ਅੰਮ੍ਰਿਤਸਰ, 21 ਜਨਵਰੀ : ਮੁੱਖ ਚੋਣ ਅਫਸਰ ਪੰਜਾਬ ਵੱਲੋਂ ਰਾਜਸੀ ਸਰਗਰਮੀਆਂ ਵਿੱਚ ਭਾਗ ਲੈਂਦੇ ਅੰਮ੍ਰਿਤਸਰ ਜਿਲੇ• ਦੇ 3 ਕਰਮਚਾਰੀਆਂ ਨੂੰ ਮੁਅੱਤਲ ਕਰਕੇ ਉਨ•ਾਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਆਰੰਭ ਕਰਨ ਲਈ ਸਬੰਧਤ ਵਿਭਾਗਾਂ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਮਜੀਠਾ ਤੋਂ ਅਜਾਦ ਚੋਣ ਲੜ ਰਹੇ ਲਾਲੀ ਮਜੀਠੀਆ ਨੇ ਚੋਣ ਕਮਿਸ਼ਨ ਨੂੰ ਅਖਬਾਰ ਦੀ ਕਲੀਪਿੰਗ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਬਲਰਾਜ ਸਿੰਘ ਬੀ:ਐਲ:ਓ (ਮੰਡੀ ਬੋਰਡ) ਜੋ ਕਿ ਗੁਰਦਾਸਪੁਰ ਵਿਖੇ ਨਿਯੁਕਤ ਹੈ, ਅਰੂੜ ਸਿੰਘ ਜੋ ਕਿ ਪੰਜਾਬ ਪੁਲਿਸ ਦਾ ਮੁਲਾਜਮ ਹੈ ਅਤੇ ਬਲਵਿੰਦਰ ਸਿੰਘ ਬੀ:ਐਲ:ਓ (ਮੰਡੀ ਬੋਰਡ) ਨੇ ਬੀਤੇ ਦਿਨੀਂ ਇਕ ਚੋਣ ਰੈਲੀ ਵਿੱਚ ਭਾਗ ਲਿਆ। ਇਸ ਸਬੰਧੀ ਅਖਬਾਰ ਵਿੱਚ ਛਪੀਆਂ ਤਸਵੀਰਾਂ ਦੀ ਕਾਪੀ ਵੀ ਉਨ•ਾਂ ਨੇ ਚੋਣ ਕਮਿਸ਼ਨ ਨੂੰ ਭੇਜੀ। ਉਪਰੋਕਤ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਕਮਿਸ਼ਨ ਨੇ ਸਬੰਧਤ ਵਿਭਾਗ ਦੇ ਸਕੱਤਰ ਅਤੇ ਆਈ:ਜੀ: ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਪੱਤਰ ਭੇਜ ਕੇ ਉਕਤ ਤਿੰਨਾਂ ਕਰਮਚਾਰੀਆਂ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰਨ ਦੀ ਹਦਾਇਤ ਕੀਤੀ। ਚੋਣ ਕਮਿਸ਼ਨ ਨੇ ਇਨ•ਾਂ ਕਰਮਚਾਰੀਆਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਸ਼ੁਰੂ ਕਰਨ ਅਤੇ ਇਸ ਬਾਰੇ ਚੋਣ ਦਫ਼ਤਰ ਨੂੰ ਸੂਚਿਤ ਕਰਨ ਬਾਰੇ ਵੀ ਕਿਹਾ। ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਕਿ ਉਕਤ ਕਰਮਚਾਰੀਆਂ ਨੂੰ ਤੁਰੰਤ ਬੀ:ਐਲ:ਓਜ਼ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਜਾਵੇ ਅਤੇ ਇਨ•ਾਂ ਦੀ ਥਾਂ ਹੋਰ ਕਰਮਚਾਰੀ ਤਾਇਨਾਤ ਕਰ ਦਿੱਤੇ ਜਾਣ। ਦੱਸਣਯੋਗ ਹੈ ਕਿ ਸਰਕਾਰੀ ਨਿਯਮਾਂ ਤਹਿਤ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਪਾਰਟੀ ਦੀ ਰਾਜਸੀ ਗਤੀਵਿਧੀ ਵਿੱਚ ਭਾਗ ਨਹੀਂ ਲੈ ਸਕਦਾ।