ਲੁਧਿਆਣਾ 23 ਜਨਵਰੀ : ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਵੋਟਰਾਂ ਦੇ ਘਰ ਘਰ ਜਾ ਕੇ ਦਲਾਸੇ ਦੇ ਰਹੇ ਹਨ ਅਤੇ ਇਕ ਦੁਸਰੀ ਪਾਰਟੀ ਤੇ ਮਾੜੇ ਤੋਂ ਮਾੜੇ ਸ਼ਬਦਾ ਦੀ ਵਰਤੋਂ ਕਰਕੇ ਦੋਸ਼ ਲਗਾਏ ਜਾ ਰਹੇ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਕੀਤੇ ਮਾੜੇ ਕੰਮ ਸਭ ਭੁੱਲ ਚੁੱਕੇ ਹਨ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਦੰਦ ਹੋਰ ਵਾਲੀ ਕਹਾਵਤ ਦੇਖਣ ਨੂੰ ਮਿੱਲ ਰਹੀ ਹੈ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਕੇਂਦਰੀ ਹਲਕੇ ਦੇ ਪੰਥਕ ਮੋਰਚੇ ਦੇ ਸਾਂਝੇ ਉਮੀਦਵਾਰ ਅਮਰਜੀਤ ਸਿੰਘ ਮਦਾਨ ਪੰਜਾਬੀਆਂ ਦੀ ਭਰਵੀਂ ਅਬਾਦੀ ਵਾਲੇ ਇਲਾਕਾ ਲੱਕੜ ਬਜਾਰ,ਨਵਾ ਮੁਹੱਲਾ ਵਿਖੇ ਚੋਣ ਪ੍ਰਚਾਰ ਕਰਦਿਆ ਕੀਤਾ ਉਨ•ਾਂ ਕਿਹਾ ਕਿ ਦੇਸ਼ ਦੀ ਆਜਾਦੀ ਤੋਂ ਬਾਅਦ ਸਭ ਤੋਂ ਵੱਧ ਸਮਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ ਹੈ ਤੇ ਇਸੇ ਪਾਰਟੀ ਨੇ ਆਪਣੇ ਮੰਤਰੀਆਂ, ਲੀਡਰਾਂ ਰਾਹੀ ਭ੍ਰਿਸ਼ਟਾਚਾਰ ਕਰਨ ਦਾ ਰਿਕਾਰਡ ਭੰਨਿਆ ਤੇ ਦੇਸ਼ ਦੇ ਕੁਲ ਸਰਮਾਏਦਾਰੀ ਦਾ ਵੱਡਾ ਹਿੱਸਾ ਕਾਂਗਰਸੀ ਲੀਡਰਾਂ ਦੇ ਵਿਦੇਸ਼ੀ ਬੈਂਕਾਂ ਵਿੱਚ ਜਮ•ਾਂ ਹੈ । ਦੁਸਰੇ ਪਾਸੇ ਪੰਜਾਬ ਸਰਕਾਰ ਦੀ ਹਕੂਮਤ ਕਰਨ ਵਾਲੀ ਅਕਾਲੀ ਭਾਜਪਾ ਹੈ ਜਿਨ•ਾਂ ਦੀ ਧੜੇਬੰਦੀਆਂ ਤੋਂ ਹਰ ਵੋਟਰ ਜਾਣੂ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਈਮਾਰੂ ਨੀਤੀ ਅਪਣਾਈ ਹੋਈ ਹੈ, ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਪਾਰਟੀ ਵਿਚੋਂ ਕੱਢਣਾ ਅਤੇ ਸੱਕੇ ਭਰਾ ਗੁਰਦਾਸ ਸਿੰਘ ਬਾਦਲ ਤੇ ਉਸਦੇ ਬੇਟੇ ਨੂੰ ਸਮੁੱਚੀ ਅਕਾਲੀ ਪਾਰਟੀ ਵਿੱਚ ਕੱਢ ਕੇ ਇਕ ਨਵਾ ਇਤਿਹਾਸ ਲਿਖ ਦਿੱਤਾ ਹੈ। ਇਸੇ ਤਰ•ਾਂ ਕੁਝ ਸਮਾਂ ਪਹਿਲਾ ਸਮਰਾਲਾ ਚੌਂਕ ਲੁਧਿਆਣਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਰੋਧ ਕਰਦਿਆਂ ਹਲਕੇ ਦੇ ਉਮੀਦਵਾਰ ਅਮਰਜੀਤ ਸਿੰਘ ਮਦਾਨ ਨੇ ਉਸਦੇ ਸਾਥੀਆਂ ਤੇ ਸੌਚੀ ਸਾਜ਼ਿਸ਼ ਅਧੀਨ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਬੁਰੀ ਤਰ•ਾਂ ਜਖਮੀ ਕੀਤਾ ਗਿਆ ਸੀ । ਜਿਸ ਦੀ ਬਦੌਲਤ ਬਾਦਲ ਸਰਕਾਰ ਨੇ ਨਿਰਦੋਸ਼ ਲੋਕਾਂ ਤੇ ਝੂਠੇ ਕੇਸ ਕਰਨ ਤੇ ਕੁੱਟਮਾਰ ਕਰਨ ਵਿੱਚ ਵੀ ਰਿਕਾਰਡ ਪੈੱੰਦਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਖਮੀ ਮਦਾਨ ਨੂੰ ਮਦਦ ਵਜੋਂ ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਮਨੁੱਖਤਾ ਦੇ ਧਨੀ ਸ. ਮਦਾਨ ਨੇ ਰਾਸ਼ੀ ਲੈਣ ਤੋਂ ਸਾਫ਼ ਇਨਕਾਰ ਕੀਤਾ ਸੀ ਤੇ ਕਿਹਾ ਜਖਮੀਆਂ ਨੂੰ ਹਮਦਰਦੀ ਦੇ ਦਵਾਈ ਦੀ ਲੋੜ ਤੁਹਾਡੇ ਰੁਪਏ ਦੀ ਨਹੀ। ਲੰਮਾਂ ਸਮਾਂ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ । ਪੁਲਿਸ ਦੀ ਲਾਠੀਆਂ ਨਾਲ ਤੇ ਬਾਦਲ ਸਰਰਕਾਰ ਦੇ ਇਸ਼ਾਰੇ ਨਾਲ ਉਮੀਦਵਾਰ ਮਦਾਨ ਨੂੰ ਜਖਮੀ ਕੀਤਾ ਗਿਆ ਪਰ ਉਨ•ਾਂ ਦੀ ਆਵਾਜ਼ ਅੱਜ ਵੀ ਗੋਲੀ ਕਾਂਡ ਵਿੱਚ ਮਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਿਤਾਉਂਦੀ ਹੈ। ਪੰਜਾਬ ਵਿੱਚ ਕਾਂਗਸਰ ਅਤੇ ਅਕਾਲੀ ਇਕ ਦੁਸਰੇ ਤੋਂ ਵੱਧ ਹਨ ਜਿਨ•ਾਂ ਦੀ ਦੁਸ਼ਮਣੀਆਂ ਪਰਿਵਾਰਾਂ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆ। ਬੱਸ ਇਨ•ਾਂ ਦੀ ਇਕੋ ਇਕ ਹੀ ਸੋਚ ਹੈ, ਤਾਂ ਫਿਰ ਹਲਕੇ ਦੇ ਵੋਟਰ ਇਨ•ਾਂ ਸਿਆਸੀ ਪਾਰਟੀਆਂ ਤੋਂ ਕਿ ਆਸ ਰੱਖ ਸਕਦੀਆਂ ਹਨ?