ਅੰਮ੍ਰਿਤਸਰ 24 ਜਨਵਰੀ (ਬਿਉਰੋ)-ਵਿਧਾਨ ਸਭਾ ਹਲਕਾ ਮਜੀਠਾ ‘ਚ ਕਾਂਗਰਸੀ ਉਮੀਦਵਾਰ ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਨੂੰ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਂ ਜਿਲਿ•ਆ ਦੇ ਪ੍ਰਧਾਨ ਸ੍ਰੀ ਪੂਰਨ ਸਫਰੀ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ।ਜਿਨ•ਾ ਨੂੰ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਵਿਕਾਸ ਉਪਾਧਿਆਇ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾਕਿ ਕਾਂਗਰਸ ਪਾਰਟੀ ਉਹ ਸਮੁੰਦਰ ਹੈ ਜਿਸਦੇ ਅੰਦਰ ਲੱਖਾ ਵਰਕਰ ਅਤੇ ਆਗੂ ਹਨ ਜਿਨ•ਾ ਨੂੰ ਵੱਖ-ਵੱਖ ਆਹੁਦੇ ਦੇ ਕੇ ਨਿਵਾਜ਼ਿਆ ਗਿਆ ਹੈ ਅਤੇ ਜਿਹੜਾ ਵੀ ਵਰਕਰ ਪਾਰਟੀ ਦਾ ਮਾਣ ਸਤਿਕਾਰ ਕਰਦਾ ਹੈ।ਪਾਰਟੀ ਦਾ ਵੀ ਫਰਜ ਬਣਦਾ ਹੈ ਕਿ ਉਹ ਆਗੂ ਦਾ ਬਣਦਾ ਮਾਣ ਸਤਿਕਾਰ ਕਰੇ ਇਸ ਮੌਕੇ ਤੇ ਕ੍ਰਿਚਨ ਭਾਈਚਾਰੇ ਪਿੰਡ ਦਬੁਰਜੀ ਦੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਮਸੀਹ ਵੀ ਆਪਣੇ ਸਾਥੀ ਲਖਬੀਰ ਸਿੰਘ ਉਰਫ ਮੋਤੀ, ਮਨਜੀਤ ਮਸੀਹ, ਗੁਰਦੇਵ, ਅਤੇ ਹੋਰ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ ਜਿਨ•ਾਂ ਨੂੰ ਸਿਰੋਪੇ ਦੇ ਸਨਮਾਨਿਤ ਕੀਤਾ। ਡਾਂ: ਸੈਲੀ ਨੇ ਪਾਰਟੀ ਵਿੱਚ ਆਉਣ ਵਾਲਿਆ ਦਾ ਸਤਿਕਾਰ ਕਰਦਿਆ ਕਿਹਾ ਕਿ ਸ੍ਰ: ਬਿਕਰਮ ਸਿੰਘ ਮਜੀਠੀਆਂ ਤੋ ਉਸ ਦੇ ਆਪਣੇ ਵਰਕਰ ਇੰਨੇ ਦੁਖੀ ਹੋ ਗਏ ਹਨ ਜੋ ਕਾਂਗਰਸ ਪਾਰਟੀ ਦੀ ਅਗਵਾਈ ਨੂੰ ਕਬੂਲ ਰਹੇ ਹਨ।