੨੩ ਦੀ ਮਨਪ੍ਰੀਤ ਬਾਦਲ ਦੀ ਰੈਲੀ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ।
ਅੰਮ੍ਰਿਤਸਰ ੨੧ ਜਨਵਰੀ (ਰਾਜਿੰਦਰ ਬਾਠ)- ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਿਉਂ ਤਿਉਂ ਮਨਪ੍ਰੀਤ ਬਾਦਲ ਦੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਵਲੋਂ, ਆਪਣੀ ਚੋਣ ਮੁਹਿੰਮ ਵਿਚ ਤੇਜੀ ਲਿਆਂਦੀ ਜਾ ਰਹੀ ਹੈ। ਇਸ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਪਾਰਟੀ ਮੁੱਖੀ ਮਨਪ੍ਰੀਤ ਬਾਦਲ ਆਪ ਖੁਦ ਅੰਮ੍ਰਿਤਸਰ ਜ਼ਿਲ•ੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਚੋਣ ਮੁਹਿੰਮ ਲਈ, ਆਪ ਆ ਰਹੇ ਹਨ। ਉਸ ਦਿਨ ਇਹਨਾਂ ਵਿਧਾਨ ਸਭਾ ਦੇ ਵੱਖ ਵੱਖ ਹਲਕਿਆਂ ਦੀਆਂ ਸੰਯੁਕਤ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਮਨਪ੍ਰੀਤ ਬਾਦਲ ਵਲੋਂ ਉਹਨਾਂ ਦੇ ਹਲਕੇ ਵਿਚ ਕਟੜਾ ਸੰਤ ਸਿੰਘ ਵਿਖੇ ੨੩ ਮਾਰਚ ਸ਼ਾਮ ਨੂੰ ਇਕ ਵਿਸ਼ਾਲ ਰੈਲੀ ਕੀਤੀ ਜਾਣੀ ਹੈ। ਇਹ ਰੈਲੀ ਇਕ ਬੇਮਿਸਾਲ ਰੈਲੀ ਹੋਵੇਗੀ ਤੇ ਵਰਕਰਾਂ ਵਿਚ ਇਸ ਪ੍ਰਤੀ ਪੂਰਾ ਉਤਸ਼ਾਹ ਹੈ। ਇਸ ਚੋਣ ਰੈਲੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਅੰਮ੍ਰਿਤਸਰ ਹਲਕਾ ਕੇਂਦਰੀ ਤੋਂ ਚੋਣ ਲੜ ਰਹੇ ਕਾਮਰੇਡ ਵਿਜੈ ਮਿਸ਼ਰਾ, ਹਲਕੇ ਦੇ ਵੋਟਰਾਂ ਨੂੰ ਲਾਮਬੰਦ ਕਰ ਰਹੇ ਹਨ। ਕਾਮਰੇਡ ਮਿਸ਼ਰਾ ਨੇ ਕਿਹਾ ਕਿ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ, ਉਹਨਾਂ ਦੇ ਆਪਣੇ ਕੇਂਦਰੀ ਹਲਕਿਆਂ ਵਿਚ ਵੋਟਰਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਇਸ ਦਾ ਮੁੱਖ ਕਾਰਣ, ਆਜ਼ਾਦੀ ਤੋਂ ਬਾਅਦ ਲੋਕ ਕਾਂਗਰਸ ਤੇ ਅਕਾਲੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਮਨਪ੍ਰੀਤ ਬਾਦਲ ਦੇ ਸਾਂਝੇ ਮੋਰਚੇ ਨੂੰ ਇਕ ਤੀਸਰੇ ਬਦਲ ਦੇ ਰੂਪ ਵਿਚ ਦੇਖ ਰਹੇ ਹਨ ਤੇ ਇਹ ਸਾਂਝੇ ਮੋਰਚੇ ਵਾਲਾ ਤੀਸਰਾ ਮੋਰਚਾ, ਭਵਿੱਖ ਵਿਚ ਲੋਕਾਂ ਦੀ ਆਸ ਮੁਤਾਬਿਕ ਪੂਰਾ ਉਤਰੇਗਾ। ਉਹਨਾਂ ਦੀ ਸਰਕਾਰ ਆਉਣ ਤੇ, ਲੋਕ ਸਹੀ ਅਰਥਾਂ ਵਿਚ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਵਿਚ, ਆਜ਼ਾਦੀ ਦਾ ਆਨੰਦ ਮਾਣ ਸਕਣਗੇ। ਇਸ ਸੰਬੰਧ ਵਿਚ ਕਾਮਰੇਡ ਮਿਸ਼ਰਾ ਨੇ ਨਮਕ ਮੰਡੀ, ਫਤਹਿ ਸਿੰਘ ਕਲੋਨੀ, ਕਟੜਾ ਸੰਤ ਸਿੰਘ, ਭਗਤਾਂ ਵਾਲਾ, ਹਕੀਮਾਂ ਵਾਲਾ ਤੇ ਇੰਦਰਾ ਕਲੋਨੀ ਦੇ ਹਲਕਿਆਂ ਵਿਚ ਵੋਟਰਾਂ ਨਾਲ ਘਰੋ-ਘਰ ਜਾ ਕੇ ਸੰਪਰਕ ਕੀਤਾ। ਉਹਨਾਂ ਦੇ ਨਾਲ ਇਸ ਸਮੇਂ ਮਨਜੀਤ ਸਿੰਘ, ਅਵਤਾਰ ਸਿੰਘ, ਜੁਗਿੰਦਰ ਸਿੰਘ ਪਾਲ ਵਿੱਕੀ, ਨਰਿੰਦਰ ਧੰਜਲ, ਵਿਕਰਮਜੀਤ ਸਿੰਘ ਵਿੱਕੀ, ਬੀਬੀ ਜਗੀਰ ਕੌਰ ਮੀਰਾਂਕੋਟ, ਅਮਰੀਕ ਸਿੰਘ, ਐਸ,ਸੀ ਸੂਦ, ਕਾਮਰੇਡ ਜਗੀਰ ਸਿੰਘ, ਅਸ਼ੋਕ ਕੁਮਾਰ, ਵਿਜੈ ਕੁਮਾਰ ਸੈਕੇਟਰੀ ਡੀ.ਵਾਈ. ਐਫ.ਆਈ, ਸ਼ਿਵ ਕੁਮਾਰ ਗੁਰੂ ਬਾਜ਼ਾਰ ਵਾਲੇ, ਅਸ਼ੋਕ ਕੁਮਾਰ ਜਨਰੇਟਰ ਵਾਲੇ, ਰਮਨ ਕੁਮਾਰ ਕੇਵਲ ਵਾਲੇ, ਸੁਧੀਰ ਕੁਮਾਰ ਪੀਪੀਪੀ, ਗੌਰਵ ਸੈਣੀ, ਰਾਹੁਲ ਮਿਸ਼ਰਾ ਤੇ ਰਾਜਪਾਲ ਤੇ ਕਮਿਉਨਿਸਟ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਹੋਰ ਸਥਾਨਕ ਆਗੂ ਸਾਮਿਲ ਸਨ।