ਲੁਧਿਆਣਾ 23 ਜਨਵਰੀ : ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਧੱੜੇਬੰਦੀਆਂ ਵਿੱਚ ਦਿਨੋਂ ਦਿਨ ਵਾਧੇ ਹੋ ਰਹੇ ਹਨ, ਕਾਂਗਰਸ ਅਕਾਲੀ ਦਲ ਦੇ ਨਿਰਾਜ ਹੋਏ ਲੀਡਰ ਧੱੜਾ ਧੱੜ ਆਪਣੀਆਂ ਪੱਗਾਂ ਦੇ ਰੰਗ ਬਦਲ ਕੇ ਇਕ ਦੁਸਰੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਕਾਂਗਰਸ ਪਾਰਟੀ ਜਿਸ ਨੂੰ ਕੇਂਦਰ ਸਰਕਾਰ ਦਾ ਪੂਰਾ ਹੱਥ ਹੈ ਅਤੇ ਅਕਾਲੀ ਭਾਜਪਾ ਪੰਜਾਬ ਵਿੱਚ ਪਹਿਲਾ ਹੀ ਸੱਤਾ ਦਾ ਅਨੰਦ ਲੈ ਰਹੀ ਹੈ ਦੋਹਾਂ ਹਾਈਕਮਾਂਡਾਂ ਨੂੰ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤੀ ਹੋਇਆ ਹੈ। ਜਿਸ ਮੁੱਖ ਮੰਤਰੀ ਕੋਲ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਦਾ ਸਮਾਂ ਵੀ ਨਹੀ ਸੀ ਮਿਲਦਾ ਉਹ ਅੱਜ ਵੋਟਰਾਂ ਦੇ ਘਰ ਘਰ ਜਾ ਕੇ ਵੋਟਾਂ ਦੀ ਮੰਗ ਕਰ ਰਹੇ ਹਨ। ਵਿਧਾਨ ਸਭਾ ਦੀਆਂ ਕਰੀਬ ਸਾਰੀਆਂ ਸੀਟਾਂ ਤੋਂ ਸਾਂਝੇ ਫਰੰਟ ਦੇ ਉਮੀਦਵਾਰ ਤਿਕੋਣੀ ਟਰੱਕ ਦੇ ਰਹੇ ਹਨ ਚਾਹੇ ਅਜਾਦ ਉਮੀਦਵਾਰ ਵੱਡੀ ਗਿਣਤੀ ਵਿੱਚ ਮੈਦਾਨ ਛੱਡਕੇ ਸਿਆਸੀ ਪਾਰਟੀਆਂ ਦੀ ਝੋਲੀ ਵਿੱਚ ਚਲੇਗੇ। ਪਰ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ , ਪੀਪਲਜ਼ ਪਾਰਟੀ ਆਫ ਪੰਜਾਬ ਤੇ ਹਮ ਖਿਆਲੀ ਕਾਮਰੇਡ ਜੱਥੇਬੰਦੀਆਂ ਦਾ ਸਾਂਝਾਂ ਫਰੰਟ ਪੰਜਾਬ ਦੇ ਲੋਕਾਂ ਨੂੰ ਸਹੀ ਰਸਤਾ ਦੇ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬਰਨਾਲਾ ਦੀ ਸਰਪ੍ਰਤਸੀ ਹੀ ਪੰਜਾਬ ਦੀ ਵਾਂਗਡੋਰ ਸੰਭਾਲ ਸਕਦੀ ਹੈ। ਵਿਧਾਨ ਸਭਾ ਕੇਂਦਰੀ ਹਲਕੇ ਤੋਂ ਸਾਂਝੇ ਫਰੰਟ ਦੇ ਉਮੀਦਵਾਰ ਅਮਰਜੀਤ ਸਿੰਘ ਮਦਾਨ ਦੇ ਚੋਣ ਪ੍ਰਚਾਰ ਮੌਕੇ ਅਮਰਪੁਰੇ ਇਕ ਮੀਟਿੰਗ ਦੌਰਾਨ ਕੁਝ ਪੁਰਾਣੇ ਬਜੁਰਦ ਸਿਆਸੀ ਵਿਅਕਤੀ ਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ•ਾਂ ਤੰਗ ਆ ਚੁੱਕੇ ਭਾਈਮਾਰੂ ਨੀਤੀ ਦੀਆਂ ਮਿਸਾਲਾਂ ਦੇ ਰਹੇ ਹਨ ਬਾਦਲ ਪਰਿਵਾਰ ਦੀ ਸਰਕਾਰ ਹੀ ਕਹੀ ਜਾਂਦੀ ਹੈ। ਕਾਂਗਰਸ ਪਾਰਟੀ ਜੋ ਕਿ ਵੱਡੇ ਵੱਡੇ ਘੱਪਲੇ ਕਰਕੇ ਧਨਾਂਡ ਬਣੀ ਹੋਈ ਹੈ ਉਸ ਦਾ ਅਧਾਰ ਵੋਟਰਾਂ ਵਿੱਚ ਖਤਮ ਹੋ ਚੁੱਕਿਆ ਹੈ ਮੋਟੀਆਂ ਰਕਮਾਂ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਵਾਲੀ ਕਾਂਗਰਸ ਪਾਰਟੀ ਤੋ ਕਿ ਵਿਸ਼ਵਾਸ ਰੱਇਖਆ ਜਾਂ ਸਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਸੱਚੀ ਤੇ ਇਮਾਨਦਾਰ ਸਰਕਾਰ ਦੀ ਸਥਾਪਨਾ ਕੀਤੀ ਜਾਵੇ ਜਿਸ ਦੀ ਤਰੀਕ 30 ਜਨਵਰੀ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਜੋ ਕਿ ਪੰਜਾਬ ਦੇ ਲੋਕਾਂ ਦਾ ਸਦਾ ਭੱਲਾ ਮੰਗਦੇ ਹਨ ਜਿਸ ਦੀ ਮਿਸਾਲ ਇਹ ਹੈ ਕਿ ਇੰਨਸਾਫ ਦੀ ਲੜਾਈ ਲਈ ਉਨ•ਾਂ ਬਾਦਲ ਪਰਿਵਾਰ ਨਾਲ ਆਪਣਾ ਨਾਤਾ ਤੋੜਿਆ ਹੈ ਅਤੇ ਪੰਜਾਬ ਨੂੰ ਨਸ਼ਿਆਂ, ਭ੍ਰਿਸਟਾਚਾਰ ਤੇ ਲੁੱਟ ਖੋਹਾ ਤੋਂ ਮੁਕਤ ਕੀਤਾ ਜਾਵੇ। ਹਰ ਇਕ ਵਸਨੀਕ ਆਪਣੇ ਪੰਜਾਬ ਦਾ ਅਨੰਦ ਲੈ ਸਕੇ। ਗਰੀਬਾਂ ਦਾ ਖੂਨ ਨਿਚੋੜ ਤੇ ਉਸ ਦੀ ਰਾਸ਼ੀ ਨਾਲ ਤੇ ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਵਾਲਿਆ ਨੂੰ ਨੱਥ ਪਾਈ ਜਾਵੇ। ਸਾਬਕਾ ਮੁੱਖ ਮੰਤਰੀ ਤੇ ਤਾਮਲਨਾਡੂ ਸਰਕਾਰ ਦਾ ਸਾਬਕਾ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ ਅਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਸਾਂਝੇ ਫਰੰਟ ਦੇ ਉਮੀਦਵਾਰ ਦੀ ਯਕੀਨੀ ਜਿੱਤ ਕਰਾਈ ਜਾਵੇ ਤਾਂ ਕਿ ਪੰਜਾਬ ਦਾ ਲੁੱਟੂ ਅਤੇ ਭ੍ਰਿਸਟ ਤੇ ਤਜਰਬਾ ਹੀ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਦੇ ਸਕਦਾ । ਇਸ ਚੋਣ ਪ੍ਰਚਾਰ ਵਿੱਚ ਭੁਪਿੰਦਰ ਸਿੰਘ ਚੱਢਾ, ਗੁਰਿੰਦਰਪਾਲ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਸੂਰੀ, ਅਵਤਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਹਾਜ਼ਰ ਸਨ । ਜਿਨ•ਾਂ ਨੇ ਆਪਣੇ ਹੱਥਾਂ ਵਿੱਚ ਚੋਮ ਨਿਸ਼ਾਨ ”ਪਤੰਗ” ਸਨ ਅਤੇ ਲੋਕਾਂ ਨੂੰ ਬਸੰਤ ਤਿਉਹਾਰ ਦੀ ਵਧਾਈਆਂ ਵੀ ਦਿੱਤੀਆਂ।