ਅੰਮ੍ਰਿਤਸਰ, 21 ਜਨਵਰੀ, 2012 : ਹੁਣ ਜਦੋਂ ਕਿ ਪੂਰਾ ਪੰਜਾਬ ਚੋਣ ਬੁਖਾਰ ਵਿੱਚ ਰੰਗਿਆ ਹੈ, ਇਸ ਮੌਕੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਨਾਹਰੇ ਲਿਖ ਕੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਾਇਆ। ਉਨ•ਾਂ ਨੇ ਬਹੁਤ ਹੀ ਦਿਲਚਸਪ 205 ਦੇ ਕਰੀਬ ਪੋਸਟਰ ਅਤੇ ਨਾਹਰੇ ਲਿਖ ਕੇ, ਜਿਨ•ਾਂ ਵਿੱਚ ‘ਠੀਕ ਨੂੰ ਚੁਣੋ’, ‘ਤੁਹਾਡਾ ਵੋਟ ਤੁਹਾਡਾ ਹੱਕ ਹੈ’, ‘ਇਲੈਕਟ ਫੇਅਰ ਲੀਡਰ’, ‘ਵੋਟ ਫਾਰ ਪਰਫਰਮੈਂਸ’, ‘ਵੋਟ ਫਾਰ ਦ ਰਾਈਟ ਨਾਟ ਫਾਰ ਦ ਮਾਈਟ’, ‘ਚੇਂੇਜ਼ ਬਿਗਿਨ ਵਿਦ ਦ ਬੈਲੌਟ’, ‘ਕੋਈ ਨਾ ਹੋ ਐਸਾ ਜਿਸ ਮੇਂ ਹੋ ਖੋਟ, ਆਂਖੇ ਬੰਦ ਕਰਕੇ ਨਾ ਡਾਲੋ ਵੋਟ’, ‘ਵੋਟ ਫਾਰ ਦ ਬੈਸਟ, ਫੌਰਗੈਟ ਦਾ ਅਰੈਸਟ’, ‘ਵੋਟਿੰਗ ਇਜ਼ ਰਾਈਟ, ਡੂ ਨਾਟ ਟੇਕ ਇਟ ਲਾਈਟ’, ‘ਮੇਰਾ ਵੋਟ ਮੇਰੀ ਸਰਕਾਰ’ ਆਦਿ ਨਾਹਰੇ ਲਿਖ ਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰੋਤੋਂ ਕਰਨ ਲਈ ਪ੍ਰੇਰਿਆ।
ਕਾਲਜ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਾਰੇ ਮੁਕਾਬਲੇ ਦਾ ਮੰਤਵ ਲੋਕਾਂ ਨੂੰ ਉਨ•ਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਵਾਉਣਾ ਹੈ ਤਾਂ ਕਿ ਲੋਕ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਯੋਗ ਅਤੇ ਤਰਕ ਯੁਕਤ ਨਾਲ ਕਰਨ। ਡਾ. ਢਿੱਲੋਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਲੋਕ ਸਾਡੇ ਰਾਜਨੀਤਕ ਪ੍ਰਣਾਲੀ ਦੀਆਂ ਊਣਤਾਈਆਂ ਦਾ ਖੰਡਨ ਤਾਂ ਕਰਦੇ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਇਨ•ਾਂ ਊਣਤਾਈਆਂ ਨੂੰ ਵੋਟ ਦੇ ਸੁਚੱਜੇ ਢੰਗ ਨਾਲ ਵਰਤੋਂ ਕਰਨ ‘ਤੇ ਹੀ ਠੀਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਦੂਰੋਂ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਗੁਨਾਉਣ ਦੀ ਥਾਂ ਇਨ•ਾਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਨ।
ਜ਼ਿਲਾ ਟਰਾਂਸਪੋਰਟ ਅਧਿਕਾਰੀ, ਸ੍ਰੀ ਵਿਮਲ ਸੇਤੀਆ ਨੇ ਕਾਲਜ ਦੇ ਵਿਹੜੇ ਵਿੱਚ ਆ ਕੇ ਬਣਾਏ ਹੋਏ ਪੋਸਟਰਾਂ ਅਤੇ ਲਿਖੇ ਹੋਏ ਨਾਹਰਿਆਂ ਨੂੰ ਵੇਖਿਆ ਅਤੇ ਇਨ•ਾਂ ਦੀ ਸ਼ਲਾਘਾ ਕੀਤੀ ਅਤੇ ਉਨ•ਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਪੋਸਟਰਾਂ ਨੂੰ ਇਕ ਓਪਨ ਵਹੀਕਲ ਵਿੱਚ ਰੱਖ ਕੇ ਪੂਰੇ ਸ਼ਹਿਰ ਵਿੱਚ ਘੁੰਮਾਇਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਉਨ•ਾਂ ਦੇ ਵੋਟ ਦੇ ਅਧਿਕਾਰ, ਹੱਕ ਅਤੇ ਵਰਤੋਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ•ਾਂ ਕਾਲਜ ਦੁਆਰਾ ਛੇੜੀ ਇਸ ਮੁਹਿੰਮ ਦੀ ਪ੍ਰਸੰਸਾ ਕਰਦਿਆਂ ਡਾ. ਢਿੱਲੋਂ ਦਾ ਧੰਨਵਾਦ ਕੀਤਾ ਕਿ ਉਨ•ਾਂ ਆਮ ਲੋਕਾਂ ਵਿੱਚ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਤੋਂ ਪਹਿਲਾਂ ਡਾ. ਢਿੱਲੋਂ ਨੇ ਕਿਹਾ ਕਿ ਉਹ ਇੱਕ ਪ੍ਰਸਿੱਧ ਵਿਦਿਅਕ ਸੰਸਥਾ ਦੇ ਮੁਖੀ ਹਨ ਅਤੇ ਇਹ ਉਨ•ਾਂ ਦਾ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਉਨ•ਾਂ ਦੇ ਮੁਢਲੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ। ਉਨ•ਾਂ ਕਿਹਾ ਕਿ ਇਨ•ਾਂ ਪੋਸਟਰਾਂ ਅਤੇ ਨਾਹਰਿਆਂ ਵਿੱਚੋਂ ਕੁਝ ਨੂੰ ਸਰਵੋਤਮ ਚੁਣ ਕੇ ਉਨ•ਾਂ ਨੂੰ ਅਨੁਕੂਲ ਇਨਾਮ ਦਿੱਤੇ ਜਾਣਗੇ । ਉਨ•ਾਂ ਨੇ ਫੈਕਲਟੀ ਮੈਬਰ, ਜੋ ਇਸ ਪੂਰੇ ਅਭਿਆਨ ਵਿੱਚ ਲੱਗੇ ਹਨ, ਦਾ ਧੰਨਵਾਦ ਕੀਤਾ ਕਿ ਉਨ•ਾਂ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਅਤੇ ਅਨੁਕੂਲ ਵਰਤੋਂ ਕਰਨ ਲਈ ਪ੍ਰੇਰਿਆ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰੀ ਦਿੱਖ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਆਮ ਲੋਕਾਂ ਦੀ ਇਹ ਹੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੇਵਾ ਹੋਵੇਗੀ।