January 21, 2012 admin

ਸਵਰਗੀ ਭਾਟੀਆ ਨੂੰ ਦਿੱਤੇ ਪਿਆਰ ਸਦਕਾ ਮੇਰਾ ਰੋਮ ਰੋਮ ਇਲਾਕੇ ਦਾ ਰਿਣੀ- ਸਿਮਰਪ੍ਰੀਤ ਕੌਰ ਭਾਟੀਆ

ਇਲਾਕਾ ਨਿਵਾਸੀਆਂ ਵਲੋਂ ਰਾਣੀ ਝਾਂਸੀ ਬਣਨ ਦਾ ਸੱਦਾ
ਅੰਮ੍ਰਿਤਸਰ 21 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਪਤਨੀ ਸਰਦਾਰਨੀ ਸਿਮਰਪ੍ਰੀਤ ਕੌਰ ਭਾਟੀਆ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਨੂੰ ਬੜੀ ਕੁਸ਼ਲਤਾ ਨਾਲ ਚਲਾ ਕੇ ਆਪਣੀ ਸਥਿਤੀ ਮਜਬੂਤ ਕਰ ਲਈ ਹੈ। ਸਰਦਾਰਨੀ ਭਾਟੀਆ ਨੇ ਆਪਣੀ ਜਨਸੰਪਰਕ ਮੁਹਿੰਮ ਦੌਰਾਨ ਸੁਲਤਾਨਵਿੰਡ ਰੋਡ ਦੇ ਨਾਲ ਲਗਦੀਆਂ ਅਬਾਦੀਆਂ ਮੋਹਨ ਨਗਰ,ਰਾਮ ਨਗਰ,ਈਸਟ ਮੋਹਨ ਨਗਰ ਅਤੇ ਸੌ ਫੁੱਟੀ ਸੜਕ ਤੇ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ। ਸੈਂਕੜੇ ਸਮਰਥਕਾਂ ਦਰਮਿਆਨ ਘਰ ਘਰ ਜਾ ਕੇ ਵੋਟਾਂ ਮੰਗਣ ਦੌਰਾਨ ਸਰਦਾਰਨੀ ਭਾਟੀਆ ਨੇ ਕਿਹਾ ਕਿ ਸਵਰਗੀ ਹਰਪਾਲ ਸਿੰਘ ਭਾਟੀਆ ਦਾ ਬਹੁਤਾ ਸਮਾਂ ਆਮ ਲੋਕਾਂ ਦੀ ਸੇਵਾ ਕਰਦਿਆਂ ਹੀ ਲੰਘਦਾ ਸੀ। ਜਿਸ ਦੇ ਸਿੱਟੇ ਵਜੋਂ ਉਨਾਂ ਦੇ ਵਿਛੋੜੇ ਤੇ ਹਰ ਦਿਲ ਨੇ ਆਪਣੇ ਅੰਦਰ ਇੱਕ ਜਖਮ ਹੋਇਆ ਮਹਿਸੂਸ ਕੀਤਾ ਸੀ। ਉਨਾਂ ਕਿਹਾ ਕਿ ਸਵਰਗੀ ਭਾਟੀਆ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਮੇਰੀ ਜਿੰਦਗੀ ਦਾ ਮੁਢਲਾ ਫਰਜ ਰਹਿ ਗਿਆ ਹੈ ਅਤੇ ਇਸ ਬਿਖੜੇ ਪੈਂਡੇ ਵਿੱਚ ਕਦਮ ਕਦਮ ਤੇ ਤੁਹਾਡੇ ਸਹਿਯੋਗ ਦੀ ਜਰੂਰਤ ਹੈ। ਜਿਸ ਤਰਾਂ ਤੁਸੀਂ ਸਾਰੇ ਬਜੁਰਗ,ਨੌਜਵਾਨ ਵੀਰਾਂ-ਭੈਣਾਂ ਅਤੇ ਬੱਚਿਆਂ ਨੇ ਹਰਪਾਲ ਸਿੰਘ ਭਾਟੀਆ ਦਾ ਸਾਥ ਦਿੱਤਾ ਸੀ ਮੈਨੂੰ ਜੇਕਰ ਤੁਸੀਂ ਉਹੋ ਜਿਹਾ ਪਿਆਰ ਦੇ ਦਿਓ ਤਾਂ ਮੈਂ ਆਪਣੇ ਆਪ ਨੂੰ ਧੰਨ ਸਮਝਾਂਗੀ। ਸਵਰਗੀ ਭਾਟੀਆ ਦੇ ਜਾਣ ਤੋਂ ਬਾਅਦ ਉਨਾਂ ਦਾ ਜੋ ਕਾਜ ਅਧੂਰਾ ਰਹਿ ਗਿਆ ਹੈ ਉਸਨੂੰ ਪੂਰਾ ਕਰਨ ਵਾਸਤੇ ਜੇਕਰ ਮੇਰੇ ਖੂਨ ਦਾ ਕਤਰਾ ਕਤਰਾ ਵੀ ਇਲਾਕੇ ਦੇ ਲੋਕਾਂ ਦੀ ਭਲਾਈ ਵਾਸਤੇ ਲੱਗ ਜਾਵੇ ਤਾਂ ਮੈਨੂੰ ਖੁਸ਼ੀ ਹੋਵੇਗੀ। ਸਰਦਾਰਨੀ ਭਾਟੀਆ ਦੀਆਂ ਦਿਲ ਛੂਹ ਜਾਣ ਵਾਲੀਆਂ ਗੱਲਾਂ ਸੁਣ ਕੇ ਭਾਵੁਕ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਆਪ ਨੂੰ ਇਕੱਲੇ ਮਹਿਸੂਸ ਨਾ ਕਰਨ ਸਗੋਂ ਰਾਣੀ ਝਾਂਸੀ ਵਾਂਗ ਡਟ ਕੇ ਜੂਝਣ। ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸਰਦਾਰਨੀ ਭਾਟੀਆ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਵੋਟਾਂ ਪਾਉਣ ਦਾ ਵਚਨ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਕੁੱਕੂ,ਹਰਪਾਲ ਸਿੰਘ ਸੰਤ ਐਵੀ ਨਿਊ,ਬਿੱਲਾ ਸੰਤ ਐਵੀਨਿਊ,ਸ਼ਰਨਜੀਤ ਸਿੰਘ,ਸਮਾਟੀ, ਹਰਜੀਤ ਸਿੰਘ ਘੁੰਮਣ ਡੇਅਰੀ,ਵਿੱਕੀ,ਅਵਤਾਰ ਸਿੰਘ ਤਾਰੀ, ਅਜੇਪਾਲ ਸਿੰਘ ਸ਼ੇਰਾ,ਮਨਪ੍ਰੀਤ,ਹਰਪ੍ਰੀਤ,ਅਵਤਾਰ ਸਿੰਘ ਨੀਟੂ,ਅਮਰਜੀਤ ਸਿੰਘ,ਸ਼ਹਿਜਾਦਾ,ਅਵਤਾਰ ਸਿੰਘ ਬਬਲਾ,ਅਵਤਾਰ ਸਿੰਘ ਟੀਟੂ,ਮੋਨੂੰ ਪਹਿਲਵਾਨ,ਸ਼ੇਰੂ ਪਹਿਲਵਾਨ,ਜਿੰਮੀ ਪਹਿਲਵਾਨ,ਦਾਮਨੀ,ਸਤਨਾਮ ਕੌਰ,ਇੰਦਰਾ,ਬਬਲੀ, ਕੁਲਦੀਪ ਕੌਰ ,ਸੁਮਨ,ਪੂਨਮ,ਸਤਿਆ ਰਾਣੀ, ਅੰਗਰੇਜ ਸਿੰਘ,ਸਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਵੀ ਉਨਾਂ ਦੇ ਨਾਲ ਸਨ।

Translate »