January 22, 2012 admin

ਪੰਚਾਇਤੀ ਸ਼ਾਮਲਾਤ ਜ਼ਮੀਨਾਂ ਦੀ ਨਿਲਾਮੀ ਪਾਰਦਰਸ਼ੀ ਬਣਾਉਣ ਲਈ ਬੋਲੀ ਸਮੇਂ ਵੀਡੀਓ ਗ੍ਰਾਫੀ ਲਾਜ਼ਮੀ -ਨਰਿੰਦਰ ਸਿੰਘ

ਫਿਰੋਜਪੁਰ ੨੦  ਜਨਵਰੀ : ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸਨ ਸੰਸਥਾਨ ਪੰਜਾਬ (ਪੰਚਾਇਤੀ ਰਾਜ ਸੰਸਥਾਵਾਂ ਕੇ—ਦਰ) ਚੰਡੀਗੜ• ਵਲੋ ਫਿਰੋਜਪੁਰ/ਫਰੀਦਕੋਟ ਡਵੀਜਨ ਦੇ ਪਚੰਾਇਤੀ ਰਾਜ ਪ੍ਰਤੀਨਿਧੀਆਂ ਦੀ ਸਿਖਲਾਈ ਨਾਲ ਸਬੰਧਤ ਮਨੁੱਖੀ ਸਰੋਤਾਂ ਦੀ ਕਾਰਜਸ਼ਾਲਾ ਡਾ. ਬੀ.ਆਰ. ਅੰਬੇਦਕਰ ਭਵਨ ਫਿਰੋਜਪੁਰ ਸ਼ਹਿਰ ਵਿਖੇ ਅਯੋਜਿਤ ਕੀਤੀ ਗਈ। ਇਸਕਾਰਜਸ਼ਾਲਾ ਵਿੱਚ ਸ. ਨਰਿੰਦਰ ਸਿੰਘ ਡਵੀਜ਼ਨਲ ਡਿਪਟੀ ਡਾਇਰੈਕਟਰ, ਪੰਚਾਇਤੀ ਰਾਜ,ਫਿਰੋਜਪੁਰ,ਸ. ਹਰਬੰਸ ਸਿੰਘ ਗਿੱਲ ਸੀਨੀਅਰ ਕਨਸਲਟੈਟ—, ਸ੍ਰੀ ਗੁਰਮੇਜ਼ ਸਿੰਘ ਢਿਲੋ ਨੋਡਲ ਅਫਸਰ, ਸ਼੍ਰੀ ਮਨਦੀਪ ਸਿੰਘ ਜਿਲ•ਾ ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਬਠਿੰਡਾ, ਸ: ਗਿਆਨ ਸਿੰਘ ਰਿਜ਼ਨਲ ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਖੇਤਰੀ ਕੇਦ—ਰ ਫਿਰੋਜਪੁਰ ਅਤੇ ਸ਼੍ਰੀ ਮਨਦੀਪ ਸਿੰਘ ਜਿਲ•ਾ ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਬਠਿੰਡਾ ਤਂੋ ਇਲਾਵਾ ਪਚੰਾਇਤੀ ਰਾਜ ਸਬੰਧਤ ਰਿਸੋਰਸ਼ ਪਰਸਨ ਸਾਮਲ ਹੋਏ।
             ਸ. ਨਰਿੰਦਰ ਸਿੰਘ ਡਵੀਜ਼ਨਲ ਡਿਪਟੀ ਡਾਇਰੈਕਟਰ, ਪੇਡੂ— ਵਿਕਾਸ ਤੇ ਪੰਚਾਇਤ, ਫਿਰੋਜਪੁਰ ਨੇ ਹਾਜ਼ਰ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਹੋਣੀਆਂ ਜਰੂਰੀ ਹਨ ਤਾਂ ਜੋ ਪੰਚਾਂ/ਸਰਪੰਚਾਂ ਤੋ ਇਲਾਵਾਂ ਆਮ ਲੋਕਾਂ ਨੂੰ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਮਿਲ ਸਕੇ।  ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੀ ਵੀਡੀਓ ਗ੍ਰਾਫੀ ਲਾਜਮੀ ਕਰਨ ਬਾਰੇ ਫੈਸਲਾ ਸਰਕਾਰ ਦੇ ਵਿਚਾਰ ਅਧੀਨ ਹੈ।ਉਨ•ਾਂ ਕਿਹਾ ਮਾਲਵਾ ਇਲਾਕੇ ਦੇ ਸਰਪੰਚ/ਪੰਚ ਪੰਚਾਇਤੀ ਰਾਜ ਦੇ ਕੰਮ ਕਾਰ ਦੀ ਵਿਧੀ ਸਬੰਧੀ ਦੁਆਬੇ ਦੇ ਸਰਪੰਚਾਂ/ਪੰਚਾਂ ਨਾਲੋਂ ਘੱਟ ਗਿਆਨ ਰੱਖਦੇ ਹਨ,ਇਨ•ਾਂ ਨੂੰ ਪੰਚਾਇਤਾਂ ਦੇ  ਅਧਿਕਾਰਾਂ ਤੋਂ ਜਾਣੂੰ ਕਰਵਾਉਣ ਲਈ ਸਿਖਲਾਈ ਦੀ ਜਰੂਰਤ ਹੈ।ਉਨ•ਾਂ ਕਿਹਾ ਸਰਕਾਰ ਨੇ ਪੰਚਾਇਤੀ ਸ਼ਾਮਲਾਤ ਜ਼ਮੀਨਾਂ ਦੀ ਨਿਲਾਮੀ ਨੂੰ ਪਾਰਦਰਸ਼ੀ ਬਣਾਉਣ ਲਈ ਬੋਲੀ ਸਮੇਂ ਵੀਡੀਓ ਗ੍ਰਾਫੀ ਲਾਜ਼ਮੀ ਕਰ ਦਿੱਤੀ ਹੈ।ਉਨ•ਾਂ ਕਿਹਾ ਮਗਸੀਪਾ ਵਲੋਂ ਸਰਪੰਚਾਂ/ਪੰਚਾਂ ਨੂੰ ਗ੍ਰਾਮ ਸਭਾਵਾਂ ਕਰਨ ਦੀ ਸਿਖਲਾਈ ਅਤੇ ਆਮ ਗਿਆਨ ਦਾਣ ਨਾਲ ਜਾਗਰਿਤੀ ਆਈ ਹੈ।ਉਨ•ਾਂ ਕਿਹਾ ਸਿਖਲਾਈ ਦੌਰਾਨ ਮਨੁੱਖੀ ਸਰੋਤਾਂ ਰਾਂਹੀ ਚੁਣੇ ਗਏ ਸਰਪੰਚਾਂ/ਪੰਚਾਂ ਦੇ ਮੰਡਲ ਪੱਧਰ ਤੇ ਸੰਮੇਲਨ(ਕਨਕਲੇਵ) ਕਰਨ ਦਾ ਫੈਸਲਾ ਚੰਗਾ ਹੈ,ਇਨ•ਾਂ ਸੰਮੇਲਨਾਂ ਵਿਚ ਵਿਚਾਰ ਵਟਾਂਦਰਾ ਕਰਕੇ ਪੰਚਾਇਤੀ ਰਾਜ ਨੂੰ ਮਜ਼ਬੂਤ ਬਣਾਉਣ ਲਈ ਚੰਗੇ ਵਿਚਾਰ ਸਾਹਮਣੇ ਆ ਸਕਦੇ।    
    ਸ੍ਰੀ ਹਰਬੰਸ ਸਿੰਘ. ਗਿੱਲ  ਸਲਾਹਕਾਰ, ਅਤੇ ਸ. ਗੁਰਮੇਜ ਸਿੰਘ ਢਿਲੋ ਸਟੇਟ ਨੋਡਲ ਅਫਸਰ ਮਗਸੀਪਾ ਪੰਚਾਇਤੀ ਰਾਜ ਸੈਲ ਨੇ ਪੰਚਾਇਤੀ ਰਾਜ ਦੇ ਪ੍ਰਤੀਨਿਧੀਆਂ ਨਾਲ ਸਰਪੰਚਾਂ/ਪੰਚਾਂ ਦੇ ਕਨਕਲੇਵ ਪ੍ਰਬੰਧਾਂ,ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ, ਬੁਲਾਰਿਆਂ ਦੀ ਸੂਚੀ ਅਤੇ ਵਿਸ਼ੇ, ਪੰਚਾਇਤੀ ਰਾਜ ਨੁਮਾਇੰਦਿਆਂ ਦੀ ਸਥਾਈ ਸੰਸਥਾ, ਸਮਾਜਿਕ ਲੇਖੇ ਜੋਖੇ ਅਤੇ ਪਿੰਡਾਂ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਦਰਾਂ ਕੀਤਾ। ਉਨ•ਾਂ ਕਿਹਾ ਆਮ ਲੋਕਾਂ ਨੂੰ ਪਿੰਡ ਦੇ ਵਿਕਾਸ ਕੰਮਾਂ ਬਾਰੇ ਜਾਂ ਵਿਕਾਸ ਸਕੀਮਾਂ ਬਾਰੇ ਕੋਈ ਜਾਣਕਾਰੀ ਨਹੀ ਹੁੰਦੀ, ਪੰਚਾਇਤੀ ਰਾਜ ਪ੍ਰਤੀਨਿਧੀਆਂ ਨੂੰ ਸਿਖਲਾਈ ਦੇ ਕੇ ਉਨ•ਾਂ ਰਾਹੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜਾਂ ਸਬੰਧੀ ਜਾਗਰੂਕ ਕੀਤਾ ਜਾ ਸਕਦਾ ਹੈ।        
       ਸ. ਗਿਆਨ ਸਿੰਘ ਰਿਜਨਲ ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਖੇਤਰੀ ਕੇਂਦਰ ਫਿਰੋਜਪੁਰ ਨੇ ਕਿਹਾ ਕਿ ਸਰਪੰਚਾਂ/ਪੰਚਾਂ ਦੇ ਸੰਮੇਲਨ ਕਰਨ ਦਾ ਮੰਤਵ ਪੀ.ਆਰ.ਆਈ. ਪ੍ਰਤੀਨਿਧੀਆਂ ਨੂੰ ਜਾਗਰਤ ਕਰਨਾ ਹੈ।ਉਨ•ਾਂ ਕਿਹਾ ਟ੍ਰੇਨਿੰਗਾਂ ਪ੍ਰਾਪਤ ਕਰ ਚੁੱਕੇ ਪੰਚਾਂ/ਸਰਪੰਚਾਂ ਨੂੰ ਕਾਫੀ ਜਾਣਕਾਰੀ ਪ੍ਰਦਾਨ ਹੋਈ ਹੈ। ਇਨ•ਾਂ ਤੋ ਇਲਾਵਾ ਮਗਸੀਪਾ ਖੇਤਰੀ ਕੇਦ—ਰ ਫਿਰੋਜਪੁਰ ਵਲੋ ਆਫਿਸ ਪ੍ਰੋਸੀਜ਼ਰ ਮੈਨੇਜਮੈਟ— ਦੀ ਸਿਖਲਾਈ ਲਈ ਇਕ ਵੱਖਰੀ ਟੀਮ ਤਿਆਰ ਕੀਤੀ ਜਾ ਰਹੀ ਹੈ। ਪਿੰਡਾਂ ਵਿੱਚ ਕਿਸੇ ਵੀ ਪੰਚ/ਸਰਪੰਚ ਨੂੰ ਵਧੀਆ ਕੰਮ ਕਰਨ ਦੀ ਜਾਣਕਾਰੀ ਹੁੰਦੀ ਹੈ, ਉਸ ਨੂੰ ਮਗਸੀਪਾ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕਾਰਜਸ਼ਾਲਾ ਦੌਰਾਨ ਸ ਜਸਕਰਤਾਰ ਸਿੰਘ,ਸ੍ਰੀ ਚਰਨਦੀਪ ਸਿੰਘ ਐਡਵੋਕੇਟ,ਸ੍ਰੀ ਸੁਰਿੰਦਰਪਾਲ ਸ਼ਰਮਾ,ਸ ਗੁਰਚਰਨ ਸਿੰਘ,ਸ ਭਰਭੂਰ ਸਿੰਘ,ਸ ਗੁਰਵਿੰਦਰ ਸਿੰਘ ਮਾਨ ਐਡਵੋਕੇਟ,ਸ੍ਰੀ ਵਰੁਨ ਕੁਮਾਰ,ਸ ਸੇਵਾ ਸਿੰਘ,ਸ੍ਰੀ ਭਜਨ ਸਿੰਘ ਡੀ.ਡੀ.ਪੀ.ਓ.(ਰਿਟਾ),ਸ ਬਲਜਿੰਦਰ ਸਿੰਘ ਸਿੱਧੂ,ਜਗਤਾਰ ਸਿੰਘ ਤੂਰ ਤੇ ਗੁਰਮੀਤ ਸਿੰਘ ਸੇਖੋਂ ਐਡਵੋਕੇਟ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। 

Translate »