ਅੰਮ੍ਰਿਤਸਰ, 23 ਜਨਵਰੀ – ਇਤਿਹਾਸਕ ਪਿੰਡ ਸੁਲਤਾਨਵਿੰਡ ਜਿਸ ਦੀ ਧਰਤੀ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਇਲਾਕੇ ਦੇ ਬੁੱਧੀ ਜੀਵੀ ਲੇਖਕਾਂ ਅਤੇ ਸਹਿਤ ਪ੍ਰੇਮੀਆਂ ਨੇ ਇਕ ਸਹਿਤਕ ਇਕੱਤਰਤਾ ਕੀਤੀ, ਜਿਸ ਵਿੱਚ ਲੋਕ ਲਿਖਾਰੀ ਮੰਚ ਸੁਲਤਾਨਵਿੰਡ ਦਾ ਗਠਨ ਕੀਤਾ ਗਿਆ ਤਾਂ ਜੋ ਇਸ ਇਲਾਕੇ ਦੇ ਸਹਿਤ ਪ੍ਰੇਮੀ ਲੇਖਕ ਇਕੱਠੇ ਮਿਲ ਬੈਠ ਕੇ ਸਹਿਤਕ ਗਤੀਵਿਧੀਆਂ ਕਰ ਸਕਣ। ਹਾਜ਼ਰ ਮੈਂਬਰਾਂ ਨੇ ਸਰਬ-ਸੰਪਤੀ ਨਾਲ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਨੂੰ ਪ੍ਰਧਾਨ ਅਤੇ ਇਤਿਹਾਸਕਾਰ ਏ.ਐਸ. ਦਲੇਰ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਪੀ, ਮੰਚ ਦੀ ਸਰਪ੍ਰਸਤੀ ਲੈਫ: ਕਰਨਲ ਪ੍ਰਤਾਪ ਸਿੰਘ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਕਰਨਗੇ। ਇਸ ਸਹਿਤਕ ਇਕੱਤਰਤਾ ਵਿੱਚ ਹਾਜ਼ਰ ਕਈ ਕਵੀਆਂ ਨੇ ਮਾਂ ਬੋਲੀ ਪੰਜਾਬੀ ਦੇ ਮਹੱਤਵ ਅਤੇ ਸਿਫਤ ਵਿੱਚ ਕਵੀਤਾਵਾਂ ਪੜ•ੀਆਂ। ਸ੍ਰੀ ਮੰਨਣ ਨੇ ਆਪਣੀਆਂ ਪੁਰਾਤਨ ਪੰਜਾਬੀ ਮੁਟਿਆਰ ਦੀ ਸ਼ਾਨ ਅਤੇ ਮੋਡਰਨ ਪੰਜਾਬੀ ਮੁਟਿਆਰ ਤੇ ਵਿਅੰਗ ਆਤਮਿਕ ਕਵੀਤਾਵਾਂ “ਪੰਜਾਬਣ-1” ਅਤੇ “ਪੰਜਾਬਣ-2” ਪੜ•ੀਆਂ। ਕਵੀ ਕੁਲਵੰਤ ਸਿੰਘ ਕੰਤ ਨੇ ਵਿਅੰਗ ਪੁਰਵਕ ਕਵਿਤਾ “ਮੋਇਆਂ ਦਾ ਕਿੰਨਾਂ ਆਦਰ” ਵਧੀਆ ਅੰਦਾਜ਼ ਵਿੱਚ ਸੁਣਾਈ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਸਮਝਦੇ ਹੋਏ ਕਈ ਸੁਝਾਅ ਦਿੱਤੇ। ਜਿਸ ਉੱਤੇ ਸਰਬ ਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਕਿ ਸੜਕਾਂ ਤੇ ਮੀਲ ਪੱਥਰ, ਦਫਤਰਾਂ, ਬਂੈਕਾਂ, ਡਾਕ ਖਾਨਿਆਂ ਦੇ ਬੋਰਡ ਅੰਗ੍ਰੇਜੀ ਅਤੇ ਹਿੰਦੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲਿਖੇ ਹੋਣੇ ਚਾਹੀਦੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਉਪਰ ਲਿਖਿਆ ਜਾਵੇ। ਇਸੇ ਤਰ•ਾਂ ਬੈਂਕ ਅਤੇ ਡਾਕ ਖਾਨਿਆਂ ਦੀਆਂ ਪਾਸ ਬੁੱਕਾਂ ਵੀ ਪੰਜਾਬੀਆਂ ਵਿੱਚ ਹੋਣ। ਦੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਕਈ ਥਾਵਾਂ ਤੇ ਰੱਖੇ ਜਾਂਦੇ ਨੀਂਹ ਪੱਥਰਾਂ ਉਪਰ ਕੇਵਲ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਲਿਖਿਆ ਹੁੰਦਾ ਹੈ ਤੇ ਪੰਜਾਬੀ ਨੂੰ ਅਣਗੋਲਿਆ ਕੀਤਾ ਜਾਂਦਾ ਹੈ। ਅੰਮ੍ਰਿਤਸਰ ਹਵਾਈ ਅੱਡੇ ਵਾਂਗ ਦਿਲੀ ਹਵਾਈ ਅੱਡੇ ਤੇ ਲੱਗੇ ਬੋਰਡਾਂ ਤੇ ਵੀ ਪੰਜਾਬੀ ਭਾਸ਼ਾ ਲਿਖੀ ਹੋਣੀ ਚਾਹੀਦੀ ਹਨ ਕਿਉਂਕਿ ਉਥੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਆਵਾਜਾਈ ਰਹਿੰਦੀ ਹੈ। ਇਸ ਮੌਕੇ ਤੇ ਦਿਲਬਾਗ ਸਿੰਘ ਘਰਿਆਲਾ, ਲਖਬੀਰ ਸਿੰਘ ਘੁੰਮਣ, ਗੁਰਨਾਮ ਸਿੰਘ, ਜਸਬੀਰ ਸਿੰਘ ਸੱਗੂ, ਨਿਰਮਲ ਸਿੰਘ, ਹਰਜਿੰਦਰ ਸਿੰਘ ਵਰਪਾਲ, ਮਾਸਟਰ ਮੁਖਤਾਰ ਸਿੰਘ ਅਤੇ ਹੋਰ ਸਹਿਤ ਪ੍ਰੇਮੀ ਸ਼ਾਮਿਲ ਹੋਏ।