ਚੰਡੀਗੜ•/ਲੁਧਿਆਣਾ, 24 ਜਨਵਰੀ: ਕਾਂਗਰਸ ਦੇ ਸੀਨੀਅਰ ਆਗੂ ਤੇ ਜਿਲ•ਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਜਗਮੋਹਨ ਸ਼ਰਮਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਹਿਣ ‘ਤੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਪਹਿਲਵਾਨ ਦੇ ਸਮਰਥਨ ‘ਚ ਚੋਣਾਂ ਤੋਂ ਹੱਟ ਗਏ ਹਨ।
ਸ਼ਰਮਾ ਨੇ ਆਪਣੇ ਫੈਸਲੇ ਦਾ ਐਲਾਨ ਅੱਜ ਸਵੇਰੇ ਕੈਪਟਨ ਅਮਰਿੰਦਰ ਨਾਲ ਉਨ•ਾਂ ਦੇ ਨਿਵਾਸ ਸਥਾਨ ‘ਤੇ ਮੀਟਿੰਗ ਕਰਨ ਉਪਰੰਤ ਕੀਤਾ। ਉਨ•ਾਂ ਨੇ ਪੀ.ਸੀ.ਸੀ ਪ੍ਰਧਾਨ ਨੂੰ ਕਿਹਾ ਕਿ ਉਹ ਪਿਛਲੇ 38 ਸਾਲਾਂ ਤੋਂ ਪਾਰਟੀ ਦੇ ਵਫਾਦਾਰ ਤੇ ਅਨੁਸ਼ਾਸਿਤ ਵਰਕਰ ਰਹੇ ਹਨ ਤੇ ਉਨ•ਾਂ ਨੇ ਲੁਧਿਆਣਾ ਪੂਰਬੀ ਤੋਂ ਪਾਰਟੀ ਉਮੀਦਵਾਰ ਗੁਰਮੇਲ ਪਹਿਲਵਾਨ ਦੇ ਸਮਰਥਨ ‘ਚ ਚੋਣਾਂ ਤੋਂ ਹੱਟਣ ਦਾ ਫੈਸਲਾ ਲਿਆ ਹੈ। ਉਹ ਇਸ ਵਿਧਾਨ ਸਭਾ ਹਲਕੇ ‘ਚ ਪਾਰਟੀ ਉਮੀਦਵਾਰ ਦੇ ਪੱਖ ‘ਚ ਕੰਮ ਕਰਨਗੇ ਤੇ ਉਸਦੀ ਜਿੱਤ ਸੁਨਿਸ਼ਚਿਤ ਕਰਨਗੇ।
ਕੈਪਟਨ ਅਮਰਿੰਦਰ ਨੇ ਸ਼ਰਮਾ ਨੂੰ ਭਰੌਸਾ ਦਿੱਤਾ ਕਿ ਪਾਰਟੀ ਉਨ•ਾਂ ਦੇ ਕਾਂਗਰਸ ਦੇ ਨਾਲ ਪੁਰਾਣੇ ਰਿਸ਼ਤੇ ਦਾ ਸਤਿਕਾਰ ਕਰਦੀ ਹੈ। ਉਨ•ਾਂ ਨੇ ਸ਼ਰਮਾ ਦੀਆਂ ਭਾਵਨਾਵਾਂ ਦੀ ਸਰਾਹਨਾ ਕੀਤੀ ਤੇ ਭਰੌਸਾ ਦਿੱਤਾ ਕਿ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਉਨ•ਾਂ ਨੂੰ ਕਦ ਤੇ ਸੀਨੀਅਰਤਾ ਦੇ ਮੁਤਾਬਕ ਪਾਰਟੀ ‘ਚ ਸਨਮਾਨ ਦਿੱਤਾ ਜਾਵੇ।