January 24, 2012 admin

ਜ਼ਿਲ•ਾ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਅਜੀਤ ਸਿੰਘ ਕੋਹਾੜ ਰਾਸ਼ਟਰੀ ਝੰਡਾ ਲਹਿਰਾਉਣਗੇ

ਲੁਧਿਆਣਾ, 24 ਜਨਵਰੀ : 26 ਜਨਵਰੀ ਨੂੰ 63ਵੇਂ ਗਣਤੰਤਰ ਦਿਵਸ ਦਾ ਜਿਲ•ਾ ਪੱਧਰੀ ਸਮਾਰੋਹ ਐਸ.ਸੀ. ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਮਾਰੋਹ ਦੇ ਮੁੱਖ ਮਹਿਮਾਨ ਮਾਲ ਅਤੇ ਮੁੜ ਵਸੇਬਾ ਮੰਤਰੀ ਪੰਜਾਬ ਸ. ਅਜੀਤ ਸਿੰਘ ਕੋਹਾੜ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ । ਇਸ ਸਮਾਰੋਹ ਦੇ ਮੌਕੇ ਤੇ ਕੀਤੀ ਜਾਣ ਵਾਲੀ ਸ਼ਾਨਦਾਰ ਮਾਰਚ ਪਾਸਟ ਅਤੇ ਪੇਸ਼ ਕੀਤੇ ਜਾਣ ਵਾਲੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦੀ ਅੱਜ ਇਥੇ ਅੰਤਿਮ ਰਿਹਰਸਲ ਹੋਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਰੂਪਾਂਜਲੀ ਕਾਰਤਿਕ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਇਸ ਸਮਾਰੋਹ ਦੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਉਨ•ਾਂ ਪਰੇਡ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਨਰੀਖਣ ਕੀਤਾ ।
ਸ਼੍ਰੀਮਤੀ ਕਾਰਤਿਕ ਨੇ ਦੱਸਿਆ ਕਿ ਮਾਰਚ ਪਾਸਟ ਦੀ ਅਗਵਾਈ ਪਰੇਡ ਕਮਾਂਡਰ ਸ਼੍ਰੀ ਸੁਅੱਪਨ ਸ਼ਰਮਾ ਏ.ਸੀ.ਪੀ ਲੁਧਿਆਣਾ (ਕੇਂਦਰੀ) ਕਰਨਗੇ ਅਤੇ ਇਸ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ (ਏਅਰਵਿੰਗ), ਤੀਜੀ ਪੰਜਾਬ ਐਨ.ਸੀ.ਸੀ. (ਲੜਕੀਆਂ), 19 ਪੰਜਾਬ ਐਨ.ਸੀ.ਸੀ. (ਲੜਕੇ), ਸਕਾਊਟਸ (ਲੜਕੀਆਂ), ਸਕਾਊਟਸ (ਲੜਕੇ), ਪੰਜਾਬ ਪੁਲਿਸ ਲੁਧਿਆਣਾ ਦਾ ਬਰਾਸ ਬੈਂਡ ਤੇ ਪਾਈਪ ਬੈਂਡ ਅਤੇ 103 ਟੈਰੀਟੋਰੀਅਲ ਆਰਮੀ ਦਾ ਬੈਂਡ ਦੀਆਂ ਟੁਕੜੀਆਂ ਸ਼ਾਮਲ ਹੋਣਗੀਆਂ । ਇਸ ਮੌਕੇ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪੀ.ਟੀ ਸ਼ੋਅ ਪੇਸ਼ ਕਰਨਗੇ । ਉਨ•ਾਂ ਇਹ ਵੀ ਦੱਸਿਆ ਕਿ ਸੈਕਰਡ ਹਾਰਟ ਪਬਲਿਕ ਸਕੂਲ ਖੰਨਾ ਅਤੇ ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਵਿਦਿਆਰਥੀ ਕੌਮੀ ਗੀਤ ‘ਵੰਦੇ ਮਾਤਰਮ’, ਆਰ.ਐਸ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਗੜ•ੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਡੀ.ਏ.ਵੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਅਤੇ ਨੌਹਰੀਆਂ ਮੱਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦੇਸ਼ਭਗਤੀ ਅਤੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਆਧਾਰਤ ਲੋਕ ਨਾਚ ਪੇਸ਼ ਕਰਨਗੇ । ਇਸ ਤੋਂ ਇਲਾਵਾ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ., ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ, ਸਰਕਾਰੀ ਹਾਈ ਸਕੂਲ ਜਵੱਦੀ ਅਤੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਗਿੱਧਾ ਅਤੇ ਰਾਮਗੜ•ੀਆ ਸੀਨੀਅਰ ਸੈਕੰਡਰੀ ਸਕੂਲ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਨੌਹਰੀਆਂ ਮੱਲ ਜੈਨ ਸੀਨੀਅਰ ਸੈਕੰਡਰੀ ਸਕੂਲ, ਮਲਟੀਪਰਪਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਦੇ ਵਿਦਿਆਰਥੀ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕਰਨਗੇ । ਸਮਾਰੋਹ ਦੇ ਅੰਤ ਵਿੱਚ ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ ਦੇ ਵਿਦਿਆਰਥੀ ਕੌਮੀ ਤਰਾਨਾ ਪੇਸ਼ ਕਰਨਗੇ । ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਤਿਵਾੜੀ ਨੇ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਮਹੱਤਵ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਹੁੰਮ-ਹੁਮਾ ਕੇ ਪੁੱਜਣ ।

Translate »