ਲੁਧਿਆਣਾ: 25 ਜਨਵਰੀ : ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸ਼੍ਰੀ ਆਰ ਐਨ ਸਿੰਘ ਦੇ ਅਚਨਚੇਤ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਸਿੰਘ ਜਲੰਧਰ ਦੇ ਪੰਜਾਬੀ ਪੱਤਰਕਾਰੀ ਜਗਤ ਵਿੱਚ ਸਿਰਕੱਢ ਫੋਟੋਗ੍ਰਾਫਰ ਵਜੋਂ ਪਿਛਲੇ 40 ਸਾਲ ਲਗਾਤਾਰ ਕਾਰਜਸ਼ੀਲ ਰਹੇ ਅਤੇ ਪ੍ਰੈਸ ਕਲੱਬ ਜਲੰਧਰ ਦੀ ਸਥਾਪਨਾ ਕਰਨ ਵਿੱਚ ਉਨ•ਾਂ ਨੇ ਮੋਢੀ ਰੋਲ ਅਦਾ ਕੀਤਾ।
ਸ਼੍ਰੀ ਸਿੰਘ ਨੂੰ ਸਰਧਾਂਜ਼ਲੀ ਭੇਂਟ ਕਰਦਿਆਂ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸਾਲ 2006 ਦੀ ਪਾਕਿਸਤਾਨ ਯਾਤਰਾ ਦੌਰਾਨ ਉਨ•ਾਂ ਨਾਲ ਗੁਜ਼ਾਰੇ ਪਲ ਜ਼ਿੰਦਗੀ ਦਾ ਸਰਮਾਇਆ ਬਣ ਗਏ ਹਨ। ਨਨਕਾਣਾ ਸਾਹਿਬ ਜਾਣ ਵਾਲੀ ਪਹਿਲੀ ਬੱਸ ਦੇ ਉਹ ਮੇਰੇ ਨਾਲ ਸਹਿ ਯਾਤਰੀ ਸਨ। ਇਸ ਯਾਤਰਾ ਦੀਆਂ ਯਾਦਗਾਰੀ ਤਸਵੀਰਾਂ ਰਾਹੀਂ ਉਨ•ਾਂ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਯਾਤਰਾ ਤੋਂ ਜਾਣੂੰ ਕਰਵਾਇਆ। ਲੁਧਿਆਣਾ ਵਸਦੇ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ, ਤੇਜ ਪ੍ਰਤਾਪ ਸਿੰਘ ਸੰਧੂ, ਰਣਜੋਧ ਸਿੰਘ, ਡਾ: ਏ ਪੀ ਸਿੰਘ, ਡਾ: ਮਾਨ ਸਿੰਘ ਤੂਰ ਅਤੇ ਰਾਕੇਸ਼ ਸਿਆਲ ਨੇ ਵੀ ਸ਼੍ਰੀ ਆਰ ਐਨ ਸਿੰਘ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।