January 26, 2012 admin

੬੩ਵੇਂ ਗਣਤੰਤਰਤਾ ਦਹਾਡ਼ੇ ਮੌਕੇ ਬਰਨਾਲਾ ਵਖੇ ਕੈਬਨਟਿ ਮੰਤਰੀ ਪੰਜਾਬ ਸ| ਹੀਰਾ ਸੰਿਘ ਗਾਬਡ਼ੀਆ ਨੇ ਕੌਮੀ ਝੰਡਾ ਲਹਰਾਇਆ

ਗਣਤੰਤਰਤਾ ਦਹਾਡ਼ੇ ਮੌਕੇ ਭਰੂਣ ਹੱਤਆਿ ਅਤੇ ਨਸ਼ਆਿਂ ਦੇ ਖਲਾਫ ਜੰਗ ਲਡ਼ਨ ਦਾ ਦੱਿਤਾ ਸੱਦਾ
ਬਰਨਾਲਾ, ੨੬ ਜਨਵਰੀ- ਅੱਜ ਬਰਨਾਲਾ ਵਖੇ ੬੩ਵਾਂ ਗਣਤੰਤਰਤਾ ਦਹਾਡ਼ਾ ਬਡ਼ੇ ਚਾਵਾਂ ਅਤੇ ਧੂਮ ਧਾਮ ਨਾਲ ਮਨਾਇਆ ਗਆਿ। ਅੱਜ ਸਵੇਰੇ ਠੀਕ ੯ ਵੱਜ ਕੇ ੫੮ ਮੰਿਟ ਤੇ ਕੈਬਨਟਿ ਮੰਤਰੀ ਪੰਜਾਬ ਸ| ਹੀਰਾ ਸੰਿਘ ਗਾਬਡ਼ੀਆ ਨੇ ਬਾਬਾ ਕਾਲਾ ਮਹਰਿ ਸਟੇਡੀਅਮ ਵਖੇ ਕੌਮੀ ਝੰਡਾ ਲਹਰਾਇਆ ਅਤੇ ਇਸ ਤੋਂ ਬਾਅਦ ਮੁੱਖ ਮਹਮਾਨ ਵੱਲੋਂ ਜ਼ਲ੍ਹੇ ਦੇ ਡਪਿਟੀ ਕਮਸ਼ਿਨਰ ਸ੍ਰੀ ਵਜੈ ਐਨ ਜਾਦੇ ਅਤੇ ਐੱਸ| ਐੱਸ| ਪੀ| ਬਰਨਾਲਾ ਧੰਨਪ੍ਰੀਤ ਕੌਰ ਰੰਧਾਵਾ ਦੇ ਨਾਲ ਜੀਪ ਵੱਿਚ ਸਵਾਰ ਹੋ ਕੇ ਪਰੇਡ ਦਾ ਮੁਆਇਨਾਂ ਕੀਤਾ ਗਆਿ। ਬਾਅਦ ਵੱਿਚ ਪੰਜਾਬ ਪੁਲਸਿ, ਪੰਜਾਬ ਹੋਮਗਾਰਡ ਦੇ ਜਾਵਨਾਂ ਅਤੇ ਐੱਨ| ਸੀ| ਸੀ| ਕੈਡਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਦੌਰਾਨ ਮੁੱਖ ਮਹਮਾਨ ਨੂੰ ਸਲਾਮੀ ਦੱਿਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵੱਿਚ ਕੈਬਨਟਿ ਮੰਤਰੀ ਪੰਜਾਬ ਸ| ਹੀਰਾ ਸੰਿਘ ਗਾਬਡ਼ੀਆ ਨੇ ਜ਼ਲ੍ਹਾ ਵਾਸੀਆਂ ਨੂੰ ਗਣਤੰਤਰਤਾ ਦਹਾਡ਼ੇ ਦੀ ੬੨ਵੀਂ ਵਰ੍ਹੇਗੰਢ ਦੀ ਵਧਾਈ ਦੰਿਦਆਿਂ ਸਮਾਜਕਿ ਬੁਰਾਈਆਂ ਭਰੂਣ ਹੱਤਆਿ, ਦਾਜ ਪ੍ਰਥਾ, ਨਸ਼ਾਖੋਰੀ ਆਦ ਿਦੇ ਖਲਾਫ ਵਆਿਪਕ ਮੁਹੰਿਮ ਵੱਿਢਣ ਦਾ ਸੱਦਾ ਦੰਿਦਆਿਂ ਕਹਾ ਕ ਿਜੇਕਰ ਸਮਾਜ ਦੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਹੈ ਤਾਂ ਸਾਨੂੰ ਇੰਨਾਂ ਸਮਾਜਕਿ ਕੁਰੀਤੀਆਂ ਨੂੰ ਜਡ਼੍ਹੋਂ ਪੁੱਟਣ ਲਈ ਸਾਂਝੇ ਤੌਰ `ਤੇ ਹੰਭਲਾ ਮਾਰਨਾ ਹੋਵੇਗਾ।
ਇਸ ਮੌਕੇ ਉਨ੍ਹਾਂ ਦੇਸ਼ ਨੂੰ ਮਲੀ ਅਜਾਦੀ ਦੇ ਸਬੰਧ ਵਚਿ ਕਹਾ ਕ ਿਭਾਰਤ ਨੂੰ ਇਹ ਅਜ਼ਾਦੀ ਅੰਗਰੇਜਾਂ ਵੱਲੋਂ ਕੋਈ ਖੈਰਾਤ ਵਚਿ ਨਹੀਂ ਮਲੀ ਬਲਕ ਿਅਨੇਕਾਂ ਦੇਸ਼ ਭਗਤਾਂ ਅਤੇ ਸੂਰਬੀਰਾਂ ਨੇ ਬਹੁਮੁੱਲੀਆਂ ਕੁਰਬਾਨੀਆਂ ਕਰਕੇ ਅਜ਼ਾਦੀ ਨੂੰ ਹਾਸਲ ਕੀਤੀ ਹੈ। ਜੰਗ-ਏ-ਅਜ਼ਾਦੀ ਦਾ ਜਕਿਰ ਕਰਦਆਿਂ ਸ੍ਰੀ ਗਾਬਡ਼ੀਆ ਨੇ ਕਹਾ ਕ ਿਸਾਰੇ ਦੇਸ਼ ਵਾਸੀ ਅਜ਼ਾਦੀ ਸੰਗਰਾਮ ਵੱਿਚ ਹੱਿਸਾ ਲੈਣ ਵਾਲੇ ਯੋਧਆਿਂ ਦਾ ਕਰਜ਼ ਕਦੀ ਨਹੀਂ ਚੁਕਾ ਸਕਦੇ ਜਨਾਂ ਦੀ ਬਦੌਲਤ ਅੱਜ ਅਸੀਂ ਅਜ਼ਾਦ ਫਜ਼ਾ ਵੱਿਚ ਸਾਹ ਲੈ ਰਹੇ ਹਾਂ। ਉਹਨਾਂ ਕਹਾ ਕ ਿਪੰਜਾਬੀਆਂ ਦਾ ਅਜ਼ਾਦੀ ਸੰਗਰਾਮ ਵੱਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਅਜ਼ਾਦੀ ਸੰਗਰਾਮ ਵੱਿਚ ੮੦ ਪ੍ਰਤੀਸ਼ਤ ਤੋਂ ਵੱਧ ਦਾ ਯੋਗਦਾਨ ਪੰਜਾਬੀਆਂ ਦਾ ਰਹਾ ਹੈ। ਉਹਨਾਂ ਨੇ ਕੂਕਾ ਲਹਰਿ, ਗਦਰ ਲਹਰਿ ਅਤੇ ਹੋਰ ਲਹਰਾਂ ਦਾ ਜਕਿਰ ਕਰਦਆਿਂ ਕਹਾ ਕ ਿਅਜਹੀਆਂ ਲਹਰਾਂ ਨੇ ਵੀ ਦੇਸ਼ ਦੀ ਅਜ਼ਾਦੀ ਵੱਿਚ ਆਪਣੀ ਅਹਮਿ ਭੂਮਕਾ ਨਭਾਈ ਹੈ।
ਇਸ ਮੌਕੇ ਮੁੱਖ ਮਹਮਾਨ ਵੱਲੋਂ ਬਰਨਾਲਾ ਜ਼ਲ੍ਹੇ ਨਾਲ ਸਬੰਧਤਿ ਅਜ਼ਾਦੀ ਘੁਲਾਟੀਆਂ ਅਤੇ ਉਹਨਾਂ ਦੇ ਪਰਵਾਰਕ ਮੈਬਰਾਂ ਦਾ ਸਨਮਾਨ ਕੀਤਾ ਗਆਿ।
ਅੱਜ ਦੇ ਜਸ਼ਨਾ ਨੂੰ ਚਾਰ ਚੰਨ ਲਾਉਣ ਲਈ ਜ਼ਲੇ ਦੇ ਵੱਖ-ਵੱਖ ਸਕੂਲਾਂ ਦੇ ਬੱਚਆਿਂ ਵੱਲੋਂ ਪੀ| ਟੀ| ਸ਼ੋਅ ਅਤੇ ਦੇਸ਼ ਭਗਤੀ ਨਾਲ ਭਰਪੂਰ ਸੱਭਆਿਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਆਿ। ਜਸਿ ਵੱਿਚ ਮਾਤਾ ਸਾਹਬਿ ਕੌਰ ਕਾਲਜਿ ਗਹਲਿ ਦੀਆਂ ਵਦਿਆਿਰਥਣਾਂ ਵੱਲੋਂ ਗੱਤਕਾ, ਸਰਵਹਤਿਕਾਰੀ ਵੱਿਦਆਿ ਮੰਦਰ ਸਕੂਲ ਬਰਨਾਲਾ ਵੱਲੋਂ ਦੇਸ਼ ਭਗਤੀ ਦੇ ਗੀਤ ‘ਕ੍ਰਾਂਤੀ’ `ਤੇ ਕੋਰੀਓਗ੍ਰਾਫ, ਗੂੰਗੇ ਅਤੇ ਬੋਲੇ ਬੱਚਆਿਂ ਦੇ ਸਕੂਲ ਬਰਨਾਲਾ ਵੱਲੋਂ ਰੰਗਲਾ ਪੰਜਾਬ, ਸੇਂਟ ਜੋਸਫ ਪਬਲਕਿ ਸਕੂਲ ਵੱਲੋਂ ਕੋਰੀਓਗ੍ਰਾਫੀ ਪੰਜਾਬੀ ਵਰਿਸਾ, ਐੱਸ| ਡੀ ਕਾਲਜ ਵੱਲੋਂ ਗੱਿਧਾ, ਮਦਰ ਟੀਚਰ ਸਕੂਲ ਬਰਨਾਲਾ ਵਲੋਂ ਦੇਸ਼ ਭਗਤੀ ਦੀ ਆਈਟਮ ਫਾਂਸੀ ਦੀ ਕੋਰੀਓਗ੍ਰਾਫੀ, ਸਰਕਾਰੀ ਕੰਨਆਿ ਹਾਈ ਸਕੂਲ ਬਰਨਾਲਾ ਵੱਲੋਂ ਪੰਜਾਬ ਸਭਆਿਚਾਰ, ਅੇਸ|ਡੀ| ਹਾਈ ਸਕੂਲ, ਬਰਨਾਲਾ ਵਲੋਂ ਵਰਿਸਾ ਪੰਜਾਬ ਅਤੇ ਐੱਸ| ਡੀ| ਸਕੂਲ ਕੱਟੂ ਅਤੇ ਮਾਤਾ ਗੁਜਰੀ ਸਕੂਲ ਧਨੌਲਾ ਵੱਲੋਂ ਸਾਂਝੇ ਤੌਰ `ਤੇ ਪੰਜਾਬੀ ਲੋਕ ਨਾਚ ਭੰਗਡ਼ੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।
ਵਧੀਕ ਡਪਿਟੀ ਕਮਸ਼ਿਨਰ ਸ| ਭੁਪੰਿਦਰ ਸੰਿਘ ਦੀ ਅਗਵਾਈ ਵੱਿਚ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਨਾਲ ਸਟੇਡੀਅਮ ਦਾ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵੱਿਚ ਰੰਗਆਿ ਗਆਿ।
ਇਸ ਮੌਕੇ ਵਧੀਕ ਡਪਿਟੀ ਕਮਸ਼ਿਨਰ ਸ| ਭੁਪੰਿਦਰ ਸੰਿਘ ਅਤੇ  ਸਹਾਇਕ ਕਮਸ਼ਿਨਰ ਸ਼ਕਾਇਤਾਂ ਸ| ਪਰਮਜੀਤ ਸੰਿਘ ਪੱਡਾ ਦੀ ਅਗਵਾਈ ਹੇਠ ਵੱਖ-ਵੱਖ ਵਭਾਗਾਂ ਜਨਾਂ ਵੱਿਚ ਖੇਤੀਬਾਡ਼ੀ ਵਭਾਗ, ਸਹਿਤ ਵਭਾਗ, ਵਣ ਵਭਾਗ, ਪਸ਼ੂ ਪਾਲਣ ਵਭਾਗ, ਸੱਿਖਆਿ ਵਭਾਗ, ਮਾਰਕਫੈਡ, ਸਹਕਾਰਤਾ ਵਭਾਗ, ਪੇਂਡੂ ਵਕਾਸ ਅਤੇ ਪੰਚਾਇਤ ਵਭਾਗ, ਬਾਗਬਾਨੀ ਵਭਾਗ, ਸਟੈਂਡਰਡ ਗਰੁੱਪ ਅਤੇ ਟ੍ਰਾਈਡੈਂਟ ਗਰੁੱਪ ਵੱਲੋਂ ਵਕਾਸ ਨੂੰ ਦਰਸਾਉਂਦੀਆਂ ਖੂਬਸੂਰਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਡਪਿਟੀ ਕਮਸ਼ਿਨਰ ਸ੍ਰੀ ਵਜੈ ਐਨ ਜਾਦੇ ਅਤੇ ਐੱਸ| ਐੱਸ| ਪੀ| ਬਰਨਾਲਾ ਧੰਨਪ੍ਰੀਤ ਕੌਰ ਰੰਧਾਵਾ ਤੋਂ ਇਲਾਵਾ ਜ਼ਲ੍ਹਾ ਸ਼ੈਸ਼ਨ ਜੱਜ ਮਾਨਯੋਗ ਸ੍ਰੀ ਸੰਜੀਵ ਬੇਰੀ, ਵਧੀਕ ਸ਼ੈਸ਼ਨ ਜੱਜ ਮਾਨਯੋਗ ਸ੍ਰੀ ਕੇ| ਸੀ| ਗੁਪਤਾ, ਵਧੀਕ ਡਪਿਟੀ ਕਮਸ਼ਿਨਰ ਭੁਪੰਿਦਰ ਸੰਿਘ ਸਮੇਤ ਜ਼ਲ੍ਹੇ ਦੇ ਵੱਖ ਵੱਖ ਵਭਾਗਾਂ ਦੇ ਮੁਖੀ  ਵੀ ਹਾਜ਼ਰ ਸਨ।

Translate »