ਰਣਜੀਤ ਸੰਿਘ ਪ੍ਰੀਤ
ਮੁਬਾਇਲ ਸੰਪਰਕ:੯੮੧੫੭-੦੭੨੩੨
ਹਰੇਕ ਆਜ਼ਾਦ ਮੁਲਕ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ । ਦੇਸ਼ ਵਾਸੀ ਉਸਤੇ ਫ਼ਖ਼ਰ ਮਹਸੂਸ ਕਰਆਿ ਕਰਦੇ ਹਨ । ਦਨਿ ਛਪਿਣ ਤੋਂ ਪਹਲਾਂ ਤੱਕ ਇਸ ਨੂੰ ਲਹਰਾਇਆ ਜਾਂਦਾ ਹੈ । ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ । ਪੰਦਰਾਂ ਅਗਸਤ ਅਤੇ ੨੬ ਜਨਵਰੀ ਨੂੰ ਇਸ ਦਾ ਸਤਕਾਰ ਕਰਦਆਿਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ । ਸਾਡੀ ਸੁਤੰਤਰਤਾ ਅਤੇ ਸਵੈਮਾਣ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਇਹ ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ ਹੈ । ਆਜ਼ਾਦੀ ਦੀ ਲਡ਼ਾਈ ਵੱਿਚ ਇਹ ਝੰਡਾ ਸਾਨੂੰ ਉਤਸ਼ਾਹ ਅਤੇ ਹੌਂਸਲਾ ਵੀ ਦੰਿਦਾ ਰਹਾ ਹੈ ।
ਸਾਡੇ ਜਾਨੋਂ ਵੱਧ ਪਆਿਰੇ ਕੌਮੀ ਝੰਡੇ ਦਾ ਇਤਹਾਸ ਸਾਡੀ ਸੁਤੰਤਰਤਾ ਦੀ ਲਡ਼ਾਈ ਲਈ ਇੱਕ ਅਮਰ ਗਾਥਾ ਹੈ । ਜਦ ਦੇਸ਼ ਆਜ਼ਾਦੀ ਦੀ ਜੰਗ ਆਰੰਭ ਹੋਈ,ਤਾਂ ਆਜ਼ਾਦੀ ਭਾਵਨਾ ਅਤੇ ਇਸ ਦੀ ਕਲਪਨਾ ਨੂੰ ਲੈ ਕੇ ਭਾਰਤ ਦੇ ਕੌਮੀ ਝੰਡੇ ਦਾ ਮੁਢਲਾ ਵਜੂਦ ਬਣਨਾ ਸ਼ੁਰੂ ਹੋਇਆ । ਨਵੇਦਤਾ ਅਤੇ ਸਵਾਮੀ ਵਵੇਕਾ ਆਨੰਦ ਨੇ ਤੇਲ ਦੇ ੧੦੮ ਲੈਂਪ “ਵੰਦੇ ਮਾਤਰਮ” ਕੈਪਸ਼ਨ ਦੁਆਲੇ ਜਲਾਏ । ਸਭ ਤੋਂ ਪਹਲਾਂ ਕੋਲਕਾਤਾ ਦੇ ਇੱਕ ਪਾਰਸੀ ਸਮਾਗਮ ਵੱਿਚ ਸੁਰੰਿਦਰ ਨਾਥ ਬੈਨਰ ਜੀ ਨੇ ੭ ਅਗਸਤ ੧੯੦੬ ਨੂੰ ਇੱਕ ਝੰਡਾ ਲਹਰਾਇਆ । ਜਸਿ ਵੱਿਚ ਤੰਿਨ ਪੱਟੀਆਂ ਗੂਡ਼੍ਹੀ ਹਰੀ,ਗੂਡ਼੍ਹੀ ਪੀਲੀ,ਅਤੇ ਗੂਡ਼੍ਹੀ ਲਾਲ ਸੀ । ਹਰੀ ਪੱਟੀ ਵੱਿਚ ਅੱਠ ਚੱਿਟੇ ਕਮਲ ਫੁੱਲਾਂ ਦੇ ਨਸ਼ਾਨ ਸਨ । ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਸ਼ਾਨ ਸਨ । ਪੀਲੀ ਪੱਟੀ ਉੱਤੇ “ਵੰਦੇ ਮਾਤਰਮ”ਲਖਿਆਿ ਹੋਇਆ ਸੀ ।
ਸਾਡੀ ਜੰਗੇ ਆਜ਼ਾਦੀ ਦੀ ਲਡ਼ਾਈ ਵੱਿਚ ਮੈਡਮ ਭੀਮਾਂ ਜੀ ਕਾਮਾ ਦਾ ਨਾਂਅ ਬਹੁਤ ਮਕਬੂਲ ਹੈ । ਉਹਨਾਂ ਨੇ ਪਹਲੀ ਵਾਰੀ ੧੮ ਅਗਸਤ ੧੯੦੭ ਨੂੰ ਜਰਮਨੀ ਦੇ ਇੱਕ ਸਮਾਗਮ ਵੱਿਚ ਭਾਰਤੀ ਝੰਡਾ , ਵਦੇਸ਼ ਵੱਿਚ ਪਹਲੀ ਵਾਰ ਲਹਰਾਇਆ । ਇਕੱਠੇ ਹੋਏ ਲੋਕਾਂ ਨੇ ਖਡ਼੍ਹੇ ਹੋ ਕੇ ਝੰਡੇ ਦਾ ਸਤਕਾਰ ਕਰਦਆਿਂ ,ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਏ । ਇਸ ਝੰਡੇ ਵੱਿਚ ਲਾਲ,ਪੀਲੇ,ਅਤੇ ਹਰੇ ਰੰਗ ਦੀਆਂ ਤਰਿਛੀਆਂ ਧਾਰੀਆਂ ਸਨ । ਉਪਰਲੀ ਲਾਲ ਧਾਰੀ ਵੱਿਚ ਸੱਤ ਤਾਰੇ ਅਤੇ ਇੱਕ ਕਮਲ ਫੁੱਲ ਬਣਆਿਂ ਹੋਇਆ ਸੀ,ਵਚਿਕਾਰਲੀ ਪੀਲੀ ਪੱਟੀ ਵੱਿਚ ਨੀਲੇ ਰੰਗ ਨਾਲ “ਵੰਦੇ ਮਾਤਰਮ” ਅੰਕਤਿ ਸੀ,ਅਤੇ ਹੇਠਲੀ ਹਰੀ ਪੱਟੀ ਵੱਿਚ ਤਾਰਾ,ਚੰਦਰਮਾਂ ਬਣਆਿਂ ਹੋਇਆ ਸੀ । ਸਨ ੧੯੧੬ ਤੱਕ ਇਸ ਝੰਡੇ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਰਹਾ ,ਇਸ ਸਮੇ ਹੀ ਪੰਿਗਲੀ ਵਨਿਕਈਆ ਅਤੇ ਹੋਰਨਾਂ ਵੱਲੋਂ ੩੦ ਨਵੇਂ ਡਜ਼ਾਇਨ ਪੇਸ਼ ਕੀਤੇ ਗਏ । ਪਰ ਏਨੀ ਬੇਸੈਂਟ ਅਤੇ ਬਾਲ ਗੰਗਾਧਰ ਤਲਿਕ ਨੇ ਇੱਕ ਹੋਰ ਝੰਡਾ ਸਾਹਮਣੇ ਲਆਿਂਦਾ । ਜਸਿ ਵੱਿਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ । ਸਪਤਰਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵੱਿਚ (ਖੱਬੇ ਪਾਸੇ) ਯੂਨੀਅਨ ਜੈਕ ਦਾ ਵੀ ਨਸ਼ਾਨ ਸੀ । ਪਰ ਇਸ ਝੰਡੇ ਦਾ ਸਖ਼ਤ ਵਰੋਧ ਹੋਇਆ ,ਕਓਿਂਕ ਿਯੂਨੀਅਨ ਜੈਕ ਨੂੰ ਆਪਣੇ ਝੰਡੇ ਵੱਿਚ ਥਾਂ ਦੇਣੀ ਜਾਇਜ਼ ਨਹੀਂ ਸੀ । ਕੋਇਮਬਟੂਰ ਦੇ ਮਜਸਿਟਰੇਟ ਨੇ ਵੀ ਇਸ ਉੱਤੇ ਪਾਬੰਦੀ ਲਾ ਦੱਿਤੀ ।
੧੯੧੬ ਵੱਿਚ ਸ਼੍ਰੀਮਤੀ ਏਨੀ ਬੇਸੈਂਟ ਨੇ ਹੋਮਰੂਲ ਝੰਡਾ ਪੇਸ਼ ਕੀਤਾ,ਜਸਿ ਵੱਿਚ ਦੋ ਰੰਗ ਲਾਲ ਅਤੇ ਹਰਾ ਹੀ ਸੀ । ਦੋਹਾਂ ਜਾਤਾਂ ਹੰਿਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਅਜਹਾ ਕੀਤਾ ਗਆਿ । ਆਂਧਰਾ ਪ੍ਰਦੇਸ਼ ਵੱਿਚ ਬੈਜਵਾਡ਼ਾ ਵਖੇ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਇੱਕ ਮੀਟੰਿਗ ਹੋਈ । ਜੱਿਥੇ ਲੋਕਾਂ ਵੱਲੋਂ ਕਾਗਜ਼ਾਂ ਦੇ ਤਆਿਰ ਕੀਤੇ ਕਈ ਝੰਡੇ ਪੇਸ਼ ਕੀਤੇ ਗਏ ।ਇਹਨਾਂ ਨਮੂਨੇ ਦੇ ਝੰਡਆਿਂ ਨੂੰ ਵੇਖ ਮਹਾਤਮਾਂ ਗਾਂਧੀ ਜੀ ਨੇ ਰਾਇ ਦੱਿਤੀ ਕ ਿਝੰਡੇ ਵੱਿਚ ਤੰਿਨ ਰੰਗ ਹੋਣੇ ਚਾਹੀਦੇ ਹਨ । ਇਹਨਾਂ ਰੰਗਾਂ ਉਪਰ ਚਰਖੇ ਦਾ ਚਤਿਰ ਵੀ ਹੋਵੇ । ਇਸ ਝੰਡੇ ਦਾ ਕਾਫੀ ਪ੍ਰਚਾਰ ਵੀ ਹੋਇਆ ,ਪਰ ਪ੍ਰਵਾਨਗੀ ਹਾਸਲ ਨਾ ਕੀਤੀ ਜਾ ਸਕੀ ।
ਝੰਡੇ ਨੂੰ ਸਵੀਕ੍ਰਤੀ ਪ੍ਰਾਪਤ ਕਰਨ ਦੇ ਖ਼ਆਿਲ ਨਾਲ ਇੱਕ ਕਮੇਟੀ ੧੯੩੧ ਵੱਿਚ ਬਣਾਈ ਗਈ । ਜਸਿ ਵੱਿਚ ਸ਼੍ਰੀ ਕਾਕਾ ਕਾਲੇਕਰ ਨੇ ਸੁਝਾਅ ਦੰਿਦਆਿਂ ਕਹਾ ਕ ਿਝੰਡੇ ਦੇ ਚਾਰੋਂ ਪਾਸੇ ਲਾਲ ਰੰਗ ਵੱਿਚ ਹਰਾ ਅਤੇ ਸਫ਼ੈਦ ਰੰਗ ਵੀ ਹੋਵੇ । ਸਫ਼ੈਦ ਰੰਗ ਵੱਿਚ ੧੯੨੧ ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਆਿ ਜਾਵੇ । ਪਰ ਪੰਡਤ ਜਵਾਹਰ ਲਾਲ ਨਹਰੂ ਜੀ ਨੇ ਇਹ ਸੁਝਾਅ ਰੱਦ ਕਰਦਆਿਂ ਕਹਾ ਕ ਿ” ਮਹਾਤਮਾਂ ਗਾਂਧੀ ਜੀ ਵੱਲੋਂ ਸੁਝਾਇਆ ਝੰਡਾ ਹੀ ਠੀਕ ਹੈ ।“ ਪਰ ਸਫ਼ੈਦ ਧਾਰੀ ,ਉਪਰ ਦੀ ਬਜਾਇ ਵਚਿਕਾਰ ਹੋਣੀ ਚਾਹੀਦੀ ਹੈ ,ਕਓਿਂਕ ਿਉਪਰਲੀ ਸਫ਼ੈਦ ਧਾਰੀ ਆਕਾਸ਼ੀ ਰੰਗਾਂ ਨਾਲ ਹੀ ਮਲਿ ਜਾਇਆ ਕਰੇਗੀ ,ਅਤੇ ਠੀਕ ਦਖਾਈ ਨਹੀਂ ਦੇਵੇਗੀ । ਉਹਨਾਂ ਇਹ ਵਚਾਰ ਵੀ ਰੱਦ ਕਰ ਦੱਿਤਾ ਕ ਿਤੰਿਨਾਂ ਰੰਗਾਂ ਉਪਰ ਹੀ ਚਰਖਾ ਹੋਵੇ । ਇੱਥੋਂ ਤੱਕ ਕ ਿਚਰਖੇ ਨੂੰ ਝੰਡੇ ਉਤੇ ਰੱਖਣ ਦਾ ਵਰੋਧ ਵੀ ਹੋਇਆ । ਤਾਂ ਕਾਲੇਕਰ ਨੇ ਕਹਾ ਕ ਿਝੰਡੇ ਉੱਤੇ ਬੰਦੂਕ,ਘੋਡ਼ਾ,ਸ਼ੇਰ,ਤਲਵਾਰ,ਆਦ ਿਦਾ ਚੰਿਨ੍ਹ ਨਹੀਂ ਹੋਣਾ ਚਾਹੀਦਾ । ਚਰਖਾ ਤਨ ਲਈ ਕਪਡ਼ੇ ਬਨਾਉਣ ਵੱਿਚ ਮਦਦਗਾਰ ਹੈ । ਇਸ ਲਈ ਇਹੀ ਠੀਕ ਹੈ । ਪਰ ਮੌਲਾਨਾ ਅਜ਼ਾਦ ਨੇ ਕਹਾ ਕ ਿ“ਚਰਖੇ ਦੀ ਥਾਂ ਕਪਾਹ ਦਾ ਫੁੱਲ ਹੋਵੇ ,ਜਹਿਡ਼ਾ ਖਾਦੀ ਦਾ ਵੀ ਸੂਚਕ ਹੈ,ਤਾਂ ਕਾਕਾ ਕਾਲੇਕਰ ਨੇ ਕਹਾ “ ਕ ਿਕਪਾਹ ਦਾ ਫੁੱਲ ਤਾਂ ਕੁਦਰਤ ਦੀ ਦੇਣ ਹੈ,ਪਰ ਚਰਖਾ ਮਨੁੱਖ ਦੀ ਕਾਢ,ਅਹੰਿਸਾ ਅਤੇ ਜਾਤੀ ਕੋਸ਼ਸ਼ਾਂ ਦਾ ਸੱਿਟਾ ਹੈ ।“ਇਸ ਮਗਰੋਂ ਕਈ ਹੋਰ ਸੁਝਾਅ ਵੀ ਪੇਸ਼ ਹੋਏ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਆਿਂ ਚਰਖਾ ਚੰਿਨ੍ਹ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਆਿ ਗਆਿ,ਕਓਿਂਕ ਿਲੋਕ ਭਾਵਨਾਤਮਕਿ ਤੌਰ ‘ਤੇ ਇਸ ਨਾਲ ਜੁਡ਼ ਚੁੱਕੇ ਸਨ । ਇਸ ਮੁਤਾਬਕ ਝੰਡੇ ਦਾ ਸਰੂਪ ਸੀ :ਉਪਰ ਕੇਸਰੀ ਪੱਟੀ,ਵਚਿਕਾਰ ਚੱਿਟੀ ਪੱਟੀ ,ਅਤੇ ਹੇਠਾਂ ਹਰੀ ਪੱਟੀ । ਚੱਿਟੀ ਪੱਟੀ ਵੱਿਚ ਨੀਲੇ ਰੰਗ ਨਾਲ ਅੰਕਤਿ ਕੀਤਾ ਚਰਖਾ । ਕੌਮੀ ਗੀਤ ਵੱਿਚ ਵੀ ਤਰਿੰਗਾ ਸ਼ਬਦ ਆਉਂਦਾ ਹੈ । ਇਸ ਪ੍ਰਵਾਨਗੀ ਤੋਂ ਇਲਾਵਾ ਹੋਰ ਕਈ ਸੁਝਾਅ ਵੀ ਆਏ । ਪਰ ਇਸ ਨੂੰ ਜਾਤਾਂ ਆਦ ਿਨਾਲ ਜੋਡ਼ਨ ਦੀ ਬਜਾਇ ਕੇਸਰੀ ਰੰਗ ਨੂੰ ਕੁਰਬਾਨੀ ਦਾ,ਹਰੇ ਰੰਗ ਨੂੰ ਹਰਆਿਲੀ-ਖ਼ਸ਼ਹਾਲੀ ਦਾ,ਸਫ਼ੈਦ ਰੰਗ ਨੂੰ ਸੱਚ,ਸ਼ਾਂਤੀ,ਸਫ਼ਾਈ,ਅਤੇ ਸਾਝਾ ਦਾ ਪ੍ਰਤੀਕ ਮੰਨਆਿਂ ਗਆਿ ।
ਜਦ ਸੰਵਧਾਨ ਸਭਾ ਨੇ ਤਰਿੰਗੇ ਨੂੰ ਕੌਮੀ ਝੰਡਾ ਨਸਿਚਤਿ ਕਰਨ ਲਈ ਸਰਦਾਰ ਪਟੇਲ,ਮੌਲਾਨਾ ਆਜ਼ਾਦ,ਮਾਸਟਰ ਤਾਰਾ ਸੰਿਘ,ਡਾ ਪਟਾਭੀ ਸੀਤਾਰ ਭੈਯਾ,ਕਾਕਾ ਕਾਲੇਕਰ,ਡਾ ਹਾਰਡਨਰ ‘ਤੇ ਅਧਾਰਤ ਕਮੇਟੀ ਦਾ ਗਠਨ ਕੀਤਾ ,ਤਾਂ ਪਛਿਲੀ ਕਮੇਟੀ ਦੇ ਮੈਬਰ ਪੰਡਤ ਜਵਾਹਰ ਲਾਲ ਨਹਰੂ ਜੀ ਨੇ ਕਹਾ ਕ ਿ“ ਝੰਡੇ ਵੱਿਚ ਚਰਖਾ ਠੀਕ ਨਹੀਂ ਹੈ,ਕਓਿਂਕ ਿਇਹ ਦੋਹਾਂ ਪਾਸਆਿਂ ਤੋਂ ਇੱਕੋ-ਜਹਾ ਦਖਾਈ ਨਹੀਂ ਦੰਿਦਾ । ਸੋਚ ਵਚਾਰ ਮਗਰੋਂ ਸਾਰਨਾਥ ਦੀ ਲਾਠ ਉੱਤੇ ਬਣੇ ਅਸ਼ੋਕ ਦੇ ੨੪ ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸ਼ਾਮਲ ਕੀਤਾ ਗਆਿ,ਅਤੇ ੨੨ ਜੁਲਾਈ ੧੯੪੭ ਨੂੰ ਇਹ ਪ੍ਰਵਾਨ ਕਰ ਲਆਿ ਗਆਿ । ਇਸ ਨੂੰ ਪੰਿਗਲੀ ਵਨਿਕਈਆ ਨੇ ਡਜ਼ਾਇਨ ਕੀਤਾ ਹੈ । ਭਾਵੇਂ ਕਾਂਗਰਸ ਪਾਰਟੀ ਨੇ ਆਪਣਾ ਝੰਡਾ ਚਰਖੇ ਵਾਲਾ ਹੀ ਰੱਖਆਿ । ਇਸ ਤਬਦੀਲੀ ਮਗਰੋਂ ੬ ਅਗਸਤ ੧੯੪੭ ਨੂੰ ਗਾਂਧੀ ਜੀ ਨੇ ਆਖਆਿ “ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕ ਿਜੇ ਭਾਰਤੀ ਝੰਡੇ ਉੱਤੇ ਚਰਖੇ ਦੀ ਬਜਾਇ ਚੱਕਰ ਰੱਖਆਿ ਜਾਵੇਗਾ ,ਤਾਂ ਮੈ ਉਸ ਨੂੰ ਸਲਾਮੀ ਨਹੀਂ ਦਆਿਂਗਾ ।“ਪਰ ਨਹਰੂ ਜੀ ਦੇ ਚੱਕਰ ਨੂੰ ਚਰਖੇ ਦਾ ਪ੍ਰਤੀਕ ਵਜੋਂ ਕਹਣਿ ‘ਤੇ ਗਾਂਧੀ ਜੀ ਚੁੱਪ ਹੋ ਗਏ । ਹੁਣ ਅੱਗੋਂ ਇਸ ਵੱਿਚ ਕੋਈ ਹੋਰ ਤਬਦੀਲੀ ਨਾ ਹੋਵੇ ,ਨੂੰ ਧਆਿਂਨ ਵੱਿਚ ਰਖਦਆਿਂ ਪ੍ਰਮਾਣਕਿ ਝੰਡਾ ਸੀਲ ਕਰਕੇ ਕੈਪਸੂਲ ,ਚ ਸੁਰੱਖਅਿਤ ਰੱਖਆਿ ਹੋਇਆ ਹੈ ।
ਸਾਡੇ ਕੌਮੀ ਝੰਡੇ ਵੱਿਚ ੩-੨ ਦਾ ਅਨੁਪਾਤ ਹੈ । ਇਹ ਜਦ ਕਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇ ਲਹਰਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਉੱਚਾ ਹੁੰਦਾ ਹੈ । ਇਸ ਦੇ ਸੱਜੇ ਪਾਸੇ ਹੋਰ ਕੋਈ ਝੰਡਾ ਨਹੀਂ ਹੁੰਦਾ । ਸਵੇਰੇ ਦਨਿ ਚਡ਼੍ਹਨ ਤੋਂ ਸ਼ਾਮ ਸੂਰਜ ਛਪਿਣ ਤੋਂ ਪਹਲਾਂ ਪਹਲਾਂ ਉਤਾਰ ਕੇ ਸਾਂਭਆਿ ਜਾਂਦਾ ਹੈ । ਸਾਡੇ ਲਈ ਸਾਡਾ ਕੌਮੀ ਝੰਡਾ ਮਾਨ-ਸਨਮਾਨ,ਆਜ਼ਾਦੀ ਅਤੇ ਵਸ਼ਿਵਾਸ਼ਾਂ ਦਾ ਪ੍ਰਤੀਕ ਹੈ । ਸ਼ਾਲਾ ! ਇਹ ਯੁਗਾਂ-ਯਗਾਂਤਰਾਂ ਤੱਕ ਇਵੇਂ ਲਹਰਾਉਂਦਾ ਰਹੇ,ਅਤੇ ਅਸੀਂ ਇਸ ਨੂੰ ਇਵੇਂ ਸੀਸ ਝੁਕਾਉਂਦੇ ਰਹੀਏ,ਫ਼ਖ਼ਰ ਕਰਦੇ ਰਹੀਏ ।