ਫਿਰੋਜ਼ਪੁਰ, 22 ਜਨਵਰੀ 2012 – ਜਿਲ•ਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜਪੁਰ ਡਾ: ਐਸ ਕਰੂਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿਚ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2012 ਲਈ ਵੋਟਰ ਨੂੰ ਵੋਟ ਪਾਉਣੀਂ ਵੇਲੇ ਉਹ ਵੋਟਰ ਜਿਨ•ਾਂ ਦੇ ਫੋਟੋ ਸ਼ਨਾਖਤੀ ਕਾਰਡ (ਐਪਿਕ) ਬਣੇ ਹੋਏ ਹਨ ਉਹ ਕੇਵਲ ਵੋਟਰ ਸ਼ਨਾਖਤੀ ਕਾਰਡ ਦੀ ਵਰਤੋਂ ਕਰਕੇ ਹੀ ਵੋਟ ਪਾ ਸਕਦੇ ਹਨ। ਜੇਕਰ ਕਿਸੇ ਵੋਟਰ ਦਾ ਵੋਟਰ ਐਪਿਕ ਕਾਰਡ (ਵੋਟਰ ਸ਼ਨਾਖ਼ਤੀ ਕਾਰਡ) ਨਹੀਂ ਬਣਿਆ ਹੈ ਪਰ ਵੋਟਰ ਸੂਚੀ ਵਿਚ ਦਰਜ ਹੈ ਤਾਂ ਉਹ ਚੋਣ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਕੋਈ ਹੋਰ ਅਧਿਕਾਰਤ ਫੋਟੋ ਸ਼ਨਾਖਤੀ ਕਾਰਡ (ਵੋਟਰ ਸਲਿੱਪ) ਦੇ ਅਧਾਰ ਤੇ ਵੀ ਆਪਣੀ ਵੋਟ ਪਾ ਸਕਦਾ ਹੈ, ਪਰ ਜਿਨਾਂ ਵੋਟਰਾਂ ਦੀ ਫੋਟੋ ਵੋਟਰ ਸੂਚੀ ‘ਚ ਉਪਲਬਧ ਨਹੀਂ ਹੈ, ਅਤੇ ਵਿਭਾਗ ਵੱਲੋ ਵੋਟਰ ਸ਼ਨਾਖਤੀ ਕਾਰਡ ਵੀ ਜਾਰੀ ਨਹੀ ਹੋਇਆ ਹੈ ਉਹ ਚੋਣ ਕਮਿਸ਼ਨ ਵਲੋਂ ਨਿਰਧਾਰਤ ਕੀਤੇ ਗਏ ਫੋਟੋ ਵਾਲੇ ਹੋਰ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ।
ਇਸ ਸਬੰਧੀ ਜ਼ਿਲਾ ਫਿਰੋਜ਼ਪੁਰ ਦੇ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਰਾਜੂ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਮਿਲੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਨਾਂ ਸ਼ਨਾਖਤੀ ਦਸਤਾਵੇਜਾਂ ‘ਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਨੌਕਰੀ ਸਬੰਧੀ ਫੋਟੋ ਵਾਲਾ ਸ਼ਨਾਖਤੀ ਕਾਰਡ (ਜੋ ਕਿ ਕੇਂਦਰ ਸਰਕਾਰ/ਰਾਜ ਸਰਕਾਰ/ਸਥਾਨਕ ਸਰਕਾਰਾਂ/ਅਰਧ ਸਰਕਾਰੀ ਅਦਾਰਿਆਂ ਵਲੋਂ ਜਾਰੀ ਕੀਤੀ ਹੋਣ), ਬੈਂਕਾਂ/ਡਾਕਖਾਨਿਆਂ ਜਾਂ ਸਹਿਕਾਰੀ ਅਦਾਰਿਆਂ ਵਲੋਂ ਫੋਟੋ ਸਮੇਤ ਜਾਰੀ ਪਾਸ ਬੁੱਕ ਜਿਸਦਾ ਖਾਤਾ 31 ਦਸੰਬਰ 2011 ਤੋਂ ਪਹਿਲਾਂ-ਪਹਿਲਾਂ ਖੋਲਿਆ ਹੋਵੇ, ਸ਼ਾਮਿਲ ਹਨ।
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਪਛੜੀ ਸ਼੍ਰੇਣੀ ਦਾ ਫੋਟੋ ਵਾਲਾ ਸਰਟੀਫਿਕੇਟ ਜੋ ਕਿ ਯੋਗ ਅਧਿਕਾਰੀ ਵਲੋਂ 31 ਦਸੰਬਰ 2011 ਤੋਂ ਪਹਿਲਾਂ ਦਾ ਜਾਰੀ ਕੀਤਾ ਹੋਵੇ, ਪੈਨਸ਼ਨ ਸਬੰਧੀ ਦਸਤਾਵੇਜ਼ ਜਿਵੇਂ ਕਿ ਸੇਵਾ ਮੁਕਤ ਅਧਿਕਾਰੀਆਂ ਦੀ ਪੈਨਸ਼ਨ ਬੁੱਕ, ਵਿਧਵਾ/ਆਸ਼ਰਿਤ ਹੋਣ ਸਬੰਧੀ ਸਰਟੀਫਿਕੇਟ, ਬੁਢਾਪਾ ਪੈਨਸ਼ਨ/ਵਿਧਵਾ ਪੈਨਸ਼ਨ ਸਬੰਧੀ ਫੋਟੋ ਵਾਲੇ ਦਸਤਾਵੇਜ਼ ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਹੋਏ ਹੋਣ ਵੀ ਵੋਟ ਲਈ ਵਰਤੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਆਜਾਦੀ ਘੁਲਾਟੀਆਂ ਦਾ ਫੋਟੋ ਵਾਲਾ ਸ਼ਨਾਖਤੀ ਕਾਰਡ, ਹਥਿਆਰ ਦਾ ਲਾਇਸੈਂਸ ਫੋਟੋ ਵਾਲਾ, ਯੋਗ ਅਧਿਕਾਰੀ ਵਲੋਂ ਜਾਰੀ ਅੰਗਹੀਣਤਾ ਦਾ ਸਰਟੀਫਿਕੇਟ, ਫੋਟੋ ਵਾਲਾ ਸਿਹਤ ਬੀਮਾ ਸਕੀਮ ਦਾ ਸਮਾਰਟ ਕਾਰਡ (ਕਿਰਤ ਮੰਤਰਾਲੇ ਵਲੋਂ ਜਾਰੀ ਕੀਤਾ) ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਕੀਤੇ ਹੋਣ ਦਿਖਾਕੇ ਵੀ ਵੋਟਰ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰ ਸਕਦਾ ਹੈ। ਮਨਰੇਗਾ ਤਹਿਤ ਜਾਰੀ ਫੋਟੋ ਵਾਲਾ ਜਾਬ ਕਾਰਡ, ਰਜਿਸਟਰੀ ਸਬੰਧੀ ਦਸਤਾਵੇਜ਼ ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਹੋਣ ਨੂੰ ਵੋਟ ਲਈ ਸਬੂਤ ਦੇ ਤੌਰ ‘ਤੇ ਵਰਤਿਆ ਜਾ ਸਕਦਾ ਉਨਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਵੋਟਰ ਜੋ ਕਿ ਆਪਣੇ ਪਾਸਪੋਰਟ ‘ਚ ਦਰਜ ਜਾਣਕਾਰੀ ਦੇ ਆਧਾਰ ‘ਤੇ ਵੋਟਰ ਬਣੇ ਹਨ, ਲਈ ਪੋਲਿੰਗ ਕੇਂਦਰ ‘ਤੇ ਆਪਣਾ ਅਸਲੀ ਪਾਸਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ ਤਾਂ ਹੀ ਉਹ ਵੋਟ ਪਾ ਸਕਣਗੇ।