ਅੰਮ੍ਰਿਤਸਰ ੨੫ ਜਨਵਰੀ (ਰਾਜਵਿੰਦਰ ਰਾਜ)- ਪੰਜਾਬ ਵਿਚ ਚੋਣਾਂ ਦਾ ਬਿਗੁਲ ਵੱਜਦੇ ਹੀ ਹਰ ਪਾਰਟੀ ਦੇ ਉਮੀਦਵਾਰ ਆਪਣੀ ਪਾਰਟੀ ਦੇ ਹੱਕ ਵਿਚ ਮਤਦਾਨ ਕਰਵਾਉਣ ਲਈ ਪੂਰੀ ਵਾਹ ਲਾਹ ਰਹੇ ਹਨ। ਅੰਮ੍ਰਿਸਤਰ ਵਿਧਾਨ ਸਭਾ ਹਲਕਾ ਦੱਖਣੀ ਤੋਂ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਜੁਗਲ ਕਿਸ਼ੋਰ ਮਹਾਜਨ ਵਲੋਂ ਆਪਣੀ ਚੋਣ ਮੁਹਿੰਮ ਵਿਚ ਤੇਜੀ ਲਿਆਂਦੀ ਗਈ। ਅੱਜ ਭਗਤਾਂਵਾਲਾ ਗੇਟ ਦੇ ਅੰਦਰ ਪੈਂਦੇ ਗਲੀ ਮੁਹੱਲਿਆਂ ਵਿਚ ਮਹਾਜਨ ਨੇ ਘਰ ਘਰ ਜਾ ਕੇ ਆਪਣੀ ਪਾਰਟੀ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਆਪਣੀ ਪਾਰਟੀ ਦੇ ਹੱਕ ਵਿਚ ਮਤਦਾਨ ਕਰਨ ਦੀ ਅਪੀਲ ਕੀਤੀ। ਮਹਾਜਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਉਤਰ ਪ੍ਰਦੇਸ਼ ਸਰਕਾਰ ਦੀ ਤਰਜ ਤੇ ਕਿਰਾਏ ਤੇ ਰਹਿ ਰਹੇ ਗਰੀਬਾਂ ਲੋਕਾਂ ਨੂੰ ੮੦ ਰੁਪਏ ਪ੍ਰਤੀ ਮਹੀਨੇ ਦੀ ਕਿਸਤ ਉੱਤੇ ਮਕਾਨ ਮੁਹੱਈਆ ਕਰਵਾਉਗੇ ਲੜਕੀ ਦੇ ਵਿਆਹ ਤੇ ਸ਼ਗਨ ਸਕੀਮ ਵਜੋਂ ਇਕ ਲੱਖ ਰੁਪਏ ਦੀ ਰਾਸ਼ੀ ਵਿਆਹ ਤੋਂ ਇਕ ਜਫਤਾ ਪਹਿਲਾਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪਹਿਲਾਂ ਲੋਕ ਇਸ ਲਈ ਮਜ਼ਬੁਰ ਸਨ ਕਿ ਲੋਕਾਂ ਕੋਲ ਕੋਈ ਤੀਸਰਾ ਬਦਲ ਨਹੀਂ ਸੀ ਅਤੇ ਲੋਕ ਮਜ਼ਬੂਰ ਹੋ ਕੇ ਅਕਾਲੀਆਂ ਜਾਂ ਕਾਂਗਰਸੀਆਂ ਨੂੰ ਵੋਟ ਪਾਉਂਦੇ ਸਨ ਪਰ ਹੁਣ ਤੀਜੇ ਬਦਲ ਦੇ ਰੂਪ ਵਿਚ ਪੰਜਾਬ ਵਿਚ ਅਨੇਕ ਪਾਰਟੀਆਂ ਹਨ ਤੇ ਉਹਨਾਂ ਦੀ ਪਾਰਟੀ ਉਹਨਾਂ ਵਿਚੋਂ ਇਕ ਹੈ। ਇਸ ਸਮੇਂ ਉਹਨਾਂ ਨਾਲ ਐਡਵੋਕੇਟ ਹਰਗੋਪਾਲ ਸਿੰਘ, ਤਾਰਾ ਚੰਦ, ਗੋਰਾ ਮਲਹੋਤਰਾ ਤੇ ਮੈਡਮ ਸ਼ਬਮਨ ਆਦਿ ਮੌਜੂਦ ਸਨ।