ਅੰਮ੍ਰਿਤਸਰ, 23 ਜਨਵਰੀ : ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਕੌਮ ਲਈ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਲਿ•ਆਂ ਵਾਲੇ ਬਾਗ ਵਿਖੇ ਮਿਤੀ 30 ਜਨਵਰੀ 2012 ਨੂੰ ਸਵੇਰੇ 11 ਵਜੇ 2 ਮਿੰਟ ਦਾ ਮੌਨ ਵਰਤ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 30 ਜਨਵਰੀ ਨੂੰ ਇਹ ਮੌਨ ਵਰਤ ਜ਼ਿਲ•ੇ ਦੇ ਵਿਅਕਤੀਆਂ ਵੱਲੋਂ ਧਾਰਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਕਰਮਚਾਰੀ ਅਤੇ ਹੋਰ ਸਾਰੇ ਵਿਭਾਗਾਂ ਦੇ ਕਰਮਚਾਰੀ 10:45 ਵਜੇ ਜਲਿ•ਆਂ ਵਾਲੇ ਬਾਗ ਵਿਖੇ ਪਹੁੰਚਣਗੇ। ਉਹਨਾਂ ਦੱਸਿਆ ਕਿ ਉਸ ਦਿਨ ਠੀਕ 11 ਵਜੇ ਸਾਇਰਨ ਵੱਜੇਗਾ ਅਤੇ ਸਾਰੇ ਲੋਕ ਅਤੇ ਸਰਕਾਰੀ ਕਰਮਚਾਰੀ 2 ਮਿੰਟ ਦਾ ਮੌਨ ਧਾਰਨ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਸਮੂਹ ਸਰਕਾਰੀ ਵਿਭਾਗਾਂ ਦੇ ਜ਼ਿਲ•ਾ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪ ਖੁਦ ਜਾਂ ਆਪਣੇ ਅਧੀਨ ਆਂਉਂਦੇ ਅਫਸਰਾਨ ਅਤੇ ਕਰਮਚਾਰੀਆਂ ਜਿਨ•ਾਂ ਦੀ ਡਿਊਟੀ ਚੋਣਾਂ ‘ਚ ਨਾ ਲੱਗੀ ਹੋਵੇ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ।