ਤਰਨਤਾਰਨ, 21 ਜਨਵਰੀ -30 ਜਨਵਰੀ 2012 ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਉਮੀਦਵਾਰਾਂ ਦੇ ਖਰਚਿਆਂ ‘ਤੇ ਕਰੜੀ ਨਜਰ ਰੱਖਣ ਲਈ ਤਰਨਤਾਰਨ ਜ਼ਿਲ•ੇ ਅੰਦਰ ਚਾਰ ਵਿਧਾਨ ਸਭਾ ਹਲਕਿਆਂ 21-ਤਰਨਤਾਰਨ, 22 ਖੇਮਕਰਨ, 23 ਪੱਟੀ ਅਤੇ 24 ਖਡੂਰ ਸਾਹਿਬ ਲਈ ਸ੍ਰੀ ਅਨਿਲ ਕੁਮਾਰ ਆਈ.ਆਰ.ਐੱਸ. ਖਰਚਾ ਨਿਗਰਾਨ ਵੱਲੋਂ ਅੱਜ ਜ਼ਿਲ•ੇ ਅੰਦਰ ਚੱਲ ਰਹੀ ਚੋਣ ਪ੍ਰੀਕਿਰਿਆ ਸਮੇਂ ਉਮੀਦਵਾਰਾਂ ਵੱਲੋਂ ਪੇਡ ਨਿਊਜ਼ ਅਤੇ ਇਸ਼ਤਿਹਾਰਬਾਜੀ ਲਈ ਕੀਤੇ ਖਰਚੇ ਦਾ ਜਾਇਜਾ ਲੈਣ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮੌਨਟਰਿੰਗ ਸੈੱਲ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਸ. ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫਸਰ, ਸ੍ਰੀਮਤੀ ਪਿੰਕੀ ਦੇਵੀ ਡੀ.ਆਰ.ਓ., ਸ. ਹਰਿੰਦਰ ਸਿੰਘ ਪੱਤਰਕਾਰ, ਸ. ਸ਼ਿੰਦਰਪਾਲ ਸਿੰਘ ਡੀ.ਈ.ਓ. ਐਲੀਮੈਂਟਰੀ, ਸ. ਬਾਜ ਸਿੰਘ ਲਾਈੰਜ਼ ਅਫ਼ਸਰ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਨਿਲ ਕੁਮਾਰ ਖਰਚਾ ਅਬਜਰਵਰ ਨੇ ਕਿਹਾ ਕਿ ਚੋਣ ਕਮਿਸ਼ਨ ਉਮੀਦਵਾਰਾਂ ਦੇ ਖਰਚਿਆਂ ‘ਤੇ ਕਰੜੀ ਨਜਰ ਰੱਖ ਰਿਹਾ ਹੈ ਅਤੇ ਕੋਈ ਵੀ ਉਮੀਦਵਾਰ ਕਮਿਸ਼ਨ ਵੱਲੋਂ ਨਿਰਧਾਰਿਤ ਖਰਚੇ ਤੋਂ ਵੱਧ ਖਰਚ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਜ਼ਿਲ•ਾ ਲੋਕ ਸੰਪਰਕ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਅਖਬਾਰਾਂ ਵਿਚ ਆਉਂਦੀਆਂ ਹਰੇਕ ਪੇਡ ਖਬਰਾਂ ‘ਤੇ ਨਿਗਾ ਰੱਖਣ ਅਤੇ ਇਸਦੀ ਸਾਰੀ ਰਿਪੋਰਟ ਖਰਚਾ ਸੈੱਲ ਵਿਚ ਜਮ•ਾ ਕਰਵਾਉਣ। ਉਨ•ਾਂ ਕਿਹਾ ਕਿ ਇਲੈਕਟ੍ਰੋਨਿਕ ਮੀਡੀਆ ਵਿਚ ਪ੍ਰਸਾਰਿਤ ਹੁੰਦੇ ਉਮੀਦਵਾਰਾਂ ਦੇ ਇਸ਼ਤਿਹਾਰਾਂ ਅਤੇ ਪੇਡ ਨਿਊਜ਼ ਦਾ ਵੀ ਖਾਸ ਧਿਆਨ ਰੱਕਿਆ ਜਾਵੇ ਅਤੇ ਇਸਦੇ ਖਰਚੇ ਦੀ ਸੂਚੀ ਅਤੇ ਪ੍ਰਸਾਰਿਤ ਇਸ਼ਤਿਹਾਰ ਦੀ ਰਿਕਾਰਡਿੰਗ ਕਰਕੇ ਸੀ.ਡੀ. ਬਣਾ ਕੇ ਖਰਚਾ ਸੈੱਲ ਨੂੰ ਦਿੱਤੀ ਜਾਵੇ।