January 24, 2012 admin

ਸਵਰਗੀ ਹਰਪਾਲ ਸਿੰਘ ਭਾਟੀਆ ਦੀ ਰਹੱਸਮਈ ਮੌਤ ਦਾ ਮਾਮਲਾ ਫਿਰ ਉਭਰਿਆ ਸਮਰਥਕਾਂ ਵਲੋਂ ਅੰਨਾਂ ਹਜ਼ਾਰੇ ਟੀਮ ਨਾਲ ਮੁਲਾਕਾਤ

ਅੰਮ੍ਰਿ੍ਰਤਸਰ 24 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਰਹੱਸਮਈ ਹਾਲਤਾਂ ਵਿੱਚ ਹੋਈ ਮੌਤ ਦਾ ਮਾਮਲਾ ਅੱਜ ਉਸ ਵੇਲੇ ਫਿਰ ਉਛਲਿਆ ਜਦ ਅੰਨਾ ਹਜ਼ਾਰੇ ਟੀਮ ਦੀ ਅੰਮ੍ਰਿਤਸਰ ਆਮਦ ਤੇ ਸ਼ਹਿਰ ਵਾਸੀਆਂ ਨੇ ਇਸ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਵਾਸਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸਵਰਗੀ ਭਾਟੀਆ ਦੀ ਪਤਨੀ ਹਲਕਾ ਪੂਰਬੀ ਤੋਂ ਅਜ਼ਾਦ ਉਮੀਦਵਾਰ ਸਰਦਾਰਨੀ ਸਿਮਰਪ੍ਰੀਤ ਕੋਰ ਭਾਟੀਆ ਅਤੇ ਭਾਟੀਆ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਾਧੂ ਸਿੰਘ ਭਾਟੀਆ ਨੇ ਆਪਣੇ ਸਮਰਥਕਾਂ ਨਾਲ ਅੰਨਾ ਹਜ਼ਾਰੇ ਟੀਮ ਨੂੰ ਇੱਕ ਮੈਮੋਰੰਡਮ ਵੀ ਸੌਂਪਿਆ। ਦੱਸਣਯੋਗ ਹੈ ਕਿ ਬੀਤੇ ਮਹੀਨੇ ਦਿੱਲੀ ਜਾਂਦੇ ਸਮੇਂ ਕਾਂਗਰਸ ਦੇ ਧੜਵੈਲ ਆਗੂ ਹਰਪਾਲ ਸਿੰਘ ਭਾਟੀਆ ਦੀ ਇੱਕ ਰਹੱਸਮਈ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨਾਂ ਦੀ ਮੌਤ ਦੇ ਪਹਿਲੇ ਦਿਨ ਤੋਂ ਹੀ ਉਨਾਂ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਇਸ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ।
                        ਇਸ ਤੋਂ ਬਾਅਦ ਸਰਦਾਰਨੀ ਭਾਟੀਆ ਨੇ ਆਪਣੀ ਚੋਣ ਮੁਹਿੰਮ ਦੌਰਾਨ ਹਲਕੇ ਦੇ ਪਿੰਡ ਮੂਧਲ ਵਿੱਚ ਵੱਖੋ ਵੱਖ ਥਾਵਾਂ ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਅਤੇ ਘਰੋ ਘਰੀ ਵੋਟਰਾਂ ਨਾਲ ਸੰਪਰਕ ਕੀਤਾ। ਇਸ ਦੋਰਾਨ ਇਲਕਾ ਨਿਵਾਸੀਆਂ ਨੇ ਸਰਦਾਰਨੀ ਭਾਟੀਆ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦੁਆਇਆ। ਇਸੇ ਤਰਾਂ ਹੀ ਵਾਰਡ ਨੰਬਰ 34 ਵਿੱਚ ਵੀ ਵੱਖ ਵੱਖ ਮੀਟਿੰਗਾਂ ਦੌਰਾਨ ਇਲਾਕਾ ਨਿਵਾਸੀਆਂ ਨੇ ਸਰਦਾਰਨੀ ਭਾਟੀਆ ਨੂੰ Îਭਾਰੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਭਰੋਸਾ ਦੁਆਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਅਮਰਜੀਤ ਸਿੰਘ,ਭੁਪਿੰਦਰ ਸਿੰਘ ਧੁੰਨਾ,ਗੁਰਚਰਨ ਸਿੰਘ ਬਿੱਟੂ,ਮਨਜਿੰਦਰ ਸਿੰਘ ਔਲਖ,ਐਮ ਡੀ ਗੋਰਾ,ਬਿਕਰਮਜੀਤ ਸਿੰਘ,ਹਰਜੀਤ ਸਿੰਘ ਘੁੰਮਣ ਡੇਅਰੀ,ਰਮੇਸ਼ ਬੱਲ,ਦਿਲਬਾਗ ਸਿੰਘ,ਜੱਜ,ਜਗਜੀਤ ਸਿੰਘ ਰਾਜੂ,ਸੁਰਜਨ ਸਿੰਘ,ਜਸਵਿੰਦਰ ਸਿੰਘ,ਨਿੰਦਰ ਸਿੰਘ,ਮੰਗਲ ਸਿੰਘ,ਮਹਿੰਦਰ ਸਿੰਘ,ਨਰਿੰਦਰ ਕੌਰ,ਆਤਮਾ ਸਿੰਘ ਅਤੇ ਰਜੇਸ਼ ਕੁਮਾਰ ਵੀ ਮੌਜੂਦ ਸਨ। 

Translate »