ਚੰਡੀਗੜ• 21 ਜਨਵਰੀ – ਪੰਜਾਬ ਸਿਰ 78 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਸੂਬੇ ਦੀ 40 ਫੀਸਦੀ ਵਸੋਂ ਗਰੀਬੀ ਦੀ ਰੇਖਾ ਤੋਂ ਹੇਠਾ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ ਇਸ ਦੇ ਉਲਟ ਅਕਾਲੀ ਅਤੇ ਕਾਂਗਰਸੀ ਹਾਕਮਾਂ ਦੀ ਦੋਲਤਾਂ ਵਿੱਚ ਬੇਸੁਮਾਰ ਵਾਧਾ ਹੋਇਆ ਹੈ। ਪੰਜਾਬ ਦੀ ਜਨਤਾ ਹੁਣ ਭਲੀ-ਭਾਂਤ ਸਮਝ ਗਈ ਹੈ ਕਿ ਇਨ•ਾਂ ਦੋਵੇ ਧਿਰਾਂ ਨੇ ਪੰਜਾਬ ਦੇ ਖਜਾਨੇ ਲੁੱਟ ਕੇ ਖੁਦ ਨੂੰ ਅਤੇ ਆਪਣੇ ਚਹੇਤਿਆਂ ਨੂੰ ਹੀ ਮਾਲੋ-ਮਾਲ ਕੀਤਾ ਹੈ। ਇਸ ਦਾ ਜਵਾਬ ਸੂਬੇ ਦੇ ਵੋਟਰ 30 ਜਨਵਰੀ ਨੂੰ ਸੀਪੀਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਕੇ ਦੇਣਗੇ।
ਇਹ ਵਿਚਾਰ ਸੀਪੀਆਈ (ਐਮ) ਪੰਜਾਬ ਦੇ ਸਕੱਤਰ ਕਾ. ਚਰਨ ਸਿੰਘ ਵਿਰਦੀ ਨੇ ਅੱਜ ਇਥੇ ਪਾਰਟੀ ਨਾਲ ਸਬੰਧਤ ਵੱਖ-ਵੱਖ ਹਲਕਿਆਂ ਵਿੱਚ ਗਠਿਤ ਮੀਡੀਆ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਨਿੱਤ ਦਿਨ ਮੀਡੀਆ ਰਾਹੀਂ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਦੀਆਂ ਜਾਇਦਾਦਾਂ ਅਤੇ ਹੋਰ ਘੁਟਾਲਿਆ ਦੇ ਹੈਰਾਨੀਜਨਕ ਖੁਲਾਸਿਆ ਤੋਂ ਪੰਜਾਬ ਦੀ ਜਨਤਾ ਲੁੱਟਿਆ-ਪੁੱਟਿਆ ਮਹਿਸੂਸ ਕਰ ਰਹੀ ਹੈ। ਅਜਿਹੇ ਖੁਲਾਸੇ ਚੋਣ ਕਮਿਸ਼ਨ ਦੀ ਸ਼ਖਤੀ ਅਤੇ ਮੀਡੀਆ ਦੀ ਮਜ਼ਬੂਤ ਸਥਿਤੀ ਸਦਕਾ ਹੀ ਸੰਭਵ ਹੋਏ ਹਨ। ਉਨ•ਾਂ ਕਿਹਾ ਕਿ ਅਕਾਲੀ–ਅਤੇ ਕਾਂਗਰਸੀ ਪੰਜਾਬ ਦੇ ਮੁੱਦਿਆ ਦੀ ਗੱਲ ਕਰਨ ਦੀ ਬਜਾਏ ਇਕ ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ। ਇਸ ਦੇ ਉਲਟ ਖੱਬੀਆਂ ਪਾਰਟੀਆਂ ਵਾਲਾ ਸਾਂਝਾ ਮੋਰਚਾ ਅਸੈਂਬਲੀ ਚੋਣਾਂ ਮੁੱਦਿਆ ਦੇ ਆਧਾਰ ਤੇ ਲੜ ਰਿਹਾ ਹੈ। ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਸਮੱਰਥਨ ਮਿਲ ਰਿਹਾ ਹੈ। ਕਾ. ਵਿਰਦੀ ਨੇ ਕਿਹਾ ਕਿ ਪਹਿਲਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ–ਭਾਜਪਾ ਗਠਜੋੜ ਅਤੇ ਕਾਂਗਰਸ ਦੋ ਹੀ ਧਿਰਾਂ ਸਨ, ਜਿਨ•ਾਂ ਤੋਂ ਪੰਜਾਬ ਦੇ ਲੋਕ ਅੱਕੇ ਪਏ ਸਨ, ਪਰੰਤੂ ਇਸ ਵਾਰ ਤੀਜੀ ਮਜ਼ਬੂਤ ਲੋਕ ਪੱਖੀ ਧਿਰ ਸਾਂਝੇ ਮੋਰਚੇ ਨੂੰ ਪੰਜਾਬ ਦੇ ਵੋਟਰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਇਨ•ਾਂ ਦੋਵੇਂ ਧਿਰਾਂ ਦੇ ਚੋਣ ਮੁਹਿੰਮ ਵਿਚੋਂ ਪੈਰ ਉਖੜ ਗਏ ਹਨ।
ਕਾ. ਵਿਰਦੀ ਨੇ ਕਿਹਾ ਕਿ ਅਕਾਲੀ–ਭਾਜਪਾ ਅਤੇ ਕਾਂਗਰਸੀ ਨੇ ਆਪੋ ਆਪਣੇ ਸ਼ਾਸਨਕਾਲ ਸਮੇਂ ਨਵ-ਉਦਾਰਵਾਦੀ ਨੀਤੀਆਂ ਨੂੰ ਬੇਕਿਰਕੀ ਨਾਲ ਲਾਗੂ ਕੀਤਾ ਹੈ। ਜਿਸ ਸਦਕਾ ਭ੍ਰਿਸ਼ਟਚਾਰ, ਮਹਿੰਗਾਈ, ਬੇਰੁਜ਼ਗਾਰੀ ਅਤੇ ਆਮ ਲੋਕਾਂ ਦੀ ਖਰੀਦ ਸ਼ਕਤੀ ਖਤਮ ਹੋਣ ਕਰਕੇ ਉਨ•ਾਂ ਦਾ ਜਿਉਣਾ ਦੁੱਬਰ ਹੋਇਆ ਹੈ। ਸਰਕਾਰੀ ਵਿਦਿਆ ਤੇ ਸਿਹਤ ਸੇਵਾਵਾਂ ਤੋਂ ਲੋਕ ਵਾਂਝੇ ਹੋ ਗਏ ਹਨ। ਪੰਜਾਬ ਦੀ ਜਵਾਨੀ ਨਸ਼ਿਆ ਨੇ ਪੱਟ ਦਿੱਤੀ ਹੈ। ਅਕਾਲੀ ਸਰਕਾਰ ਦੇ ਸ਼ਾਸਨ ਸਮੇਂ ਪੁਲਿਸ ਵਿੱਚ ਆਪਹੁਦਰਾਸ਼ਾਹੀ ਵਧ ਗਈ ਹੈ। ਦਲਿਤਾਂ ਅਤੇ ਇਸਤਰੀਆਂ ਉਪਰ ਅੱਤਿਆਚਾਰ ਵਧੇ ਹਨ। ਹੀਰੋਇਨ ਦੀ ਸਮਗਲਿੰਗ ਵੀ ਕਾਫ਼ੀ ਵਧੀ ਹੈ। ਕਾ. ਵਿਰਦੀ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ 50 ਲੱਖ ਬੇਰੁਜ਼ਗਾਰ ਨੌਜਵਾਨ ਘੁੰਮ ਰਹੇ ਹਨ। ਅਜਿਹੇ ਨੌਜਵਾਨਾਂ ਨੂੰ ਬੁਨਿਆਦਪ੍ਰਸਤ ਅਤੇ ਵੱਖਵਾਦੀ ਦਹਿਸ਼ਤਗਰਦ ਤਾਕਤਾਂ ਵਰਤ ਕੇ ਪੰਜਾਬ ਦੇ ਅਮਨ ਚੈਨ ਨੂੰ ਮੁੜ ਲਾਂਬੂ ਲਾ ਸਕਦੀਆਂ ਹਨ।
ਉਨ•ਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਦੇ ਗੈਰਅਸੂਲੀ ਗਠਜੋੜ ਕਰਕੇ ਧਰਮ ਨਿਰਪੱਖਤਾ ਕਮਜ਼ੋਰ
ਹੋਈ ਹੈ ਅਤੇ ਫਿਰਕੂ ਵੰਡ ਵਧੀ ਹੈ। ਉਨ•ਾਂ ਕਿਹਾ ਕਿ ਬੀਜੇਪੀ ਦਾ ਸ਼ਹਿਰਾਂ ਵਿੱਚ ਗਰਾਫ ਨੀਵਾਂ ਹੋਇਆ ਹੈ। ਇਸ ਪਾਰਟੀ ਦੇ ਮੰਤਰੀਆਂ ‘ਚ ਭ੍ਰਿਸ਼ਟਾਚਾਰ ਅਤੇ ਆਪਸੀ ਕਲੇਸ਼ ਨੇ ਵੀ ਬੀਜੇਪੀ ਦੇ ਆਧਾਰ ਨੂੰ ਖੋਰਾ ਲਾਇਆ ਹੈ।
ਕਮਿਊਨਿਸਟ ਆਗੂ ਕਾ. ਵਿਰਦੀ ਨੇ ਕਿਹਾ ਕਿ ਕੇਂਦਰ ਦੀ ਯੂਪੀਏ -2 ਸਰਕਾਰ, 2 ਜੀ ਸਪੈਕਟਰਮ ਅਜਿਹੇ ਮਹਾਂ ਘੁਟਾਲਿਆ ਕਰਕੇ ਕਾਂਗਰਸ ਪਾਰਟੀ ਲੋਕਾਂ ਵਿੱਚ ਬਦਨਾਮ ਹੋ ਗਈ ਹੈ। ਪੰਜਾਬ ਦੀ ਸਿਆਸੀ ਫਿਜ਼ਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੋਕ ਪਰਿਵਰਤਨ ਚਾਹੁੰਦੇ ਹਨ।
ਕਾ. ਵਿਰਦੀ ਨੇ ਕਿਹਾ ਕਿ ਸਾਂਝੇ ਮੋਰਚੇ ਦੇ ਘੱਟੋ-ਘੱਟ ਪ੍ਰੋਗਰਾਮ ਵਿੱਚ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਨੂੰ ਠੱਲ• ਪਾਉਣ, ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਸਸਤੀਆਂ ਮੁਹੱਈਆ ਕਰਵਾਉਣ, ਖੇਤੀ ਸੈਕਟਰ ਨੂੰ ਸੰਕਟ ‘ਚੌਂ ਕੱਢਣ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖਰੀਦ ਸ਼ਕਤੀ ਵਧਾਉਣ, ਪੰਜਾਬ ਦੇ ਜਮਹੂਰੀ ਵਿਕਾਸ ਅਤੇ ਅਮਨ ਸ਼ਾਂਤੀ ਨੂੰ ਹੰਢਣਸਾਰ ਬਣਾਉਣ ਲਈ ਪੰਜਾਬ ਸਮੱਸਿਆ ਦਾ ਹੱਲ ਵਰਗੇ ਮਸਲੇ ਸ਼ਾਮਲ ਕੀਤੇ ਗਏ ਹਨ। ਜਿਸ ਤਰ•ਾਂ ਸਮੁੱਚੇ ਪੰਜਾਬ ਵਿਚੋਂ ਸਾਂਝੇ ਮੋਰਚੇ ਨੂੰ ਪੰਜਾਬ ਦੇ ਲੋਕਾਂ ਦਾ ਸਮੱਰਥਨ ਮਿਲ ਰਿਹਾ ਹੈ, ਇਹ ਦਰਸਾਉਂਦਾ ਹੈ ਕਿ 30 ਜਨਵਰੀ ਨੂੰ ਅਸੈਂਬਲੀ ਚੋਣਾਂ ਵਿੱਚ ਪੰਜਾਬ ਦੇ ਵੋਟਰ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਚੁਣਨਗੇ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸਾਂਝੇ ਮੋਰਚੇ ਨੂੰ ਪੰਜਾਬ ਦੀ ਵਾਂਗਡੋਰ ਸੋਂਪਣਗੇ।