January 24, 2012 admin

ਕੈਪਟਨ ਅਮਰਿੰਦਰ ਦੀ ਗਲਤ ਪ੍ਰਚਾਰ ਕਰਨ ਵਾਲੇ ਵਰਕਰਾਂ ਨੂੰ ਚੇਤਾਵਨੀ

ਲੁਧਿਆਣਾ, 24 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਰਕਰਾਂ ਨੂੰ ਵਿਸ਼ੇਸ਼ ਕਰਕੇ ਆਤਮ ਨਗਰ ਤੇ ਲੁਧਿਆਣਾ ਦੱਖਣੀ ਸਮੇਤ ਸਾਰਿਆਂ ਵਿਧਾਨ ਸਭਾ ਹਲਕਿਆਂ ‘ਤੇ ਪਾਰਟੀ ਉਮੀਦਵਾਰਾਂ ਨੂੰ ਵੋਟ ਤੇ ਸਮਰਥਨ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਵਿਸ਼ੇਸ਼ ਹਿੱਤਾਂ ਦੇ ਚਲਦੇ ਕੀਤੇ ਜਾ ਰਹੇ ਗਲਤ ਪ੍ਰਚਾਰ ‘ਤੇ ਸਖਤ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਇਹ ਸਪੱਸ਼ਟ ਕੀਤਾ ਹੈ ਕਿ ਆਤਮ ਨਗਰ ਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ‘ਤੇ ਪਾਰਟੀ ਓਬਜਰਵਰ ਨੇੜਿਉਂ ਨਜਰ ਰੱਖ ਰਹੇ ਹਨ। ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਮਲਕੀਅਤ ਸਿੰਘ ਬੀਰਮੀ (ਆਤਮ ਨਗਰ ‘ਚ) ਤੇ ਪੱਪੀ ਪਰਾਸ਼ਰ (ਲੁਧਿਆਣਾ ਦੱਖਣੀ ‘ਚ) ਦੀ ਜਿੱਤ ਸੁਨਿਸ਼ਚਿਤ ਕਰਨੀ ਚਾਹੀਦੀ ਹੈ।
ਉਨ•ਾਂ ਨੇ ਕਿਹਾ ਕਿ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਤੋਂ ਬਾਗੀ ਨੂੰ ਸਮਰਥਨ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ•ਾਂ ਨੇ ਕਿਹਾ ਕਿ ਅਜਿਹੇ ਝੂਠੇ ਪ੍ਰਚਾਰ ਦੇ ਖਿਲਾਫ ਸਖਤ ਚੇਤਾਵਨੀ ਦਿੱਤੀ ਜਿਥੇ ਪਾਰਟੀ ਉਮੀਦਵਾਰਾਂ ਦੇ ਕਮਜੋਰ ਹੋਣ ਦਾ ਅਨੁਮਾਨ ਕੀਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਸਰਵੇ ਰਿਪੋਰਟਾਂ ਦੇ ਮੁਤਾਬਕ ਕਾਂਗਰਸ ਲੁਧਿਆਣਾ ਲੋਕ ਸਭਾ ਹਲਕੇ ਦੀਆਂ ਸਾਰੀਆਂ ਨੌ ਵਿਧਾਨ ਸਭਾ ਸੀਟਾਂ ‘ਤੇ ਜਿੱਤ ਦਰਜ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਤਮ ਨਗਰ ਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ‘ਚ ਅਕਾਲੀ ਵੋਟਾਂ ਜਿਆਦਾ ਵੰਡਣਗੀਆਂ। ਕਿਉਂਕਿ ਦੋਨਾਂ ਥਾਵਾਂ ‘ਤੇ ਅਕਾਲੀ ਬਾਗੀ ਮੈਦਾਨ ‘ਚ ਹਨ, ਜਿਸ ਨਾਲ ਕਾਂਗਰਸ ‘ਚ ਬਹੁਤ ਫਾਇਦਾ ਪਹੁੰਚੇਗਾ ਤੇ ਪਾਰਟੀ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤ ਦਰਜ ਕਰਨਗੇ।

Translate »