January 22, 2012 admin

ਅਕਾਲੀ ਸਰਕਾਰ ਹਮੇਸ਼ਾ ਪੰਜਾਬ ਦੀ ਜਨਤਾ ਨਾਲ ਧੱਕਾ ਕਰਦੀ ਰਹੀ ਡਾਂ : ਸੈਲੀ

22 ਜਨਵਰੀ -ਅਕਾਲੀ ਪਾਰਟੀ ਜਦੋ ਵੀ ਸੱਤਾ ਵਿੱਚ ਆਈ, ਇਸ ਪਾਰਟੀ ਨੇ ਲੋਕਾਂ ਨਾਲ ਜੁਰਮ ਕਮਾਇਆ ਅਤੇ ਹਮੇਸ਼ਾ ਧੱਕਾ ਬੇਇਨਸਾਫੀ ਤੇ ਅਤਿਆਚਾਰ ਹੀ ਕੀਤਾ ਅਤੇ ਸੂਬੇ ਵਿੱਚ ਬੇਰੋਜ਼ਗਾਰੀ, ਗਰੀਬੀ, ਭ੍ਰਿਸ਼ਟਾਚਰੀ ਇਸ਼ਵਤਖੋਰੀ ‘ਚ’ ਬੇਹੱਦ ਵਾਧਾ ਕਰਕੇ ਗਰੀਬ ਜਨਤਾ ਦਾ ਦਾ ਕੰਚੂਬਰ ਕੱਢ ਕੇ ਰੱਖ ਦਿੱਤਾ ਹੈ। ਇਹ ਸ਼ਬਦ ਮਜੀਠਾ ਹਲਕੇ ਤੋ ਕਾਂਗਰਸ ਆਈ ਦੇ ਉਮੀਦਵਾਰ ਡਾਂ: ਸੈਲਿੰਦਰਜੀਤ ਸਿੰਘ ਸੈਲੀ ਨੇ ਹਲਕੇ ਦੇ ਵੱਖ – ਵੱਖ ਪਿੰਡਾਂ ਵਿੱਚ ਆਪਣੇ ਚੋਣ ਜਲਸ਼ਿਆ ਨੂੰ ਸੰਬੋਧਨ ਕਰਨ ਤੋਂ ਬਾਅਦ ਪਿੰਡ ਕੋਟਲਾ ਤਰਖਾਣਾ ਵਿਖੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ। ਡਾਂ : ਸੈਲੀ ਨੇ ਅਗੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਅੰਦਰ ਇਨ•ਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਆਰਥਿਕ ਮੰਦਹਾਲੀ ਵਿੱਚੋ ਲੋਕ ਗੁਜਰ ਰਹੇ ਹਨ ਪੰਜਾਬ ਦੀ ਕਿਸਾਨੀ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਨ ਵਾਲੇ ਬਾਦਲ ਨੇ ਕਦੇ ਵੀ ਕਿਸਾਨਾਂ ਦੇ ਹਿੱਤਾ ਲਈ ਨਹੀ ਸੋਚਿਆ ਅਤੇ ਵਾਰ ਕਿਸਾਨਾ ਦੀ ਜਿਥੇ ਝੋਨੇ ਦੀ ਫਸਲ, ਮਟਰ ਅਤੇ ਆਲੂ ਦੀ ਫਸਲ ਰੁਲੀ ਹੈ ਜਿਸ ਨੂੰ ਕਿਸਾਨ ਕਦੇ ਵੀ ਭੁੱਲ ਸਕਦੇ ਅਤੇ ਪੰਜਾਬ ਵਿੱਚ ਅਕਾਲੀ – ਭਾਜਪਾ ਗਠਜੋੜ ਸਰਕਾਰ ਨੂੰ ਹਮੇਸ਼ਾ ਕੋਸ਼ਦੇ ਰਹਿਣਗੇ ਜਿਨ•ਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਮਿਲਦਾ ਭਾਅ ਨਹੀ ਮਿਲ ਸਕਿਆ। ਉਨ•ਾਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਕੋਈ ਵੀ ਵਰਗ ਸੁਖੀ ਦਿਖਾਈ ਨਹੀ ਦੇ ਰਿਹਾ ਹੈ ਜਿਨ•ਾਂ ਨੇ ਪੰਜ ਸਾਲ ਲੋਕਾਂ ਤੇ ਭਾਰੀ ਜੁਰਮ ਕੀਤੇ ਜਿਨ•ਾਂ ਦੇ ਹਿਸਾਬ ਲੈਣ ਦਾ ਵੇਲਾਂ ਆ ਗਿਆ ਹੈ ਲੋਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਿਆਉਣ ਤਾਂ ਕਿ ਸੂਬੇ ਮੁੜ ਤੋ ਖੁਸ਼ਹਾਲੀ ਆ ਸਕੇ। ਇਸ ਮੌਕ ਉਨ•ਾਂ ਦੇ ਨਾਲ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਨੰਗਲ, ਭਗਵੰਤਪਾਲ ਸਿੰਘ ੋਸੱਚਰ, ਗੁਰਮੀਤ ਸਿੰਘ ਭੀਲੋਵਾਲ, ਧੀਰ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ ਸੂਬੇਦਾਰ, ਜਸਵੰਤ ਸਿੰਘ ਦਾਲੂ, ਰਣਜੀਤ ਸਿੰਘ, ਮੰਗਲ ਸਿੰਘ, ਚੈਚਲ ਸਿੰਘ, ਗੁਰਦਿਆਲ ਸਿੰਘ, ਅਮਰਜੀਤ ਸਿੰਘ, ਅਮਰ ਸਿੰਘ, ਕਸਮੀਰ ਸਿੰਘ, ਗਿਆਨ ਸਿੰਘ, ਧਿਆਨ ਕੌਰ, ਚਰਨ ਕੌਰ, ਪਰਮਜੀਤ ਸਿੰਘ, ਜਸਬੀਰ ਕੌਰ, ਰਵਿੰਦਰ ਕੌਰ, ਗੁਰਦਿਆਲ ਸਿੰਘ, ਲਵਪ੍ਰੀਤ ਸਿੰਘ, ਸਵਿੰਦਰ ਸਿੰਘ, ਆਤਮਾ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਆਦਿ ਆਗੂ ਹਾਜਰ ਸਨ।

Translate »