ ਦੇ ਵਿਸੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣ । ਸ੍ਰੀ ਤਿਵਾੜੀ ਨੇ ਦੱਸਿਆ ਕਿ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰ ਵੀ 25 ਜਨਵਰੀ ਨੂੰ ਰਾਸਟਰੀ ਵੋਟਰ ਦਿਵਸ ਸਮਾਗਮ ਆਯੋਜਿਤ ਕਰਨਗੇ ।
ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਮੌਕਾ ਦੇਣ ਲਈ 30 ਜਨਵਰੀ ਨੂੰ ਮੈਡੀਕਲ ਸੇਵਾਵਾਂ ਅਤੇ ਹੋਰ ਜਰੂਰੀ ਸੇਵਾਵਾਂ ਤੋਂ ਬਿਨਾਂ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਛੁੱਟੀ ਹੋਵੇਗੀ ਅਤੇ ਜਿਲ•ੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਤੇ ਵਪਾਰਕ ਅਦਾਰਿਆਂ ਵਿੱਚ ਵੀ ਛੁੱਟੀ ਹੋਵੇਗੀ ਤਾਂ ਜੋ ਕੋਈ ਵੀ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ । ਉਨ•ਾਂ ਸਪੱਸਟ ਕੀਤਾ ਕਿ 30 ਤਾਰੀਖ ਦੀ ਛੁੱਟੀ ਬਦਲੇ ਕਿਸੇ ਵੀ ਪ੍ਰਾਈਵੇਟ ਅਦਾਰੇ ਵੱਲੋਂ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਕੱਟੀ ਜਾਵੇਗੀ । ਉਨ•ਾਂ ਇਹ ਵੀ ਦੱਸਿਆ ਕਿ 30 ਜਨਵਰੀ ਨੂੰ ਚੋਣ ਡਿਊਟੀ ਦੇਣ ਵਾਲੇ ਸਰਕਾਰੀ ਅਮਲੇ ਨੂੰ 31 ਜਨਵਰੀ ਨੂੰ ਛੁੱਟੀ ਹੋਵੇਗੀ ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਪਿੰਡਾਂ ਤੇ ਸਹਿਰਾਂ ਦੇ ਵੋਟਰਾਂ ਨੂੰ ਇਲੈਕਟਰੋਨਿਕ ਵੋਟਿੰਗ ਮਸੀਨ ਦੀ ਵਰਤੋਂ ਸਬੰਧੀ ਸਿਖਲਾਈ ਦੇਣ ਵਾਸਤੇ ਵਿਸੇਸ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ । ਉਨ•ਾਂ ਦੱਸਿਆ ਕਿ ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਵਿਭਾਗ ਵੱਲੋਂ ਵੀ ਨੌਜਵਾਨ ਵੋਟਰਾਂ ਦੀ ਵੋਟਾਂ ਪਾਉਣ ਵਿੱਚ ਸਮੂਲੀਅਤ ਨੂੰ ਵਧਾਉਣ ਵਾਸਤੇ ਵਿਸੇਸ ਮੁਹਿੰਮ ਚਲਾਈ ਜਾਵੇਗੀ । ਉਨ•ਾਂ ਦੱਸਿਆ ਕਿ ਚੋਣ ਡਿਊਟੀ ਤੇ ਤਾਇਨਾਤ ਅਮਲਾ ਫਾਰਮ  12 ਭਰ ਕੇ ਆਪਣੀ ਵੋਟ ਪਾ ਸਕੇਗਾ । ਉਨ•ਾਂ ਦੱਸਿਆ ਕਿ ਜਿਲ•ੇ ਵਿੱਚ ਪੈਂਦੇ ਇਕਹਿਰੇ 564 ਪੋਲਿੰਗ ਬੂਥਾਂ ਤੇ ਵੀਡੀਓ ਕੈਮਰੇ ਲਗਾਏ ਜਾਣਗੇ ਅਤੇ ਬਾਕੀ 1698 ਪੋਲਿੰਗ ਬੂਥਾਂ ਤੇ ਮਾਈਕਰੋ ਨਿਗਰਾਨ ਲਗਾਏ ਜਾਣਗੇ ।
ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ ਕੋਈ ਵੀ ਵੋਟਰ ਸਿਰਫ ਇੱਕ ਥਾਂ ਤੇ ਹੀ ਵੋਟ ਪਾ ਸਕਦਾ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਖਾਸ ਕਰਕੇ ਪ੍ਰਵਾਸੀ ਮਜਦੂਰ ਦੋ ਥਾਂ ਤੇ ਵੋਟ ਬਣਾਉਂਦੇ ਹਨ ਤਾਂ ਇਹ ਇੱਕ ਕਾਨੂੰਨੀ ਅਪਰਾਧ ਹੈ ਕਿਉਂਕਿ ਨਵੀਂ ਥਾਂ ਤੇ ਵੋਟ ਬਣਵਾਉਣ ਲਈ ਪੁਰਾਣੀ ਰਿਹਾਇਸ ਤੋਂ ਵੋਟ ਕਟਵਾਉਣੀ ਲਾਜਮੀ ਹੈ । ਉਨ•ਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦੋ ਥਾਂ ਤੇ ਵੋਟ ਪਾਉਣ ਸਬੰਧੀ ਕੋਈ ਸਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਿਕਾਇਤ ਦੀ ਪੁਸਟੀ ਹੋਣ ਉਪਰੰਤ ਸਬੰਧਤ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Translate »