January 21, 2012 admin

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਬੀਬੀ ਮਨਜੀਤ ਕੌਰ ਬ੍ਰਹਮਪੁਰਾ ਦੇ ਅਕਾਲ ਚਲਾਣੇ ਤੇ ਅਫਸੋਸ ਦਾ ਇਜ਼ਹਾਰ

ਅੰਮ੍ਰਿਤਸਰ ੨੧ ਜਨਵਰੀ:- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਦੇ ਅਚਾਨਕ ਅਕਾਲ ਚਲਾਣੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਡੂੰਘੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫਤਰ ਤੋਂ ਜਾਰੀ ਪ੍ਰੈਸ ਰਲੀਜ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮਾਝੇ ਦੇ ਸਭ ਤੋਂ ਪੁਰਾਣੇ ਤੇ ਟਕਸਾਲੀ ਅਕਾਲੀ ਆਗੂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਦਾ ਸੰਖੇਪ ਬਿਮਾਰੀ ਪਿਛੋਂ ਅਕਾਲ ਚਲਾਣਾ ਕਰ ਜਾਣਾ ਨਾ ਸਹਾਰਨ ਯੋਗ ਸਦਮਾ ਹੈ ਤੇ ਇਹ ਖਬਰ ਸੁਣ ਕੇ ਮੈਨੂੰ ਬੇ-ਹੱਦ ਦੁੱਖ ਹੋਇਆ। ਸ੍ਰ:ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਵਿਚ ਉੱਚਕੋਟੀ ਦੇ ਸਿਆਸੀ ਨੇਤਾ ਹਨ ਤੇ ਜਦੋਂ ਵੀ ਕੋਈ ਵਿਅਕਤੀ ਹਲਕੇ ਵਿੱਚੋਂ ਕੰਮ-ਕਾਜ ਦੀ ਖਾਤਰ ਉਹਨਾਂ ਨੂੰ ਘਰ ਮਿਲਣ ਆਉਂਦਾ ਸੀ ਤਾਂ ਹਮੇਸਾਂ ਹੀ ਬੀਬੀ ਜੀ ਆਪ ਹਰ ਆਏ ਵਿਅਕਤੀ ਦਾ ਖਿਆਲ ਰੱਖਦੇ ਹੋਏ ਕੰਮ-ਕਾਜ ਤੋਂ ਇਲਾਵਾ ਚਾਹ-ਪਾਣੀ ਦੀ ਸੇਵਾ ਵੀ ਕਰਦੇ ਸਨ। ਸਵ:ਬੀਬੀ ਮਨਜੀਤ ਕੌਰ ਜੀ ਸਾਊ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਗੁਰਬਾਣੀ ਦਾ ਸਿਮਰਨ ਕਰਦੇ ਤੇ ਪ੍ਰਮਾਤਮਾਂ ਨੂੰ ਯਾਦ ਰੱਖਦੇ ਸਨ। ਉਹਨਾਂ ਦਾ ਪੀ.ਜੀ.ਆਈ. ਚੰਡੀਗੜ• ਵਿਖੇ ਸੰਖੇਪ ਬਿਮਾਰੀ ਪਿਛੋ ਦੁਨੀਆਂ ਤੋਂ ਚਲੇ ਜਾਣ ਨਾਲ ਬ੍ਰਹਮਪੁਰਾ ਪ੍ਰੀਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ•ਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਅਸੀਂ ਸ੍ਰ:ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਹਾਂ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬੀਬੀ ਜੀ ਨੂੰ ਆਪਣੇ ਚਰਨਾ ‘ਚ ਨਿਵਾਸ ਬਖਸ਼ਣ ਤੇ ਸ੍ਰ:ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Translate »