ਚੰਡੀਗੜ• -22 ਜਨਵਰੀ- ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਪੰਜਾਬ ਅਸੈਂਬਲੀ ਦੀਆਂ 30 ਜਨਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਅੱਜ ਦਾ ਮਸਲਾ’ ਵਿੱਚ ਪੰਜਾਬ ਚੋਣਾਂ-ਮੁੱਖ ਮੁੱਦੇ ਵਿਸ਼ੇ ‘ਤੇ ਮਿਤੀ 23 ਜਨਵਰੀ ਨੂੰ ਸ਼ਾਮ 8:00 ਵਜੇ ਤੋਂ 8:45 ਤੱਕ ਭੱਖਦੇ ਚੋਣ ਮੁੱਦਿਆਂ ‘ਤੇ ਸੀਪੀਆਈ (ਐਮ) ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਬਹਿਸ ਵਿੱਚ ਹਿੱਸਾ ਲੈਣਗੇ।
ਇਸ ਸਬੰਧੀ ਪਾਰਟੀ ਦੀ ਮੀਡੀਆ ਕਮੇਟੀ ਨੇ ਇਕ ਬਿਆਨ ਵਿੱਚ ਦੱਸਿਆ ਕਿ ਕਾਮਰੇਡ ਵਿਰਦੀ ਇਸ ਪ੍ਰੋਗਰਾਮ ਵਿੱਚ ਪੰਜਾਬ ਚੋਣਾਂ ਵਿੱਚ ਦੋਵੇਂ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਅਣਗੌਲਿਆਂ ਕਰਨ ਅਤੇ ਸੀਪੀਆਈ (ਐਮ) ਅਤੇ ਸਾਂਝੇ ਮੋਰਚੇ ਵੱਲੋਂ ਇਨ•ਾਂ ਮੁੱਦਿਆਂ ਨੂੰ ਚੋਣ ਮੁਹਿੰਮ ਵਿੱਚ ਉਭਾਰੇ ਜਾਣ ਸਬੰਧੀ ਪੱਖ ਰੱਖਣਗੇ। ਮੀਡੀਆ ਕਮੇਟੀ ਨੇ ਦੱਸਿਆ ਕਿ ਕਾਮਰੇਡ ਵਿਰਦੀ ਇਸ ਪ੍ਰੋਗਰਾਮ ਵਿੱਚ ਮੁੱਖ ਚੋਣ ਕਮਿਸ਼ਨ ਵੱਲੋਂ ਦੇਸ਼ ਦੀਆਂ ਸਾਰੀਆਂ ਰਜਿਸ਼ਟਰਡ ਅਤੇ ਮਾਨਤਾ ਪ੍ਰਾਪਤ ਪਾਰਟੀਆਂ ਲਈ ਰੇਡੀਓ ਤੇ ਦੂਰਦਰਸ਼ਨ ਤੋਂ ਵਿਸ਼ੇਸ਼ ਚੋਣ ਪ੍ਰਸਾਰਣ ਲਈ ਤੈਅ ਸਮੇਂ ਅਨੁਸਾਰ ਹਿੱਸਾ ਲੈ ਰਹੇ ਹਨ।