ਮਲਕੀਤ ਸਿੰਘ, ਕੇ.ਐਸ. ਮੱਖਣ ਅਤੇ ਲਖਵਿੰਦਰ ਵਡਾਲੀ ਨੇ ਪੇਸ਼ਕਾਰੀ ਕੀਤੀ
ਅੰਮ੍ਰਿਤਸਰ, 21 ਜਨਵਰੀ – ਇੰਟਰਨੈਸ਼ਨਲ ਪੰਜਾਬੀ ਫੋਕਲੋਅਰ ਅਕਾਦਮੀ ਵਲੋਂ ਪੰਜਾਬੀ ਫੋਕ ਫੈਸਟੀਵਲ ਭੰਗੜਾ ਓਲੰਪਿਆਡ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਕਰਵਾਇਆ ਗਿਆ।
ਓਲੰਪਿਆਡ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ, ਵਿਦਿਆਰਥੀ ਭਲਾਈ ਅਤੇ ਜੰਮੂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਐਮ.ਪੀ.ਐਸ. ਈਸ਼ਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡੀਨ, ਵਿਦਿਆਰਥੀ ਭਲਾਈ, ਡਾ. ਪੀ.ਐਸ. ਚੀਮਾ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਇੰਟਰਨੈਸ਼ਨਲ ਪੰਜਾਬੀ ਫੋਕਲੋਅਰ ਅਕਾਦਮੀ ਦੇ ਪ੍ਰਧਾਨ, ਡਾ. ਇੰਦਰਜੀਤ ਸਿੰਘ ਵੀ ਉਨ•ਾਂ ਦੇ ਨਾਲ ਸਨ।
ਸਮਾਗਮ ਦੀ ਪ੍ਰਧਾਨਗੀ ਉਘੇ ਗਾਇਕ, ਮਲਕੀਤ ਸਿੰਘ ਨੇ ਕੀਤੀ। ਇਸ ਮੌਕੇ ਨਾਮਵਰ ਗਾਇਕ ਕੇ.ਐਸ. ਮੱਖਣ ਅਤੇ ਲਖਵਿੰਦਰ ਵਡਾਲੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਮਲਕੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇੰਗਲੈਂਡ ਦੀ ਮਹਾਰਾਣੀ ਵੱਲੋਂ ਮਿਲਿਆ ਐਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਸਟੇਜ ਦੀ ਬਦੌਲਤ ਹੈ, ਜਿਸ ਨੇ ਮੇਰੇ ਅੰਦਰ ਦੇ ਕਲਾਕਾਰ ਨੂੰ ਬਾਹਰ ਲਿਆਂਦਾ। ਉਨ•ਾਂ ਕਿਹਾ ਕਿ ਡਾ. ਇੰਦਰਜੀਤ ਸਿੰਘ ਮੇਰੇ ਉਸਤਾਦ ਹਨ, ਜਿਨ•ਾਂ ਤੋਂ ਮੈਂ ਬਹੁਤ ਸਿਖਿਆ ਹੈ।
ਭੰਗੜੇ ਬਾਰੇ ਬੋਲਦਿਆਂ ਉਨ•ਾਂ ਕਿਹਾ ਕਿ ਡੀਜੇ ‘ਤੇ ਪੈਣ ਵਾਲਾ ਭੰਗੜਾ, ਭੰਗੜਾ ਨਹੀਂ ਹੁੰਦਾ ਸਗੋਂ ਬੋਲੀਆਂ ਅਤੇ ਢੋਲ ਦੇ ਡਗੇ ਨਾਲ ਹੀ ਭੰਗੜਾ ਆਪਣੇ ਜੋਬਨ ‘ਤੇ ਆਉਂਦਾ ਹੈ। ਉਨ•ਾਂ ਕਿਹਾ ਕਿ ਭੰਗੜੇ ਦੀਆਂ ਵਰਦੀਆਂ ਵਿਚ ਬਰਕਤ ਹੁੰਦੀ ਹੈ। ਉਨ•ਾਂ ਕਿਹਾ ਕਿ ਵਾਹਿਗੁਰੂ ਪਰਮਾਤਮਾ ਭੰਗੜੇ ਨੂੰ ਹਮੇਸ਼ਾ ਉਚਾਈਆ ‘ਤੇ ਰੱਖੇ।
ਇਸ ਭੰਗੜਾ ਓਲੰਪਿਆਡ ਵਿਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਯੂਥ ਫੈਸਟੀਵਲ ਵਿਚੋਂ ਭੰਗੜੇ ਵਿਚ ਪਹਿਲੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਇਨ•ਾਂ ਟੀਮਾਂ ਦੇ ਵਿਚੋਂ ਹਰੇਕ ਟੀਮ ਦਾ ਇਕ ਬੈਸਟ ਡਾਂਸਰ ਕੱਢਿਆ ਗਿਆ ਜਿਸ ਨੂੰ 5100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਜਿਨ•ਾਂ ਵਿਚ ਪੰਜਾਬ ਯੂਨੀਵਰਸਿਟੀ, ਚੰਡੀਵੜ• ਦੇ ਲਖਬੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਖਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਗੁਰਸ਼ਮਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਰਮਪ੍ਰੀਤ ਸਿੰਘ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲ਼ੰਧਰ ਦੇ ਬਲਦੀਪ ਸਿੰਘ ਸ਼ਾਮਿਲ ਹਨ। ਹਰ ਟੀਮ ਨੂੰ ਟਰਾਫੀ ਤੇ ਸਰਟੀਫਿਕੇਟ ਤੋਂ ਇਲਾਵਾ ਆਉਣ-ਜਾਣ ਲਈ 3000 ਰੁਪਏ ਦਾ ਖਰਚਾ ਵੀ ਦਿੱਤਾ ਗਿਆ।
ਇਸ ਮੌਕੇ ਭੰਗੜੇ ਨਾਲ ਸਬੰਧਤ ਸੋਵੀਨਰ ਵੀ ਰਿਲੀਜ਼ ਕੀਤਾ ਗਿਆ।