ਭਾਰਤੀ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ
ਗੁਰਦਾਸਪੁਰ, 22 ਜਨਵਰੀ : ਜ਼ਿਲ•ਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਭਾਰਤੀ ਚੋਣ ਕਮਿਸ਼ਨ ਵਲੋਂ ਜ਼ਿਲ•ੇ ਦੀਆਂ ਰਾਜਸੀ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਮੁੜ ਸੂਚਿਤ ਕਰਦਿਆਂ ਦੱਸਿਆ ਕਿ ਬਿਨਾਂ ਪ੍ਰਸ਼ਾਸਨ ਦੀ ਮਨਜੂਰੀ ਤੋ ਕਿਸੇ ਵੀ ਰਾਜਸੀ ਪਾਰਟੀ ਦਾ ਉਮੀਦਵਾਰ ਸਰਕਾਰੀ ਸਥਾਨ ‘ਤੇ ਹੋਰਡਿੰਗ ਬੋਰਡ, ਪੋਸਟਰ, ਚੋਣਾਂ ਸਬੰਧੀ ਕਿਸੇ ਪ੍ਰਕਾਰ ਦੀ ਲਿਖਤ ਜਾਂ ਕਿਸੇ ਹੋਰ ਪ੍ਰਕਾਰ ਦੀ ਸਮੱਗਰੀ ਜੋ ਚੋਣ ਪ੍ਰਚਾਰ ਨਾਲ ਸਬੰਧਿਤ ਹੈ, ਨਹੀਂ ਲਗਾ ਸਕਦਾ ਹੈ।
ਸ੍ਰੀ ਕੈਂਥ ਨੇ ਅੱਗੇ ਕਿਹਾ ਕਿ ਜਿਲ•ਾ ਪ੍ਰਸ਼ਾਸਨ ਵਲੋਂ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਬਿਨਾ ਕਿਸੇ ਪੱਖਪਾਤ ਦੇ ਆਪਣਾ ਚੋਣ ਪ੍ਰਚਾਰ ਕਰਨ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਨੂੰ ਹੋਰਡਿੰਗ ਬੋਰਡ, ਬੈਨਰ ਤੇ ਰਾਜਸੀ ਇਸ਼ਤਿਹਾਰ ਆਦਿ ਲਗਾਉਣ ਲਈ ਇਜ਼ਾਜਤ ਦਿੱਤੀ ਜਾ ਰਹੀ ਹੈ।
ਜ਼ਿਲ•ਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਉਮੀਦਵਾਰ ਕਿਸੇ ਪ੍ਰਾਈਵੇਟ ਜਗ•ਾ ਉੱਪਰ ਵੀ ਸਬੰਧਿਤ ਜਗ•ਾ ਦੇ ਮਾਲਕ ਦੀ ਸਹਿਮਤੀ ਤੋਂ ਬਿਨਾ ਕਿਸੇ ਪ੍ਰਕਾਰ ਦੀ ਚੋਣ ਸਮੱਗਰੀ ਦੀ ਵਰਤੋਂ ਨਹੀਂ ਕਰ ਸਕਦਾ ਹੈ। ਉਨਾ ਕਿਹਾ ਕਿ ਅਗਰ ਉਮੀਦਵਾਰ ਜਗ•ਾ ਦੇ ਮਾਲਕ ਦੀ ਮਰਜੀ ਤੋਂ ਬਿਨ•ਾਂ ਚੋਣ ਸਮੱਗਰੀ ਦੀ ਵਰਤੋਂ ਕਰਦਾ ਹੈ ਤਾਂ ਉਸਦਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਉਨਾ ਅੱਗੇ ਦੱਸਿਆ ਕਿ ਸਰਕਾਰੀ, ਅਰਧ-ਸਰਕਾਰੀ ਦਫਤਰਾਂ ਦੇ ਹਾਲ, ਆਡੋਟੋਰੀਅਮ ਅਤੇ ਮੀਟਿੰਗ ਹਾਲ ਵਿੱਚ ਰਾਜਸੀ ਪਾਰਟੀ ਸਬੰਧਿਤ ਸੰਸਥਾਵਾਂ ਦੀ ਇਜ਼ਾਜਤ ਨਾਲ ਆਪਣੀ ਚੋਣ ਮੀਟਿੰਗ ਕਰ ਸਕਦੀ ਹੈ। ਮੀਟਿੰਗ ਦੌਰਾਨ ਰਾਜਸੀ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਲਗਾਏ ਗਏ ਹੋਰਡਿੰਗ ਬੋਰਡ,ਪੋਸਟਰ ਤੇ ਬੈਨਰ ਆਦਿ ਨੂੰ ਰਾਜਸੀ ਪਾਰਟੀ ਮੀਟਿੰਗ ਦੇ ਖਤਮ ਹੋਣ ਦੇ ਤੁਰੰਤ ਬਾਅਦ ਲਾਹੁਣ ਨੂੰ ਯਕੀਨੀ ਬਣਾਏਗੀ। ਉਪਰੋਕਤ ਸਥਾਨਾ ‘ਤੇ ਪੱਕੇ ਤੌਰ ‘ਤੇ ਕਿਸੇ ਵੀ ਰਾਜਸੀ ਪਾਰਟੀ ਨੂੰ ਆਪਣਾ ਚੋਣ ਪ੍ਰਚਾਰ ਕਰਨ ਦੀ ਇਜ਼ਾਜਤ ਨਹੀ ਹੋਵੇਗੀ। ਉਨਾ ਕਿਹਾ ਕਿ ਅਗਰ ਕੋਈ ਰਾਜਸੀ ਪਾਰਟੀ, ਐਸੋਸੀਏਸ਼ਨ, ਉਮੀਦਵਾਰ ਜਾਂ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਤਾਂ ਜ਼ਿਲ•ਾ ਚੋਣ ਅਫ਼ਸਰ ਜਾਂ ਸਬੰਧਿਤ ਰਿਟਰਨਿੰਗ ਅਫਸਰ , ਸਬੰਧਿਤ ਉਮੀਦਵਾਰ ਨੂੰ ਨੋਟਿਸ ਜਾਰੀ ਕਰ ਸਕਦਾ ਹੈ। ਪਰ ਜੇਕਰ ਸਬੰਧਿਤ ਉਮੀਦਵਾਰ ਦਿੱਤੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੰਦਾ ਹੈ ਤਾਂ ਉਪਰੋਕਤ ਸਥਾਨਾਂ ‘ਤੇ ਲੱਗੇ ਹੋਰਡਿੰਗ ਬੋਰਡ, ਬੈਨਰਾਂ ਆਦਿ ਦਾ ਸਾਰਾ ਖਰਚਾ ਸਬੰਧਿਤ ਉਮੀਦਵਾਰ ਦੇ ਖਰਚਾ ਰਜਿਸਟਰ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ।
ਸ੍ਰੀ ਕੈਂਥ ਨੇ ਅੱਗੇ ਦੱਸਿਆ ਕਿ ਪ੍ਰਾਈਵੇਟ ਵਹੀਕਲ ‘ਤੇ ਵਹੀਕਲ ਦੇ ਮਾਲਕ ਵਲੋਂ ਕਿਸੇ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਸਮੱਗਰੀ ਲਗਾਈ ਤਾਂ ਜਾ ਸਕਦੀ ਹੈ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਨਾਲ ਦੂਸਰੇ ਲੋਕਾਂ ਨੂੰ ਸੜਕ ‘ਤੇ ਚਲਣ ਸਮੇਂ ਕੋਈ ਅਸੁਵਿਧਾ ਨਾ ਹੋਵੇ। ਉਨਾ ਕਿਹਾ ਕਿ ਪ੍ਰਾਈਵੇਟ ਵਹੀਕਲਾਂ ਤੋਂ ਇਲਾਵਾ ਕਮਰੀਸ਼ੀਅਲ (ਢੋਆ-ਢੁਆਈ) ਵਹੀਕਲ, ਬਿਨਾਂ ਜ਼ਿਲ•ਾ ਚੋਣ ਅਫ਼ਸਰ ਜਾਂ ਰਿਟਰਨਿੰਗ ਅਫ਼ਸਰ ਦੀ ਮਨਜੂਰੀ ਤੋਂ ਬਿਨਾਂ ਕਿਸੇ ਵੀ ਰਾਜਸੀ ਪਾਰਟੀ ਦੇ ਉਮੀਦਵਾਰ ਲਈ ਬੈਨਰ, ਹਰੋਡਿੰਗ ਬੋਰਡ ਆਦਿ ਸਬੰਧੀ ਪ੍ਰਚਾਰ ਨਹੀ ਕਰ ਸਕਦਾ ਹੈ। ਇਸ ਤੋਂ ਇਲਾਵਾ ਵੀਡੀਓ ਰੱਥ ਆਦਿ ਸਬੰਧੀ ਮੋਟਰ ਵਹੀਕਲ ਐਕਟ ਤਹਿਤ ਨਿਰਧਾਰਿਤ ਅਥਾਰਟੀ ਕੋਲੋ ਮਨਜੂਰੀ ਲੈਣੀ ਜਰੂਰੀ ਹੋਵੇਗੀ।
ਉਨਾ ਅੱਗੇ ਕਿਹਾ ਕਿ ਉਮੀਦਵਾਰ ਵਲੋਂ ਚੋਣ ਪ੍ਰਚਾਰ ਲਈ ਟੋਪੀਆਂ, ਮਾਸਕ, ਸਕਾਰਫ ਆਦਿ ਦੀ ਵਰਤੋ ਕੀਤੀ ਜਾ ਸਕਦੀ ਹੈ ਪਰ ਰਾਜਸੀ ਪਾਰਟੀ ਦੇ ਉਮੀਦਵਾਰਾਂ ਵਲੋਂ ਕਮੀਜ਼ਾਂ, ਸਾੜੀਆਂ ਆਦਿ ਵੰਡਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਹੈ। ਉਨਾ ਕਿਹਾ ਕਿ ਸਰਕਾਰੀ ਸਕੂਲਾਂ ਜਾਂ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਕਿਸੇ ਵੀ ਰਾਜਸੀ ਪਾਰਟੀ ਵਲੋਂ ਰੈਲੀ ਜਾਂ ਚੋਣ ਮੀਟਿੰਗ ਕਰਨ ‘ਤੇ ਪੂਰਨ ਤੌਰ ‘ਤੇ ਭਾਰਤੀ ਚੋਣ ਕਮਿਸ਼ਨ ਵਲੋਂ ਪਾਬੰਦੀ ਲਗਾਈ ਗਈ ਹੈ।