January 22, 2012 admin

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਰੈਂਡਮਾਈਜ਼ੇਸ਼ਨ ਸਬੰਧੀ ਮੀਟਿੰਗ

ਬਠਿੰਡਾ, 22 ਜਨਵਰੀ -30 ਜਨਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ•ੇ ਦੇ ਸਾਰੇ ਛੇ ਹਲਕਿਆਂ ‘ਚ ਬਣਾਏ ਬੂਥਾਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਦੂਸਰੀ ਰੈਂਡਮਾਈਜ਼ੇਸ਼ਨ ਸਬੰਧੀ ਜ਼ਿਲ•ਾ ਚੋਣ ਅਫ਼ਸਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਜ਼ਿਲ•ੇ ‘ਚ ਤਾਇਨਾਤ ਤਿੰਨਾਂ ਜਨਰਲ ਚੋਣ ਅਬਜ਼ਰਵਰਾਂ ਸ੍ਰੀ ਵੀ. ਐਲ. ਕਾਂਤਾ ਰਾਓ, ਡਾ. ਪ੍ਰੇਮ ਸਿੰਘ ਅਤੇ ਸ੍ਰੀਕਾਂਤ ਸਿੰਘ ਸਿੰਘ ਤੋਂ ਇਲਾਵਾ ਆਈ. ਏ. ਐਸ. ਸ੍ਰੀ ਕੁਮਾਰ ਅਮਿਤ, ਚੋਣ ਤਹਿਸੀਲਦਾਰ ਸ੍ਰੀ ਹਰਫੂਲ ਸਿੰਘ ਸੋਹਲ ਅਤੇ ਡੀ ਆਈ ਓ ਸ੍ਰੀ ਸੰਦੀਪ ਗੁਪਤਾ ਤੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਸਾਰੇ ਹਲਕਿਆਂ ਤਲਵੰਡੀ ਸਾਬੋ, ਮੌੜ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਰਾਮਪੁਰਾ ਫੂਲ ਅਤੇ ਭੁੱਚੋ ਤੋਂ ਪੁੱਜੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ‘ਚ ਕੰਪਿਊਟਰ ਅਤੇ ਪ੍ਰੋਜੈਕਟਰ ਰਾਹੀਂ ਵੱਡੀ ਸਕਰੀਨ ‘ਤੇ ਰੈਂਡਮਾਈਜ਼ੇਸ਼ਨ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਇਸ ਦੀਆਂ ਸੂਚੀਆਂ ਸੌਂਪੀਆਂ ਗਈਆਂ। ਇਨ•ਾਂ ਸੂਚੀਆਂ ‘ਤੇ ਬੂਥ ਨੰਬਰ ਤੇ ਬੂਥ ਦਾ ਨਾਂਅ, ਕੰਟਰੋਲ ਯੂਨਿਟ ਅਤੇ ਬੈਲਟ ਯੂਨਿਟ ਦਿੱਤੇ ਗਏ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਪੂਰੀ ਤਰ•ਾਂ ਪਾਰਦਰਸ਼ੀ ਕਰਨ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਇਸ ਤਰ•ਾਂ ਦੇ ਪ੍ਰਬੰਧ ਕੀਤੇ ਹੋਏ ਹਨ ਕਿ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਰਹੇ। ਉਨ•ਾਂ ਦੱਸਿਆ ਕਿ ਉਮੀਦਵਾਰ ਲਗਾਈਆਂ ਗਈਆਂ ਵੋਟਿੰਗ ਮਸ਼ੀਨਾਂ ਨਾਲ ਸੂਚੀਆਂ ਦਾ ਮਿਲਾਣ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਸਾਰੇ ਜ਼ਿਲ•ੇ ਵਿਚ 1070 ਵੋਟਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਵੋਟਿੰਗ ਮਸ਼ੀਨਾਂ ਰਿਜ਼ਰਵ ਵੀ ਰੱਖੀਆਂ ਗਈਆਂ ਹਨ ਤਾਂ ਕਿ ਕਿਸੇ ਮਸ਼ੀਨ ਦੇ ਖ਼ਰਾਬ ਹੋਣ ਦੀ ਸੂਰਤ ਵਿਚ ਉਸ ਨੂੰ ਇਨ•ਾਂ ਨਾਲ ਬਦਲਿਆ ਜਾ ਸਕੇ। ਉਨ•ਾਂ ਕਿਹਾ ਕਿ ਇਸ ਰੈਂਡਮਾਈਜ਼ੇਸ਼ਨ ਰਾਹੀਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਿਹੜੇ ਹਲਕੇ ਜਾਂ ਬੂਥ ‘ਚ ਕਿਹੜੀ ਮਸ਼ੀਨ ਜਾਣੀ ਸੀ, ਉਸ ਦਾ ਕਿਸੇ ਨੂੰ ਨਹੀਂ ਸੀ ਪਤਾ ਅਤੇ ਇਸ ਦਾ ਫ਼ੈਸਲਾ ਕੰਪਿਊਟਰ ਨੇ ਹੀ ਕੀਤਾ ਹੈ। ਸ੍ਰੀ ਯਾਦਵ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪੂਰੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿ•ਆ ਜਾਵੇਗਾ। 

Translate »