January 25, 2012 admin

ਸਵਰਗੀ ਭਾਟੀਆ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਤੁਹਾਡਾ ਸਹਿਯੋਗ ਜਰੂਰੀ-ਸਿਮਰਪ੍ਰੀਤ ਭਾਟੀਆ

ਅੰਮ੍ਰਿਤਸਰ 25 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਅਜਾਦ ਉਮੀਦਵਾਰ ਸਰਦਾਰਨੀ ਸਿਮਰਪ੍ਰੀਤ ਕੋਰ ਭਾਟੀਆ(ਪਤਨੀ ਸਵਰਗਵਾਸੀ ਹਰਪਾਲ ਸਿੰਘ ਭਾਟੀਆ) ਅਤੇ ਸ੍ਰ ਅਜੀਤ ਸਿੰਘ ਭਾਟੀਆ ਨੇ ਚੋਣ ਮੁਹਿੰਮ ਦੌਰਾਨ ਹਲਕੇ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ।  ਅੱਜ ਪਿੰਡ ਵੱਲਾ,ਸੁਲਤਾਨਵਿੰਡ ਰੋਡ,ਭਾਰਤ ਨਗਰ,ਏਕਤਾ ਨਗਰ,ਨਿਉ ਗੋਲਡਨ ਐਵੀਨਿਊ,ਵੇਰਕਾ ਅਤੇ ਚਮਰੰਗ ਰੋਡ ਤੇ ਹੋਈਆਂ ਭਰਵੀਆਂ ਮੀਟਿੰਗਾਂ ਦੌਰਾਨ ਇਲਾਕਾ ਨਿਵਾਸੀਆਂ ਨੇ ਉਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਹਰਪਾਲ ਸਿੰਘ ਭਾਟੀਆ ਦੇ ਕੀਤੇ ਹੋਏ ਕੰਮਾਂ ਦਾ ਅਸੀਂ ਤੁਹਾਨੂੰ ਮੁਲ ਨਹੀਂ ਤਾਰ ਸਕਦੇ । ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਭਾਟੀਆ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਵਰਗੀ ਹਰਪਾਲ ਸਿੰਘ ਭਾਟੀਆ ਦਾ ਸੁਪਨਾ ਸੀ,ਹੁਣ ਇਸ ਸੁਪਨੇ ਨੂੰ ਸਾਕਾਰ ਕਰਨਾ ਹੀ ਮੇਰੀ ਜਿੰਦਗੀ ਦਾ ਅਸਲ ਮਕਸਦ ਰਹਿ ਗਿਆ ਹੈ,ਪਰ ਇਸ ਵਾਸਤੇ ਤੁਹਾਡਾ ਸਹਿਯੋਗ ਬਹੁਤ ਹੀ ਜਰੂਰੀ ਹੈ। ਉਨਾਂ ਨੇ ਇਸ ਦੌਰਾਨ ਵੋਟਰਾਂ ਨੂੰ ਅਪੀਲ ਕੀਤੀ ਕਿ 30 ਜਨਵਰੀ ਨੂੰ ਵੋਟਾਂ ਵਾਲੇ ਦਿਨ ਟੈਲੀਵਿਜਨ ਚੋਣ ਨਿਸ਼ਾਨ ਦਾ ਬਟਨ ਦਬਾਅ ਕੇ ਤੁਸੀਂ ਸਵਰਗੀ ਭਾਟੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਉਪਰਾਲਾ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਓਮ,ਲੱਕੀ ਭਾਟੀਆ,ਦਿਲਬਾਗ ਸਿੰਘ ਲਾਡੀ,ਮੰਨਾਂ,ਬਲਵਿੰਦਰ ਸਿੰਘ,ਲਾਡੀ,ਭੁਪਿੰਦਰ ਸਿੰਘ ਭਿੰਦਾ,ਹਰਜਿੰਦਰ ਸਿੰਘ ਮੰਨਾ,ਗੁਰਚਰਨ ਸਿੰਘ ਬਿੱਟੂ,ਅਮਰੀਕ ਸਿੰਘ ਸੁਲਤਾਨਵਿੰਡ,ਸ਼ੈਰੀ,ਰਾਮ ਸਿੰਘ,ਮਲਕੀਤ ਸਿੰਘ ਰਾਜੂ,ਹਰਜਿੰਦਰ ਸਿੰਘ ਜਿੰਦਾ,ਬਲਜੀਤ ਸਿਘੰ,ਜਰਨੈਲ ਸਿੰਘ ਭੁਲਰ ਵੀ ਮੌਜੂਦ ਸਨ।

Translate »