ਅੰਮ੍ਰਿਤਸਰ, 25 ਜਨਵਰੀ : ਬਾਰਡਰ ਜੋਨ ਅੰਮ੍ਰਿਤਸਰ ਦੇ ਪੰਜ ਪੁਲਿਸ ਜ਼ਿਲਿ•ਆਂ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਵਿੱਚ ਚੋਣਾਂ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨ•ਾਂ ਜ਼ਿਲਿ•ਆਂ ਵਿੱਚ ਪੈਰਾ ਮਿਲਟਰੀ ਫੋਰਸ ਦੀਆਂ 41 ਕੰਪਨੀਆਂ ਪੁਹੰਚ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਆਰਮਡ ਫੋਰਸ ਦੇ 2724 ਜਵਾਨ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਉਕਤ ਪ੍ਰਗਟਾਵਾ ਕਰਦੇ ਹੋਏ ਆਈ. ਜੀ. ਬਾਰਡਰ ਰੇਂਜ ਸ੍ਰ. ਪਰਮਜੀਤ ਸਿੰਘ ਗਰੇਵਾਲ ਆਈ. ਪੀ. ਐਸ. ਨੇ ਦੱਸਿਆ ਕਿ ਇਸ ਜੋਨ ਵਿੱਚ ਵਿਧਾਨ ਸਭਾ ਦੇ 20 ਹਲਕੇ ਹਨ ਜਿਨ•ਾਂ ਵਿੱਚੋਂ 7 ਹਲਕੇ ਗੁਰਦਾਸਪੁਰ, ਕਾਦੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਮਜੀਠਾ ਅਤੇ ਤਰਨਤਾਰਨ ਨੂੰ ਅੱਤ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੰਵੇਦਨਸ਼ੀਲ ਅਤੇ ਅੱਤ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਪਰ ਪੈਰਾ ਮਿਲਟਰੀ ਫੋਰਸ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਸ੍ਰ. ਗਰੇਵਾਲ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਵੱਲੋਂ ਮਾੜੇ ਅਨਸਰਾਂ ਵੱਲੋਂ ਵਿੱਡੀ ਗਈ ਮੁਹਿੰਮ ਦੌਰਾਨ 500 ਦੇ ਕਰੀਬ ਵਿਅਕਤੀਆਂ ਖਿਲਾਫ ਜੁਰਮ ਰੋਕੂ ਕਾਰਵਈ ਕੀਤੀ ਗਈ ਹੈ। ਵੱਖ-ਵੱਖ ਥਾਵਾਂ ਤੋਂ 3 ਕਰੋੜ 68 ਲੱਖ 67 ਹਜਾਰ 720 ਰੁਪਏ ਦੀ ਰਾਸ਼ੀ ਜਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 5 ਪਿਸਟਲ, 5 ਰਿਵਾਲਵਰ ਅਤੇ 1 ਰਾਈਫਲ ਵੀ ਨਾਜਾਇਜ ਅਸਲੇ ਵਜੋਂ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਧਾਰਥਾਂ ਖਿਲਾਫ ਵਿੱਡੀ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 13650710 ਮਿਲੀ ਲੀਟਰ ਦੇਸੀ, 1139200 ਮਿਲੀ ਲੀਟਰ ਅੰਗਰੇਜ਼ੀ ਸ਼ਰਾਬ ਅਤੇ 32 ਭੱਠੀਆਂ ਤੋਂ 62450 ਕਿਲੋ ਲਾਹਨ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਹੈਰੋਇਨ, ਸਮੈਕ, ਕੈਪਸੂਲ, ਗੋਲੀਆਂ, ਟੀਕੇ, ਨਸ਼ੀਲਾ ਪਾਊਡਰ, ਭੁੱਕੀ ਅਤੇ ਅਫੀਮ ਆਦਿ ਵੀ ਵੱਡੀ ਮਾਤਰਾ ਵਿੱਚ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਪਿੰਡਾਂ ਕਸਬਿਆਂ ਵਿੱਚੋਂ 90 ਫੀਸਦੀ ਲਾਇੰਸਸੀ ਅਸਲਾ ਵੀ ਜਮ•ਾਂ ਕਰਵਾਇਆ ਜਾ ਚੁੱਕਾ ਹੈ।
ਚੋਣ ਤਿਆਰੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦਾ ਇੱਕ ਇੰਚਾਰਜ ਉੱਪ ਪੁਲਿਸ ਕਪਤਾਨ ਪੱਧਰ ਦੇ ਅਧਿਕਾਰੀ ਨੂੰ ਬਣਾਇਆ ਗਿਆ ਹੈ। ਜ਼ਿਲ•ਾ ਹੈਡਕੁਆਟਰ ‘ਤੇ ਪੁਲਿਸ ਕਪਤਾਨ (ਸਥਾਨਕ) ਨੂੰ ਚੋਣ ਸਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਹਰ ਐਸ. ਐਸ. ਪੀ. ਦਫਤਰ ਵਿੱਚ ਚੋਣ ਸੈੱਲ-ਕਮ-ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।