ਪਟਿਆਲਾ 21 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋ ਉਮੀਦਵਾਰਾਂ ਦੇ ਖਰਚੇ ਨੂੰ ਚੈਕ/ਤਸਦੀਕ ਕਰਨ ਲਈ ਨਿਯੁਕਤ ਕੀਤੇ ਗਏ ਖਰਚਾ ਚੋਣ ਦਰਸ਼ਕ ਸ੍ਰੀ ਐਸ.ਕੇ. ਮੀਨਾ ਦੀ ਪ੍ਰਧਾਨਗੀ ਹੇਠ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਅਫ਼ਸਰ ਪਟਿਆਲਾ ਸ੍ਰੀ ਅਨਿਲ ਕੁਮਾਰ ਗਰਗ ਵੱਲੋਂ 115-ਪਟਿਆਲਾ ਸ਼ਹਿਰੀ ਹਲਕੇ ਦੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਚੈਕ/ਤਸਦੀਕ ਕੀਤੇ ਗਏ। ਇਸ ਦੌਰਾਨ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਅਫ਼ਸਰ ਪਟਿਆਲਾ ਸ੍ਰੀ ਅਨਿਲ ਕੁਮਾਰ ਗਰਗ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਸ੍ਰੀ ਜੋਗਾ ਸਿੰਘ ਨੂੰ ਗੈਰ ਹਾਜ਼ਰ ਰਹਿਣ, ਆਪਣੇ ਚੋਣ ਖਰਚਾ ਰਜਿਸਟਰ ਪੇਸ਼ ਨਾ ਕਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਕਾਰਣ ਨੋਟਿਸ ਜਾਰੀ ਕੀਤਾ ਗਿਆ ਹੈ।
ਸ੍ਰੀ ਮੀਨਾ ਨੇ ਸਾਰੇ ਉਮੀਦਵਾਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰ ਉਮੀਦਵਾਰ ਚੋਣ ਖਰਚੇ ਸਬੰਧੀ ਲਗਾਏ ਗਏ ਰਜਿਸਟਰ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਮਕੁੰਮਲ ਕਰਨ ਅਤੇ ਰਜਿਸਟਰਾਂ ਵਿੱਚ ਸਹੀ ਜਾਣਕਾਰੀ ਦਰਜ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਸ ਦਿਨ ਚੋਣ ਖਰਚੇ ਦੀ ਚੈਕਿੰਗ/ਤਸਦੀਕ ਲਈ ਉਮੀਦਵਾਰਾਂ ਨੂੰ ਬੁਲਾਇਆ ਜਾਂਦਾ ਹੈ, ਉਹ ਉਸੇ ਦਿਨ ਸਬੰਧਤ ਰਿਟਰਨਿੰਗ ਅਫ਼ਸਰ ਪਾਸ ਖਰਚਾ ਰਜਿਸਟਰ ਲੈ ਕੇ ਜ਼ਰੂਰ ਪਹੁੰਚਣ।