ਅੰਮ੍ਰਿਤਸਰ, 26 ਜਨਵਰੀ: 62ਵਾਂ ਗਣਤੰਤਰ ਦਿਵਸ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੂਰੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ ਸੁੱਚਾ ਸਿੰਘ ਲੰਗਾਹ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਤਿਰੰਗਾ ਲਹਿਰਾਉਣ ਤੋਂ ਬਾਅਦ ਸ੍ਰ ਲੰਗਾਹ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ:ਪੀ: ਮਿੱਤਲ ਵੀ ਉਨ•ਾਂ ਦੇ ਨਾਲ ਸਨ। ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਉਨ•ਾਂ ਨੇ ਇਸ ਮੌਕੇ ਆਜ਼ਾਦੀ ਸੰਗਰਾਮੀਆਂ ਨੂੰ ਯਾਦ ਕੀਤਾ ਅਤੇ ਸਰਹੱਦਾਂ ਦੀ ਰਾਖੀ ਕਰਦੇ ਬਹਾਦਰ ਸੈਨਿਕਾਂ ਤੇ ਪੁਲਿਸ ਜਵਾਨਾਂ ਨੂੰ ਵਧਾਈ ਦਿੱਤੀ। ਉਨ•ਾਂ ਨੇ ਲੋਕਤੰਤਰ ਦੀ ਮਜਬੂਤੀ ਲਈ ਹਾਜ਼ਰ ਲੋਕਾਂ ਨੂੰ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਮਹਾਨ ਯੋਗਦਾਨ ਨੂੰ ਯਾਦ ਕਰਦੇ ਹੋਏ ਉਨ•ਾਂ ਨੈਤਿਕ ਕਦਰਾਂ ਕੀਮਤਾਂ ਤੇ ਕਾਇਮ ਰਹਿੰਦੇ ਹੋਏ ਦੇਸ਼ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਵੀ ਦਿੱਤੀ। ਇਸ ਤੋਂ ਇਲਾਵਾ ਉਨ•ਾਂ ਨੇ ਆਪਣੇ ਭਾਸ਼ਣ ਵਿੱਚ ਭਰੂਣ ਹੱÎਤਿਆ, ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਪ੍ਰਵਿਰਤੀ ਆਦਿ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਅਤੇ ਇਨ•ਾਂ ਲਾਹਨਤਾਂ ਨੂੰ ਮੁੱਢੋਂ ਉਖਾੜਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਪਰੇਡ ਕਮਾਂਡਰ ਸ੍ਰੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਅੰਮ੍ਰਿਤਸਰ ਸ਼ਹਿਰੀ, ਪੰਜਾਬ ਹੋਮਗਾਰਡਜ਼ ਦੇ ਜਵਾਨਾਂ ਨੇ ਮੁੱਖ ਮਹਿਮਾਨ ਨੂੰ ਸ਼ਾਨਦਾਰ ਮਾਰਚ ਦੌਰਾਨ ਸਲਾਮੀ ਦਿੱਤੀ। ਇਸ ਤੋਂ ਇਲਾਵਾ ਫਸਟ ਪੰਜਾਬ ਐਨ:ਸੀ:ਸੀ ਬਟਾਲੀਅਨ, 11 ਪੰਜਾਬ ਐਨ:ਸੀ:ਸੀ: ਬਟਾਲੀਅਨ, ਸੈਕਿੰਡ ਪੰਜਾਬ ਐਨ:ਸੀ:ਸੀ ਏਅਰ ਸਕੁਆਰਡਨ, ਸੈਕੰਡ ਪੰਜਾਬ ਐਨ:ਸੀ:ਸੀ:ਨੇਵੀ, ਫਸਟ ਪੰਜਾਬ ਗਰਲਜ਼ ਬਟਾਲੀਅਨ ਅਤੇ ਫਸਟ ਪੰਜਾਬ ਗਰਲਜ਼ ਬਟਾਲੀਅਨ ਦੇ ਕੈਡਿਟਾਂ ਵੱਲੋਂ ਵੀ ਪਰੇਡ ਦੌਰਾਨ ਸਲਾਮੀ ਦਿੱਤੀ ਗਈ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਕਾਉਟਸ ਅਤੇ ਗਰਲਜ਼ ਗਾਈਡਜ਼ ਦੀਆਂ ਟੀਮਾਂ ਨੇ ਵੀ ਸ਼ਾਨਦਾਰ ਮਾਰਚ ਪਾਸਟ ਕੀਤਾ। ਪੰਜਾਬ ਪੁਲਿਸ ਦੇ ਬੈਂਡ ਨੇ ਰਾਸ਼ਟਰੀ ਗੀਤ ਦੀ ਧੁੰਨ ਪੇਸ਼ ਕਰਨ ਤੋਂ ਇਲਾਵਾ ਮਾਰਚ ਪਾਸਟ ਵਿੱਚ ਵੀ ਹਿੱਸਾ ਲਿਆ। ਨਹਿਰੂ ਯੁਵਾ ਕੇਂਦਰ ਅਤੇ ਸਿਹਤ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਵਿਸ਼ੇਸ਼ ਝਾਕੀਆਂ ਵੀ ਆਕਰਸ਼ਣ ਦਾ ਕੇਂਦਰ ਬਣੀਆਂ। ਇਸ ਮੌਕੇ ਸੰਤ ਸਿੰਘ ਸੁੱਖਾ ਸਿੰਘ, ਡੀ:ਏ:ਵੀ: ਸਕੂਲ, ਸ:ਕੰ:ਸਕੂਲ ਮਹਾਂ ਸਿੰਘ ਗੇਟ, ਸ:ਕੰ:ਸਕੂਲ ਮਾਲ ਰੋਡ ਅਤੇ ਅਲਗਜੈਂਡਰਾਂ ਸਕੂਲ ਦੇ ਬੱਚਿਆਂ ਨੇ ਪੀ:ਟੀ:ਸ਼ੋਅ ਵਿੱਚ ਹਿੱਸਾ ਲਿਆ। ਅਜੰਤਾ ਸੀ:ਸੈ:ਸਕੂਲ ਅਤੇ ਸ:ਸੀ:ਸੈ:ਸਕੂਲ ਹੇਰ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ ਪੇਸ਼ ਕੀਤੀ। ਮੀਰੀ ਪੀਰੀ ਅਕੈਡਮੀ ਦੇ ਬੱਚਿਆਂ ਨੇ ਸ਼ਾਨਦਾਰ ਗਤਕਾ ਪੇਸ਼ ਕੀਤਾ। ਇਸ ਤੋਂ ਬਾਅਦ ਸ:ਕੰ:ਸੀ:ਸੈ:ਸਕੂਲ ਮਹਾਂ ਸਿੰਘ ਗੇਟ, ਸ: ਸੀ:ਸੈ:ਸਕੂਲ ਹੇਰ, ਆਰੀਆ ਸ:ਕੰ:ਸੀ:ਸੈ:ਸਕੂਲ, ਸ:ਕੰ:ਸੀ:ਸੈ:ਸਕੂਲ ਦੀ ਮਾਲ ਰੋਡ, ਅੰਮ੍ਰਿਤਸਰ, ਸ:ਕੰ:ਸੀ:ਸੈ:ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ, ਸ:ਕੰ:ਸੀ:ਸੈ:ਸਕੂਲ , ਪੁਤਲੀਘਰ, ਸ:ਕੰ:ਸੀ:ਸੈ:ਸਕੂਲ ਮਾਹਣਾ ਸਿੰਘ ਰੋਡ, ਸ:ਕੰ:ਸੀ:ਸੈ:ਸਕੂਲ, ਕਟੜਾ ਕਰਮ ਸਿੰਘ ਅਤੇ ਸ:ਕੰ:ਸੀ:ਸੈ:ਸਕੂਲ, ਨਵਾਂ ਕੋਟ, ਅੰਮ੍ਰਿਤਸਰ ਦੀਆਂ ਲੜਕੀਆਂ ਨੇ ਸ਼ਾਨਦਾਰ ਗਿੱਧਾ ਪੇਸ਼ ਕੀਤਾ।
ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਏ ਸ੍ਰ ਗੁਰਦਿਆਲ ਸਿੰਘ, ਸ੍ਰ ਜੈਮਲ ਸਿੰਘ ਅਤੇ ਸ੍ਰ ਗੁਰਦੀਪ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਨ•ਾਂ ਤੋਂ ਇਲਾਵਾ ਖਿਡਾਰੀਆਂ, ਵੱਖ ਵੱਖ ਵਿਭਾਗਾਂ ਦੀ ਸਰਵੋਤਮ ਕਾਰਗੁਜਾਰੀ ਵਾਲੇ ਕਰਮਚਾਰੀਆਂ ਅਤੇ ਕੋਟ ਆਤਮਾ ਸਿੰਘ ਵਿਖੇ ਬੀਤੀ ਦਿਨੀਂ ਲੱਗੀ ਅੱਗ ਉਤੇ ਕਾਬੂ ਪਾਉਣ ਵਿੱਚ ਸਹਿਯੋਗ ਕਰਨ ਵਾਲੇ ਸੇਵਾ ਸੁਸਾਇਟੀ ਅੰਮ੍ਰਿਤਸਰ ਦੇ ਵਾਲੰਟੀਅਰਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸ:ਸੀ:ਸੈ:ਸਕੂਲ ਹੇਰ, ਸੰਤ ਸਿੰਘ ਸੁੱਖਾ ਸਿੰਘ ਸੀ:ਸੈ:ਸਕੂਲ, ਕੇਟ ਬਾਬਾ ਦੀਪ ਸਿੰਘ ਸੀ:ਸੈ:ਸਕੂਲ ਅੰਮ੍ਰਿਤਸਰ, ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀ: ਸੈ ਸਕੂਲ ਅੰਮ੍ਰਿਤਸਰ, ਅੰਮ੍ਰਿਤਸਰ ਪਬਲਿਕ ਸੀ: ਸੈ: ਸਕੂਲ ਜੀ.ਟੀ ਰੋਡ ਅੰਮ੍ਰਤਸਰ, ਸ:ਸੀ:ਸੈ: ਸਕੂਲ ਨੌਸ਼ਹਿਰਾ, ਸ:ਸੀ:ਸੈ:ਸਕੂਲ ਪੰਡੋਰੀ ਵੜੈਚ, ਸੀ:ਸੈ:ਸਕੂਲ ਟਾਊਨ ਹਾਲ ਅਤੇ ਪੀ.ਬੀ.ਐਨ ਸੀ: ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕਰਕੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਨੂੰ ਹੋਰ ਵਧਾ ਦਿੱਤਾ। ਇਸ ਤਰ•ਾਂ ਗੁਰੂ ਨਾਨਕ ਸਟੇਡੀਅਮ ਵਿਖੇ ਜਿਲ•ਾ ਪ੍ਰਸਾਸ਼ਨ ਵੱਲੋਂ ਮਨਾਇਆ ਗਿਆ 62ਵਾਂ ਗਣਤੰਤਰ ਦਿਵਸ ਸਮਾਗਮ ਰਾਸ਼ਟਰੀ ਗੀਤ ਤੋਂ ਬਾਅਦ ਖੁਸ਼ੀਆਂ ਸਾਂਝੀਆਂ ਕਰਦਾ ਹੋਇਆ ਸਮਾਪਤ ਹੋਇਆ।
ਅੱਜ ਦੇ ਇਸ ਸਮਾਗਮ ਦੌਰਾਨ ਜਿਲੇ• ਭਰ ਵਿੱਚੋਂ ਆਏ ਲੋਕਾਂ, ਸਕੂਲੀ ਵਿਦਿਆਰਥੀਆਂ, ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਜਿਲ•ਾ ਤੇ ਸੈਸ਼ਨ ਜੱਜ ਸ੍ਰੀ ਐਚ:ਐਸ:ਮਦਾਨ, ਲੇਬਰ ਕੋਰਟ ਦੇ ਜੱਜ ਸ੍ਰ ਕਰਨੈਲ ਸਿੰਘ, ਵੱਖ ਵੱਖ ਰਾਜਾਂ ਤੋਂ ਆਏ ਚੋਣ ਅਬਜਰਵਰ ਸਾਹਿਬਾਨ, ਵਧੀਕ ਡਿਪਟੀ ਕਮਿਸ਼ਨਰ ਸ੍ਰ ਬਲਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਦਾਖਾ, ਐਸ:ਐਸ:ਪੀ ਪੁਲਿਸ ਜਿਲ•ਾ ਦਿਹਾਤੀ ਸ੍ਰੀ ਐਸ:ਪੀ:ਐਸ ਪਰਮਾਰ, ਡੀ:ਸੀ:ਪੀ ਸ੍ਰੀ ਸਤਪਾਲ ਜੋਸ਼ੀ, ਸ੍ਰ ਮਨਜੀਤ ਸਿੰਘ ਨਾਰੰਗ, ਸ੍ਰ ਮਨਮੋਹਨ ਸਿੰਘ ਕੰਗ, ਸ੍ਰ ਸੁੱਚਾ ਸਿੰਘ ਨਾਗਰਾ ਆਦਿ ਹਾਜ਼ਰ ਸਨ।