January 22, 2012 admin

ਪਟਿਆਲਾ ਪੁਲਿਸ ਵੱਲੋਂ 4 ਕਿਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ-ਐਸ.ਐਸ.ਪੀ.

ਪਟਿਆਲਾ: 22 ਜਨਵਰੀ : ਪਟਿਆਲਾ ਪੁਲਿਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਤੋਂ 4 ਕਿਲੋ ਅਫੀਮ ਅਤੇ ਇੱਕ ਆਈਕਾਨ ਕਾਰ ਕਾਬੂ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ•ੇ ਦੇ ਐਸ.ਐਸ.ਪੀ. ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ੍ਰ: ਪ੍ਰਿਤਪਾਲ ਸਿੰਘ ਥਿੰਦ ਐਸ.ਪੀ. (ਡੀ) ਅਤੇ ਸ੍ਰ: ਜਗਜੀਤ ਸਿੰਘ ਡੀ.ਐਸ.ਪੀ. (ਡੀ) ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਏ.ਐਸ.ਆਈ. ਨਰਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਨੌਰ-ਭਾਂਖਰ ਰੋਡ ਪਿੰਡ ਨਲੀਨਾ ਦੀ ਹੱਦ ‘ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਫੋਰਡ ਆਈਕਾਨ ਕਾਰ ਨੰ: ਡੀ.ਐਲ. 3 ਸੀ ਵਾਈ-4412 ਨੂੰ ਰੋਕ  ਲਈ ਗਈ ਤਲਾਸ਼ੀ ਦੌਰਾਨ ਗੱਡੀ ਵਿੱਚੋਂ 4 ਕਿਲੋ ਅਫੀਮ ਬਰਾਮਦ ਹੋਈ । ਉਨ•ਾਂ ਦੱਸਿਆ ਕਿ ਜਦੋਂ ਗੱਡੀ ਵਿੱਚ ਸਵਾਰ ਵਿਅਕਤੀ ਪਾਸੋਂ ਉਹਨਾਂ ਦੇ ਨਾਮ ਪੁੱਛੇ ਗਏ ਤਾਂ ਉਹਨਾਂ ਨੇ ਆਪਣੇ ਨਾਮ ਬਾਲ ਮੁਕੰਦ ਉਰਫ ਮਿੰਟੂ ਪੁੱਤਰ ਗਿਆਰਸੀ ਲਾਲ ਵਾਸੀ ਪਿੰਡ ਸ਼ਿਮਲਾ ਜ਼ਿਲ•ਾ ਅਲਵਰ ਰਾਜਸਥਾਨ ਅਤੇ ਦੂਸਰੇ ਨੇ ਆਪਣਾ ਨਾਮ ਜੋਗਿੰਦਰ ਸਿੰਘ ਪੁੱਤਰ ਪ੍ਰਭੂਦਿਆਲ ਵਾਸੀ ਪਿੰਡ ਕੁਰਾੜ ਥਾਣਾ ਮੁਰਥਲ ਹਰਿਆਣਾ ਦਾ ਰਹਿਣ ਵਾਲਾ ਦੱਸਿਆ ।  
ਐਸ.ਐਸ.ਪੀ. ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਸਨੌਰ ਵਿਖੇ ਮੁਕੱਦਮਾ ਨੰ: 7 ਮਿਤੀ 21/1/2012 ਨਸ਼ਾ ਰੋਕੂ ਕਾਨੂੰਨ ਦੀ ਧਾਰਾ 18/61/85 ਤਹਿਤ ਦਰਜ਼ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਦੋਵਾਂ ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਉਹ ਇਹ ਅਫੀਮ ਮਨਸੋਰ (ਐਮ.ਪੀ.) ਤੋਂ 32,000/-ਰੁਪਏ ਕਿਲੋ ਦੇ ਹਿਸਾਬ ਨਾਲ ਲਿਆਉਂਦੇ ਸਨ ਅਤੇ ਪਟਿਆਲਾ ਜ਼ਿਲ•ੇ ਵਿੱਚ ਇਹ ਅਫੀਮ 60,000/-ਰੁਪਏ ਵਿੱਚ ਵੇਚ ਦਿੰਦੇ ਸਨ । ਜਿਸ ਨਾਲ ਉਹਨਾਂ ਨੂੰ ਮੋਟੀ ਕਮਾਈ ਹੁੰਦੀ ਸੀ । ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਦੋਸ਼ੀਆਂ ਵਿੱਚੋਂ ਬਾਲ ਮੁਕੰਦ ‘ਤੇ ਪਹਿਲਾਂ ਵੀ ਥਾਣਾ ਜੁਲਕਾਂ ਵਿਖੇ ਨਸ਼ਾ ਰੋਕੂ ਕਾਨੂੰਨ ਦੀ ਧਾਰਾ 15 ਅਧੀਨ ਮੁਕੱਦਮਾ ਨੰ: 86 ਮਿਤੀ 19/6/2007 ਦਰਜ਼ ਹੋ ਚੁੱਕਾ ਹੈ ਅਤੇ ਉਦੋਂ ਇਸ ਪਾਸੋਂ 54 ਕਿਲੋ 200 ਗਰਾਮ ਭੁੱਕੀ ਚੂਰਾ ਬਰਾਮਦ ਹੋਈ ਸੀ ਜਿਸ ਵਿੱਚ ਦੋਸ਼ੀ ਬਾਲ ਮੁਕੰਦ ਨੂੰ ਸ਼ੈਸ਼ਨ ਕੋਰਟ ਪਟਿਆਲਾ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਪੰਤੂ ਪਿਛਲੇ 7-8 ਮਹੀਨੇ ਤੋਂ ਇਹ ਜ਼ਮਾਨਤ ‘ਤੇ ਆਇਆ ਹੋਇਆ ਹੈ ਅਤੇ ਦੋਸ਼ੀ ਜੋਗਿੰਦਰ ਸਿੰਘ ‘ਤੇ ਸਾਲ 2004 ਵਿੱਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਉਸ ਨੂੰ ਸ਼ੈਸ਼ਨ ਕੋਰਟ ਸੋਨੀਪਤ ਹਰਿਆਣਾ ਵੱਲੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਹ ਅਪ੍ਰੈਲ 2011 ਵਿੱਚ ਜ਼ਮਾਨਤ ‘ਤੇ ਆਇਆ ਸੀ । ਉਨ•ਾਂ ਦੱਸਿਆ ਕਿ ਇਹਨਾਂ ਦੋਵਾਂ ਨੇ ਜੇਲ• ਵਿੱਚੋਂ ਬਾਹਰ ਆਉਣ ਤੋਂ ਬਾਅਦ ਅਫੀਮ ਦਾ ਧੰਦਾ ਸ਼ੁਰੂ ਕਰ ਲਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਤੋਂ ਹੋਰ ਡੁੰਘਾਈ ਨਾਲ ਪੁੱਛਗਿਛ ਜਾਰੀ ਹੈ ਅਤੇ ਇਸ ਵਿੱਚੋਂ ਕਈ ਅਹਿਮ ਸੁਰਾਗ ਸਾਹਮਣੇ ਆਉਣ ਦੀ ਉਮੀਦ ਹੈ।

Translate »