*ਪ੍ਰੋਗਰਾਮਾਂ ਦੀ ਅਗੇਤੀ ਸੂਚੀ ਦੇਣ ਦੀ ਕੀਤੀ ਹਦਾਇਤ
ਬਠਿੰਡਾ, 24 ਜਨਵਰੀ -30 ਜਨਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ•ਨ ਦੇ ਮੱਦੇਨਜ਼ਰ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਜ਼ਿਲ•ਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਨੇ ਅੱਜ ਬਠਿੰਡਾ ਜ਼ਿਲ•ੇ ਦੇ ਸਾਰੇ ਹੋਟਲ ਮਾਲਕਾਂ ਅਤੇ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਯਾਨੀ ਕਿ 28 ਜਨਵਰੀ 2012 ਸ਼ਾਮ ਪੰਜ ਵਜੇ ਤੋਂ 30 ਜਨਵਰੀ 2012 ਸ਼ਾਮ ਪੰਜ ਵਜੇ ਤੱਕ ‘ਡਰਾਈ ਡੇਅ’ ਐਲਾਨਿਆ ਗਿਆ ਹੈ ਅਤੇ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਇਸ ਸਮੇਂ ਦੌਰਾਨ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਬਾਹਰ ਦੇ ਵਿਅਕਤੀ ਨੂੰ ਉਸ ਹਲਕੇ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਸ੍ਰੀ ਯਾਦਵ ਨੇ ਕਿਹਾ ਕਿ ਅੱਜਕਲ• ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਹੈ ਅਤੇ ਇਸ ਦੌਰਾਨ ਵਿਆਹਾਂ ਜਾਂ ਹੋਰ ਸਮਾਗਮਾਂ ਵਿਚ ਬਾਹਰੋਂ ਵੀ ਦੋਸਤ-ਰਿਸ਼ਤੇਦਾਰ ਪਹੁੰਚਦੇ ਹਨ ਅਤੇ ਇਹ ਸਮਾਗਮ ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਉਨ•ਾਂ ਕਿਹਾ ਕਿ ਇਸੇ ਨੂੰ ਮੁੱਖ ਰੱਖਦੇ ਹੋਏ ਜ਼ਿਲ•ਾ ਪ੍ਰਸ਼ਾਸਨ ਨੇ ਬੜੀ ਸੋਚ-ਵਿਚਾਰ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ ਕਿ ਜਿਨ•ਾਂ ਹੋਟਲਾਂ ਜਾਂ ਮੈਰਿਜ ਪੈਲੇਸਾਂ ਵਿਚ ਇਸ ਸਮੇਂ ਦੌਰਾਨ ਵਿਆਹ ਜਾਂ ਕੋਈ ਹੋਰ ਸਮਾਗਮ ਹਨ, ਉਹ ਆਪਣੇ ਸਮਾਗਮਾਂ ਬਾਰੇ ਸੰਬੰਧਿਤ ਹਲਕੇ ਦੇ ਰਿਟਰਨਿੰਗ ਅਫ਼ਸਰ ਜਾਂ ਸੰਬੰਧਿਤ ਡੀ. ਐਸ. ਪੀ. ਨੂੰ ਅਗਾਊਂ ਲਿਖਤੀ ਸੂਚਿਤ ਕਰਨਗੇ ਅਤੇ ਇਨ•ਾਂ ਸਮਾਗਮਾਂ ਦੀ ਡਿਟੇਲ ਅਤੇ ਇਨ•ਾਂ ‘ਚ ਸ਼ਾਮਿਲ ਹੋ ਰਹੀਆਂ ਧਿਰਾਂ ਅਤੇ ਹੋ ਰਹੇ ਇਕੱਠ ਦੀ ਗਿਣਤੀ ਲਿਖਤੀ ਦੇਣਗੇ। ਉਨ•ਾਂ ਕਿਹਾ ਕਿ ਇਸ ਸਬੰਧੀ ਸਾਰੀ ਜਾਣਕਾਰੀ 26 ਜਨਵਰੀ ਤੱਕ ਪਹੁੰਚ ਜਾਣੀ ਚਾਹੀਦੀ ਹੈ। ਸ੍ਰੀ ਯਾਦਵ ਨੇ ਇਹ ਵੀ ਕਿਹਾ ਕਿ ਜਿਹੜੇ ਮਹਿਮਾਨ ਇਨ•ਾਂ ਸਮਾਗਮਾਂ ਵਿਚ ਸ਼ਾਮਿਲ ਹੋਣਗੇ ਉਹ ਵਿਆਹ ਜਾਂ ਸਮਾਗਮ ਸਬੰਧੀ ਸੱਦਾ ਪੱਤਰ ਆਪਣੇ ਨਾਲ ਲੈ ਕੇ ਆਉਣ। ਇਸ ਦੇ ਨਾਲ ਹੀ ਉਨ•ਾਂ ਕੋਲ ਆਪਣਾ ਫੋਟੋ ਪਹਿਚਾਣ ਪੱਤਰ ਵੀ ਹੋਣਾ ਲਾਜ਼ਮੀ ਹੈ। ਉਨ•ਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸੇ ਵੀ ਹੋਟਲ ਜਾਂ ਮੈਰਿਜ ਪੈਲੇਸ ਵਿਚ ਸ਼ਰਾਬ ਦੀ ਵਰਤੋਂ ‘ਤੇ ਪਹਿਲਾਂ ਹੀ ਪਾਬੰਦੀ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ 27 ਜਨਵਰੀ ਤੋਂ ਹੋਟਲਾਂ, ਮੈਰਿਜ ਪੈਲੇਸਾਂ ਜਾਂ ਸਰਾਵਾਂ ਆਦਿ ਦੀ ਚੈਕਿੰਗ ਹੋਵੇਗੀ। ਉਨ•ਾਂ ਕਿਹਾ ਕਿ ਜ਼ਿਲ•ੇ ਵਿਚ ਧਾਰਾ 144 ਪਹਿਲਾਂ ਹੀ ਲਾਗੂ ਹੈ ਅਤੇ ਹੋਟਲਾਂ ਜਾਂ ਮੈਰਿਜ ਪੈਲੇਸਾਂ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ•ਾਂ ਕੋਲ ਆਏ ਕਿਸੇ ਵੀ ਵਿਅਕਤੀ ਕੋਲ ਕਿਸੇ ਕਿਸਮ ਦਾ ਕੋਈ ਹਥਿਆਰ ਨਾ ਹੋਵੇ। ਉਨ•ਾਂ ਇਹ ਵੀ ਕਿਹਾ ਕਿ ਹੋਟਲ ਮਾਲਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ•ਾਂ ਦੇ ਹੋਟਲ ਵਿਚ ਕੋਈ ਵਿਅਕਤੀ ਕਿਸ ਕੰਮ ਲਈ ਰਹਿ ਰਿਹਾ ਹੈ। ਸ੍ਰੀ ਯਾਦਵ ਅਤੇ ਡਾ. ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਹੋਟਲ ਅਤੇ ਮੈਰਿਜ ਪੈਲੇਸ ਮਾਲਕਾਂ ਨੂੰ ਪੂਰਾ ਸਹਿਯੋਗ ਦੇਵੇਗਾ ਅਤੇ ਉਹ ਵੀ ਉਮੀਦ ਕਰਦੇ ਹਨ ਕਿ ਇਸ ਮਾਮਲੇ ‘ਚ ਉਹ ਵੀ ਉਨ•ਾਂ ਨੂੰ ਪੂਰਾ ਸਹਿਯੋਗ ਦੇਣ। ਇਸ ਮੌਕੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਪਵਨ ਕੁਮਾਰ ਗਰਗ ਵੀ ਹਾਜ਼ਰ ਸਨ।