ਤਰਨਤਾਰਨ, 21 ਜਨਵਰੀ – ਸ. ਸਤਵੰਤ ਸਿੰਘ ਜੌਹਲ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਡਿਊਟੀ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ 22 ਜਨਵਰੀ 2012 ਨੂੰ ਡਿਊਟੀਆਂ ਦੇ ਦੂਸਰੇ ਰੈਂਡਮਾਈਜੇਸ਼ਨ ਉਪਰੰਤ 23 ਜਨਵਰੀ ਨੂੰ ਸਵੇਰੇ 9.30 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰਬਰ 4 ਤੋਂ ਵਿਭਾਗਾਂ ਦੇ ਮੁਖੀ ਜਾਂ ਉਨ•ਾਂ ਦਾ ਨੁਮਾਇੰਦਾ ਆਪਣੇ ਵਿਭਾਗ ਦੀਆਂ ਡਿਊਟੀਆਂ ਪ੍ਰਾਪਤ ਕਰਨ, ਤਾਂ ਜੋ 25 ਜਨਵਰੀ ਨੂੰ ਹੋਣ ਵਾਲੀ ਚੋਣਾਂ ਸਬੰਧੀ ਫਾਇਨਲ ਚੋਣ ਰਿਹਰਸਲ ਵਿਚ ਸ਼ਾਮਿਲ ਹੋ ਸਕਣ। ਉਨ•ਾਂ ਕਿਹਾ ਕਿ ਡਿਊਟੀਆਂ ਪ੍ਰਾਪਤ ਕਰਨ ਦੀ ਜ਼ਿਮੇਵਾਰੀ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਹੋਵੇਗੀ।
ਜ਼ਿਲ•ਾ ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ ਜਿਨ•ਾਂ ਕਰਮਚਾਰੀਆਂ ਨੂੰ ਡਿਊਟੀ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਪਰੰਤੁ ਉਨ•ਾਂ ਦਾ ਕੋਈ ਜਵਾਬ ਨਹੀਂ ਪਹੁੰਚਿਆ, ਉਹ ਕਰਮਚਾਰੀ ਕਮਰਾ ਨੰਬਰ 4 ਵਿਚ ਤੁਰੰਤ ਆਪਣਾ ਜਵਾਬ ਦੇਣ, ਜਵਾਬ ਨਾ ਦੇਣ ਦੀ ਸੂਰਤ ਵਿਚ ਕਰਮਚਾਰੀ ਵਿਰੁੱਧ ਚੋਣ ਕਮਿਸ਼ਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ•ਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ, ਤਾਂ ਜੋ ਜ਼ਿਲ•ੇ ਅੰਦਰ ਚੋਣ ਅਮਲ ਨੂੰ ਸੰਚਾਰੂ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ।