ਕੱਥੂਨੰਗਲ ਦੀ ਅਗਵਾਈ ਵਿਚ ਵੱਖ ਵੱਖ ਪਿੰਡਾ’ਚ ਕੀਤੇ ਚੋਣ ਜਲਸੇ
ਕੱਥੂਨੰਗਲ, 25 ਜਨਵਰੀ-ਮੇਰੇ ਬਾਰੇ ਸਾਰਾ ਇਲਾਕਾ ਜਾਣਦਾ ਹੈ ਕਿ ਸਾਡੇ ਪਰਿਵਾਰ ਵਿਚ ਨਾ ਹੀ ਕਿਸੇ ਨੂੰ ਪੈਸੇ ਦਾ ਲਾਲਚ ਹੈ ਤੇ ਨਾ ਹੀ ਸਾਨੂੰ ਕੋਈ ਚੌਧਰਪੁਣੇ ਦੀ ਭੁੱਖ ਹੈ, ਸਗੋਂ ਸਾਡੇ ਪਰਿਵਾਰ ਦੀ ਸ਼ੁਰੂ ਤੋਂ ਹੀ ਸੋਚ ਰਹੀ ਹੈ ਕਿ ਜੇ ਕੁਝ ਕਰਨਾ ਹੀ ਹੈ ਤਾਂ ਸਿਰਫ ਲੋਕਾਂ ਦੀ ਭਲਾਈ ਵਾਲੇ ਕਾਰਜ ਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ ਤੇ ਸਾਡਾ ਪਰਿਵਾਰ ਇਸ ਸੋਚ ‘ਤੇ ਲਗਾਤਾਰ ਪਹਿਰਾ ਵੀ ਦਿੰਦਾ ਆ ਰਿਹਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਮਜੀਠਾ ਹਲਕੇ ਦੇ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਲੰਗਲ ਦੀ ਅਗਵਾਈ ਹੇਠ ਵੱਖ ਵੱਖ ਪਿੰਡਾ ਵਿਚ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪਿੰਡ ਗੱਦਯਾਦਾ ਵਿਖੇ ਕਾਂਗਰਸੀ ਵਰਕਰਾਂ ਦੀ ਬੁਲਾਈ ਇੱਕ ਮੀਟਿੰਗ ਦੌਰਾਨ ਕੀਤਾ। ਡਾ: ਸ਼ੈਲੀ ਨੇ ਮਜੀਠਾ ਕਸਬਾ ਵਾਸੀਆਂ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਮਜੀਆ ਵਾਸੀਆਂ ਦੀਆਂ ਭਾਵਨਾਵਾਂ ਦੱਸ ਰਹੀਆਂ ਹਨ ਕਿ ਇਨ•ਾਂ ਨੂੰ ਹੱਥੀਂ ਚੁਣੇ ਨੁਮਾਇੰਦਿਆਂ ਨੇ ਪੂਰੀ ਤਰ•ਾਂ ਨਿਰਾਸ਼ ਕੀਤਾ ਹੈ, ਜੋ ਅੱਕ ਕੇ ਹੁਣ ਬਦਲਾਅ ਦੇ ਰਸਤੇ ‘ਤੇ ਪੈਣ ਲਈ ਮਜ਼ਬੂਰ ਹੋ ਗਏ ਹਨ। ਡਾ: ਸ਼ੈਲੀ ਨੇ ਕਿਹਾ ਕਿ ਜੇ ਹਲਕੇ ਦੇ ਵੋਟਰ ਉਨ•ਾ ਨੂੰ ਇਸ ਹਲਕੇ ਤੋਂ ਜਿਤਾਉਂਦੇ ਹਨ ਤਾਂ ਉਹ ਹਲਕੇ ਦੇ ਲੋਕਾਂ ਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਆਉਣ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਭਗਵੰਤਪਾਲ ਸਿੰਘ ਸੱਚਰ, ਗੁਰਮੀਤ ਸਿੰਘ ਭੀਲੋਵਾਲ, ਨੱਥਾ ਸਿੰਘ, ਮਾ ਅਜੀਤ ਸਿੰਘ, ਲਖਵਿੰਦਰ ਸਿੰਘ ਕਨੇਡਾ, ਕਾਬਲ ਸਿੰਘ ਕਨੇਡਾ, ਜਗੀਰ ਸਿੰਘ, ਜਸਵੰਤ ਸਿੰਘ , ਸਵਿੰਦਰ ਸਿੰਘ, ਸਤਨਾਮ ਸਿੰਘ, ਦਲਬੀਰ ਸਿੰਘ, ਜੱਸਾ ਸਿੰਘ, ਸਵਿੰਦਰ ਸਿੰਘ ਵਕੀਲ, ਹਰਦੀਪ ਸਿੰਘ, ਸਤਨਾਮ ਸਿੰਘ ਸੱਤਾ, ਬਲਵਿੰਦਰ ਸਿੰਘ, ਜਗੀਰ ਸਿੰਘ ਪਹਿਲਵਾਲ, ਸਤਨਾਮ ਸਿੰਘ ਕਾਜੀਕੋਟ, ਅੰਗਰੇਜ ਸਿੰਘ ਖੈੜੇ ਆਦਿ ਆਗੂ ਹਾਜਰ ਸਨ।