January 24, 2012 admin

ਗੈਰਕਾਨੂੰਨੀ ਤੌਰ ‘ਤੇ ਪੋਸਟਰ ਲਗਾਉਣ ਦੇ ਮਾਮਲੇ ‘ਚ ਤਿੰਨ ਮੁਕੱਦਮੇ ਦਰਜ

ਬਠਿੰਡਾ, 24 ਜਨਵਰੀ -‘ਪੰਜਾਬ ਪ੍ਰੀਵੈਨਸ਼ਨ ਆਫ ਡੀਫੇਸਮੈਂਟ ਆਫ ਪ੍ਰਾਪਰਟੀ ਐਕਟ-1997’ ਦੀ ਉਲੰਘਣਾ ਦੇ ਮਾਮਲੇ ‘ਚ ਥਾਣਾ ਨਹੀਆਂਵਾਲਾ, ਪੁਲਿਸ ਥਾਣਾ ਸਦਰ ਅਤੇ ਥਾਣਾ ਦਿਆਲਪੁਰਾ ‘ਚ ਤਿੰਨ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਨਗਰ ਕੌਂਸਲ ਗੋਨਿਆਣਾ ਮੰਡੀ ਦੀ ਦੀਵਾਰ ‘ਤੇ ਗੈਰਕਾਨੂੰਨੀ ਪੋਸਟਰ ਲਾਉਣ ਦੇ ਮਾਮਲੇ ‘ਚ ਗਲੋਬਲ ਸਕੂਲ ਜੈਤੋ ਨੇੜੇ ਸੇਵੇਵਾਲਾ ਦੀ ਮੈਨੇਜਮੈਂਟ ਖਿਲਾਫ਼ ਮੁਕੱਦਮਾ ਨੰਬਰ 6, ਮਿਤੀ 21-1-2012 ਦਰਜ ਕੀਤਾ ਗਿਆ ਹੈ। ਇਸੇ ਤਰ•ਾਂ ਪਿੰਡ ਗਿੱਲ ਪੱਤੀ, ਨੇੜੇ ਬੱਸ ਸਟੈਂਡ ਦੇ ਬੱਸ ਸਟਾਪ ਕੋਲ ਪਾਣੀ ਦੀ ਟੈਂਕੀ ‘ਤੇ ਪੋਸਟਰ ਲਾਉਣ ‘ਤੇ ਸ੍ਰੀ ਰਾਮ ਬਾਇਓਸੀਡ ਬੀ. ਟੀ. ਨਰਮਾ ਬੰਟੀ ਅਤੇ ਸ੍ਰੀ ਰਾਮ ਬੋਲਗਾਰਡ 6488, 6588 ਖਿਲਾਫ਼ ਥਾਣਾ ਸਦਰ, ਬਠਿੰਡਾ ‘ਚ ਮੁਕੱਦਮਾ ਨੰਬਰ 2, ਮਿਤੀ 22-1-2012 ਦਰਜ ਕੀਤਾ ਗਿਆ ਹੈ। ਇਕ ਹੋਰ ਮਾਮਲੇ ‘ਚ ਪਿੰਡ ਹਮੀਰਗੜ• ਵਿਖੇ ਬਾਲਮੀਕ ਮੰਦਰ ਨੇੜੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 2 ਨੰਬਰ ਪਿੱਲਰ ਬਕਸੇ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਡਾ. ਅਮਰਜੀਤ ਸ਼ਰਮਾ ਵੱਲੋਂ ਵੋਟਾਂ ਪਾਉਣ ਦੀ ਅਪੀਲ ਵਾਲੇ ਪੋਸਟਰ ਲਾਉਣ ਖਿਲਾਫ਼ ਥਾਣਾ ਦਿਆਲਪੁਰਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਨੰਬਰ 7, ਮਿਤੀ 23-1-2012 ਦਰਜ ਕੀਤਾ ਗਿਆ ਹੈ। ਇਸੇ ਤਰ•ਾਂ ਰਿਟਰਨਿੰਗ ਅਫ਼ਸਰ ਰਾਮਪੂਰਾ ਫੂਲ ਨੇ ਪਿੰਡ ਆਲੀਕੇ ਵਿਚ ਬਤੌਰ ਆਂਗਨਵਾੜੀ ਹੈਲਪਰ ਕੰਮ ਕਰਦੀ ਮਨਦੀਪ ਕੌਰ ਪੁੱਤਰੀ ਸ੍ਰੀ ਹਰਚੰਦ ਸਿੰਘ ਦੀ ਸ਼ਿਕਾਇਤ ‘ਤੇ ਪਿੰਡ ਆਲੀਕੇ ਤਹਿਸੀਲ ਫੂਲ ਦੇ ਸ਼ਿੰਗਾਰਾ ਸਿੰਘ ਪੁੱਤਰ ਸ੍ਰੀ ਸੰਤਾ ਸਿੰਘ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਸ਼ਿਕਾਇਤ ਵਿਚ ਮਨਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਸ਼ਿੰਗਾਰਾ ਸਿੰਘ ਨੇ ਉਸ ਨੂੰ ਵੋਟਾਂ ਪਾਉਣ ਲਈ ਕਿਹਾ ਸੀ ਅਤੇ ਧਮਕੀ ਦਿੱਤੀ ਸੀ।

Translate »