January 25, 2012 admin

ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਆਰ. ਐਨ. ਸਿੰਘ ਦੇ ਦੇਹਾਂਤ ‘ਤੇ ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 25 ਜਨਵਰੀ : ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਰੋਜ਼ਾਨਾ ਅਜੀਤ ਦੇ ਸੀਨੀਅਰ ਫੋਟੋ ਪੱਤਰਕਾਰ ਸ੍ਰੀ ਆਰ. ਐਨ. ਸਿੰਘ ਦੇ ਦੇਹਾਂਤ ‘ਤੇ ਜ਼ਿਲ•ਾ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ੍ਰੀ ਆਰ. ਐਨ. ਸਿੰਘ ਦੀ ਇਸ ਬੇਵਕਤੀ ਮੌਤ ‘ਤੇ ਪਰਿਵਾਰ ਵਾਸੀਆਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਸਮੂਹ ਪੱਤਰਕਾਰਾਂ ਨੇ ਵਿਛੜੀ ਆਤਮਾਂ ਦੀ ਸ਼ਾਤੀ ਦੀ ਅਰਦਾਸ ਕੀਤੀ ਹੈ। ਜ਼ਿਲ•ੇ ਦੇ ਪੱਤਰਕਾਰ ਸ੍ਰੀ ਯੁੱਧਵੀਰ ਰਾਣਾ, ਰਵਿੰਦਰ ਸਿੰਘ ਰੌਬਨ, ਸੁੱਖਵਿੰਦਰ ਸਿੰਘ ਬੋਹੜੂ, ਹਰਕੀਰਤ ਸਿੰਘ, ਜਸਬੀਰ ਸਿੰਘ ਪੱਟੀ, ਦੀਪਕ ਸ਼ਰਮਾਂ, ਧਰਮਿੰਦਰ ਰਾਟੌਲ, ਰਾਜਨ ਮਾਨ, ਮਨਿੰਦਰ ਮੌਂਗਾ, ਸੁਖਜਿੰਦਰ ਸਿੰਘ ਹੇਰ, ਧੀਰਜ, ਪ੍ਰਵੀਨ ਪੁਰੀ, ਅਸੀਮ ਬੱਸੀ, ਜਗਤਾਰ ਸਿੰਘ ਲਾਂਬਾ, ਰਾਜੀਵ ਸ਼ਰਮਾ, ਤੇਜਵੰਤ ਚੱਬਾ, ਸ਼ਾਹੀਨ ਪੀ. ਪਰਸ਼ਾਦ, ਮੋਤਾ ਸਿੰਘ ਸਮੇਤ ਸਮੂਹ ਪੱਤਰਕਾਰਾਂ ਅਤੇ ਜ਼ਿਲ•ਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਸ੍ਰ. ਸ਼ੇਰਜੰਗ ਸਿੰਘ ਹੁੰਦਲ, ਸਹਾਇਕ ਲੋਕ ਸੰਪਰਕ ਅਫਸਰ ਸ੍ਰ. ਇੰਦਰਜੀਤ ਸਿੰਘ ਬਾਜਵਾ ਨੇ ਸ੍ਰੀ ਆਰ. ਐਨ. ਸਿੰਘ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਆਪਣੇ ਦੁਖ ਸੁਨੇਹੇ ਵਿੱਚ ਸਮੂਹ ਪੱਤਰਕਾਰਾਂ ਨੇ ਕਿਹਾ ਹੈ ਕਿ ਸ੍ਰੀ ਆਰ. ਐਨ. ਸਿੰਘ ਦੀ ਪੱਤਰਕਾਰਤਾ ਨੂੰ ਦਿਤੀ ਦੇਣ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ ਅਤੇ ਪ੍ਰੈਸ ਦੀ ਅਜ਼ਾਦੀ ਅਤੇ ਪੱਤਰਕਾਰਾਂ ਦੇ ਹੱਕਾਂ ਪ੍ਰਤੀ ਕੀਤੇ ਉਹਨਾਂ ਦੇ ਕੰਮ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।

Translate »