January 24, 2012 admin

ਹੁਕਮਨਾਮੇ ਤੋਂ ਭਗੌੜਿਆਂ ਨੂੰ ਹੁਣ ਅਕਾਲ ਤਖ਼ਤ ਕਰੇ ਤਲਬ : ਸੰਤ ਦਾਦੂਵਾਲ

ਬਠਿੰਡਾ 24 ਜਨਵਰੀ : ਡੇਰਾ ਸਿਰਸਾ ਮੁਖੀ ਖਿਲਾਫ 17 ਮਈ 2007 ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਸੀ, ਜਿਸ ਵਿਚ ਉਸ ਨਾਲ ਧਾਰਮਿਕ, ਭਾਈਚਾਰਕ, ਸੱਭਿਆਚਾਰਕ ਅਤੇ ਰਾਜਨੀਤਕ ਸਾਂਝ ਨਾ ਰੱਖਣ ਦਾ ਹੁਕਮ ਕੀਤਾ ਗਿਆ ਸੀ ਪਰ ਪਿਛਲੇ ਦਿਨੀਂ ਜਿਨ•ਾਂ ਰਾਜਨੀਤਕ ਆਗੂਆਂ ਵੱਲੋਂ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਹੈ ਉਨ•ਾਂ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਣਾ ਚਾਹੀਦਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ । ਉਨ•ਾਂ ਹੋਰ ਕਿਹਾ ਕਿ ਪਿਛਲੇ ਦਿਨੀਂ ਜੋ ਡੇਰਾ ਸਿਰਸਾ ਮੁਖੀ ਵੱਲੋਂ ਮੀਡੀਆ ਦੇ ਸਾਹਮਣੇ ਇੰਕਸ਼ਾਫ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਮੁਖੀ ਤੋਂ ਲਿਖਤੀ ਰੂਪ ਵਿਚ ਪਿਛਲੀਆਂ ‘ਗਲਤੀਆਂ’ ਦੀ ਮੁਆਫੀ ਮੰਗੀ ਗਈ ਅਤੇ ਪੰਜਾਬ ਵਿਚ ਆਪਣੀ ਸਰਕਾਰ ਆਉਣ ਤੇ ਉਸਦੇ ‘ਸਤਿਸੰਗ’ ਪ੍ਰੋਗਰਾਮਾਂ ਨੂੰ ਖੁੱਲ• ਦਿੱਤੀ ਜਾਵੇਗੀ, ਜੇਕਰ ਇਹ ਝੂਠ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸਦਾ  ਖੰਡਨ ਕਰਨ ਅਤੇ ਜੇਕਰ ਇਹ ਸਹੀ ਹੈ ਤਾਂ ਜਥੇਦਾਰ ਬਾਈਕਾਟ ਦੇ ਹੁਕਮਨਾਮੇ ਤੋਂ ਭਗੌੜੇ ਹੋਏ ਇਨ•ਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਕੇ ਸਖਤ ਸਜ਼ਾ ਲਾਉਣ। ਸਿੱਖ ਪ੍ਰੰਪਰਾਵਾਂ ਅਤੇ ਬੇਦੋਸ਼ੇ ਸਿੱਖ ਨੌਜਵਾਨ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਬੰਬੇ, ਭਾਈ ਹਰਮੰਦਰ ਸਿੰਘ ਡੱਬਵਾਲੀ ਅਤੇ ਭਾਈ ਗੁਰਦੀਪ ਸਿੰਘ ਮਨਸੂਰ ਦੇਵਾ ਦੇ ਕਾਤਲ ਡੇਰਾ ਸਿਰਸਾ ਮੁਖੀ ਨੂੰ ਸਿੱਖ ਸੰਗਤਾਂ ਕਦੇ ਮੁਆਫ ਨਹੀਂ ਕਰਨਗੀਆਂ ਅਤੇ ਇਸ ਪਾਖੰਡ ਦੇ ਡੇਰੇ ਤੇ ਜਾ ਕੇ ਵੋਟਾਂ ਲਈ ਲੇਲੜ•ੀਆਂ ਕੱਢਣ ਵਾਲੇ ਆਗੂਆਂ ਦੇ ਵਿਰੋਧ ਵਿਚ ਭੁਗਤਣਗੀਆਂ । ’ਉਹਨਾਂ ਕਿਹਾ ਕਿ ਕਤਲਾਂ ਤੇ ਕੁਕਰਮਾਂ ਵਿਚ ਘਿਰਿਆ ਡੇਰਾ ਸਿਰਸਾ ਮੁਖੀ ਅੱਜਕੱਲ• ਸਿਆਸੀ ਲੀਡਰਾਂ ਨੂੰ ਰਾਜਸੱਤਾ ਦਾ ਲਾਲੀਪੌਪ ਦਿਖਾ ਕੇ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ । ਸੀ ਬੀ ਆਈ ਦੀ ਜਾਂਚ ਨੇ ਸਿੱਧ ਕਰ ਦਿੱਤਾ ਹੈ ਕਿ ਸੌਦਾ ਸਾਧ ਇੱਕ ਅੱਯਾਸ਼ ਅਤੇ ਕਾਤਲ ਬੰਦਾ ਹੈ । ਲੱਖਾਂ ਲੋਕ ਜੋ ਇਸ ਪਾਖੰਡ ਦੀ ਦੁਕਾਨ ਨੂੰ ‘ਸੱਚਾ ਸੌਦਾ’ ਸਮਝ ਕੇ ਗੁੰਮਰਾਹ ਹੋਏ ਸਨ, ਉਸ ਦੇ ਇਨ•ਾਂ ਕਾਲੇ ਕਾਰਨਾਮਿਆਂ ਨੂੰ ਦੇਖਦੇ ਹੋਏ ਇਸ ਪਾਖੰਡ ਦੇ ਡੇਰੇ ਤੋਂ ਕਿਨਾਰਾ ਕਰ ਚੁੱਕੇ ਹਨ। ਪੰਜਾਬ ਵਿਚ ਉਸਦੀ ਸ਼ਾਖ ਬਿਲਕੁਲ ਖਤਮ ਹੋ ਚੁੱਕੀ ਹੈ । ਉਸਦੀ ਅਸਲੀਅਤ ਨੂੰ ਜਾਨਣ ਦੇ ਬਾਵਜੂਦ ਵੀ ਸਿਰਫ ਗਿਣਤੀ ਦੇ ਕੁੱਝ ਕੁ ਤਨਖਾਹਦਾਰ ਆਦਮੀ ਪੰਜਾਬ ਵਿਚ ਉਸ ਦੇ ਪੈਰੋਕਾਰ ਰਹਿ ਗਏ ਹਨ । ਉਸ ਦਾ ਕੋਈ ਖਾਸ ਵੱਡਾ ਵੋਟ ਬੈਂਕ ਪੰਜਾਬ ਵਿਚ ਨਹੀਂ ਹੈ ਸਗੋਂ ਦੂਜੇ ਸੂਬਿਆਂ ਤੋਂ ਕਿਰਾਏ ਦੇ ਇਕੱਠੇ ਕੀਤੇ ਬੰਦਿਆਂ ਨੂੰ ਪੰਜਾਬ ਤੋਂ ਆਏ ਹੋਏ ਦੱਸ ਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਨਿੱਤ ਨਵੇਂ-ਨਵੇਂ ਸੌਦੇ ਕਰ ਰਿਹਾ ਹੈ । ਅਸੀਂ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਵੀ ਕਈ ਵਾਰ ਚੈਲਿੰਜ ਕਰ ਚੁੱਕੇ ਹਾਂ ਕਿ ਜੇ ਉਹ ਆਪਣਾ ਪੰਜਾਬ ਵਿਚ ਐਨਾ ਹੀ ਆਧਾਰ ਸਮਝਦਾ ਹੈ ਤਾਂ ਪੰਜਾਬ  ਦੀ ਕਿਸੇ ਵੀ ਸੀਟ ਤੋਂ ਖੁਦ ਚੋਣ ਲੜਨ ਦਾ ਐਲਾਨ ਕਰੇ ਅਸੀਂ ਉਸਦੇ ਵਿਰੋਧ ਵਿਚ ਖੜ• ਕੇ ਉਸ ਨੂੰ ਨਾਨੀ ਚੇਤੇ ਕਰਵਾ ਕੇ ਦਿਖਾਵਾਂਗੇ । ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਸਦੇ ਡੇਰੇ ਜਾ ਕੇ ਹਾਜ਼ਰੀ ਭਰਨ ਵਾਲੇ ਹਰੇਕ ਆਗੂ ਤੋਂ ਲੱਖਾਂ-ਕਰੋੜਾਂ ਰੁਪਏ ਲੈ ਕੇ ਆਪਣੇ ਝੂਠੇ ਸੌਦੇ ਨੂੰ ਹੋਰ ਵਧਾਉਣ ਲਈ ਆਪਣੇ ਪੈਰੋਕਾਰਾਂ ਦਾ ਮੁੱਲ ਵੱਟ ਰਿਹਾ ਹੈ । ਸਿਆਸੀ ਪਾਰਟੀਆਂ ਜਿਨ•ਾਂ ਦਾ ਫਰਜ਼ ਸੱਚੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣਾ ਹੁੰਦਾ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਗੁਨਾਹਾਂ ਦੇ ਅੱਡੇ ਡੇਰਾ ਸਿਰਸਾ ਵਿਖੇ ਹਾਜ਼ਰੀਆਂ ਭਰ ਕੇ ਇੱਕ ਅਪਰਾਧੀ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ, ਇਸ ਦੀ ਅਸੀਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ।

Translate »