January 25, 2012 admin

ਡਾ. ਸੁਰਜੀਤ ਪਾਤਰ ਨੂੰ ਪਦਮਸ਼੍ਰੀ ਮਿਲਣ ‘ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵਧਾਈਆਂ

ਲੁਧਿਆਣਾ : 25 ਜਨਵਰੀ  : ਦੇਸ਼ ਵਿਦੇਸ਼ ਵਿਚ ਵੱਸਦੇ ਰਸਦੇ ਸਮੁੱਚੇ ਸਾਹਿਤ ਪ੍ਰੇਮੀਆਂ ਲਈ ਗੌਰਵ ਵਾਲੀ ਖ਼ਬਰ ਹੈ ਕਿ ਉਨ•ਾਂ ਦੇ ਮਹਿਬੂਬ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਸਮੁੱਚੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪਾਏ ਯੋਗਦਾਨ ਬਦਲੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਸਨਮਾਨ ਪ੍ਰਦਾਨ ਕਰਨ ਦਾ ਐਲਾਨ ਹੋਇਆ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਇਸ ਮੌਕੇ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਮੁਬਾਰਿਕਬਾਦ ਦਿੱਤੀ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਸੁਰਜੀਤ ਪਾਤਰ ਨੂੰ ਮੁਬਾਰਿਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਸਮੁੱਚੇ ਪੰਜਾਬੀਆਂ ਲਈ ਮਾਣ ਤੇ ਸਤਿਕਾਰ ਦੀ ਖਬਰ ਹੈ ਕਿ ਉਨ•ਾਂ ਦੇ ਹਰਮਨ ਪਿਆਰੇ ਸ਼ਾਇਰ ਨੂੰ ਇਹ ਸਨਮਾਨ ਮਿਲਿਆ ਹੈ। ਉਨ•ਾਂ ਕਿਹਾ ਕਿ ਡਾ. ਪਾਤਰ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਨਾਂ ਪੂਰੀ ਦੁਨੀਆਂ ਵਿਚ ਪਹੁੰਚਾਇਆ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਨੂੰ ਇਹ ਸਨਮਾਨ ਮਿਲਣਾ ਸਮੁੱਚੇ ਪੰਜਾਬੀ ਜਗਤ ਨੂੰ ਮਾਣ ਤੇ ਸਤਿਕਾਰ ਦੇਣ ਦੇ ਬਰਾਬਰ ਹੈ। ਡਾ. ਪਾਤਰ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ ਨਾਲ ਜੁੜੇ ਹੋਏ ਹਨ। ਉਹ ਛੇ ਵਰ•ੇ ਅਕਾਡਮੀ ਦੇ ਪ੍ਰਧਾਨ ਵੀ ਰਹੇ ਤੇ ਹੁਣ ਵੀ ਉਹ ਅਕਾਡਮੀ ਨੂੰ ਆਪਣੀ ਯੋਗ ਅਗਵਾਈ ਦਿੰਦੇ ਹਨ। ਉਨ•ਾਂ ‘ਹਵਾ ਵਿਚ ਲਿਖੇ ਹਰਫ਼’, ‘ਬਿਰਖ ਅਰਜ਼ ਕਰੇ’, ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਸੁਰਜ਼ਮੀਨ’, ‘ਲਫ਼ਜ਼ਾਂ ਦੀ ਦਰਗਾਹ’, ‘ਪਤਝੜ ਦੀ ਪੰਜੇਬ’, ‘ਸਦੀ ਦੀਆਂ ਤਰਕਾਲਾਂ’ ਤੋਂ ਇਲਾਵਾ ਅਨੁਵਾਦਿਤ ‘ਅੱਗ ਦੇ ਕਲੀਰੇ’, ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’, ‘ਸ਼ਹਿਰ ਮੇਰੇ ਦੀ ਪਾਗਲ ਔਰਤ’ ਤੇ ‘ਹੁਕਮੀ ਦੀ ਹਵੇਲੀ’ ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ। ਉਨ•ਾਂ ਦੀ ਕਲਮ ਤੇ ਆਵਾਜ਼ ਅਜੇ ਵੀ ਗੂੰਜਦੀ ਹੈ। ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੋਂ ਇਲਾਵਾਂ ਉਨ•ਾਂ ਨੂੰ ਦੇਸ ਵਿਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ ਨੇਂ ਸਮੇਂ ਸਮੇਂ ਸਿਰ ਸਨਮਾਨਿਤ ਕੀਤਾ ਗਿਆ ਹੈ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਖਜੀਤ ਨੇ ਕਿਹਾ ਡਾ. ਪਾਤਰ ਨੇ ਆਪਣੀ ਸ਼ਾਇਰੀ ਤੇ ਆਵਾਜ਼ ਦੇ ਰਾਹੀਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਉਨ•ਾਂ ਨੇ ਥੁੜੇ ਤੇ ਆਮ ਲੋਕਾਂ ਦੀਆਂ ਦੁੱਖਾਂ ਦੀਆਂ ਗੱਲਾਂ ਆਪਣੀ ਸ਼ਾਇਰੀ ਰਾਹੀਂ ਪ੍ਰਗਟ ਕਰਦਿਆਂ ਸਮੁੱਚੀ ਲੋਕਾਈ ਦੀ ਪੀੜ ਨੂੰ ਸ਼ਬਦ ਪ੍ਰਦਾਨ ਕੀਤੇ ਹਨ। ਉਨ•ਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਸਾਬਕਾ ਉਪ ਕੁਲਪਤੀ ਡਾ. ਸ.ਪ. ਸਿੰਘ, ਮੋਹਨ ਸਿੰਘ ਫ਼ਾਊਂਡੇਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ, ਡਾ. ਨਿਰਮਲ ਜੌੜਾ, ਸ੍ਰੀਮਤੀ ਇੰਦਰਜੀਤਪਾਲ ਕੌਰ, ਗੁਰਚਰਨ ਕੌਰ ਕੋਚਰ, ਡਾ. ਸਰੂਪ ਸਿੰਘ ਅਲੱਗ, ਤ੍ਰੈਲੋਚਨ ਲੋਚੀ, ਪ੍ਰੋ. ਰਵਿੰਦਰ ਭੱਠਲ, ਅਮਰਜੀਤ ਗਰੇਵਾਲ, ਸਵਰਨਜੀਤ ਕੌਰ ਗਰੇਵਾਲ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾ. ਗੁਲਜ਼ਾਰ ਪੰਧੇਰ, ਸੁਖਵਿੰਦਰ ਅੰਮ੍ਰਿਤ, ਡਾ. ਗੁਰਇਕਬਾਲ ਸਿੰਘ, ਮਿੱਤਰ ਸੈਨ ਮੀਤ ਸਮੇਤ ਸਥਾਨਕ ਲੇਖਕ ਸ਼ਾਮਲ ਹਨ।

Translate »