ਅੰਮ੍ਰਿਤਸਰ 26 ਜਨਵਰੀ:- ਅਮਰੀਕਾ ਸਥਿਤ ਐਨ.ਬੀ.ਸੀ ਟੀ.ਵੀ. ਚੈਨਲ ਦੇ ਐਂਕਰ ‘ਜੇਅ ਲੇਨੋ’ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖਾਂ ਬਾਰੇ ਵਰਤੀ ਜਾਂਦੀ ਇਤਰਾਜਯੋਗ ਸ਼ੈਲੀ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਦਿੱਲੀ ਸਥਿਤ ਅਮਰੀਕਾ ਦੇ ਰਾਜਦੂਤ ਨੂੰ ਮੈਮੋਰੰਡਮ ਦੇ ਕੇ ਰੋਸ ਦਰਜ਼ ਕਰਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਕੀਤਾ।
ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਾਰੇ ਗਲਤ ਬਿਆਨੀ ਕਰਕੇ ਪੰਜਾਬੀਆਂ ਅਤੇ ਵਿਸ਼ੇਸ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਡੂੰਘੀ ਸੱਟ ਮਾਰਨ ਦੀ ‘ਜੇਅ ਲੇਨੋ’ ਦੀ ਸ਼ਰਾਰਤ ਭਰੀ ਚਾਲ ਹੈ ਜਿਸ ਦੀ ਹਰ ਪਾਸਿਓ ਨਿੰਦਾ ਹੋਣੀ ਚਾਹੀਦੀ ਹੈ। ਉਨਾਂ ਨੇ ਅਮਰੀਕਾ ਸਥਿਤ ਸ.ਰਣਦੀਪ ਸਿੰਘ ਢਿੱਲੋਂ ਅਤੇ ਸਿੱਖ ਫਾਰ ਜਸਟਿਸ ਨਾਮ ਦੀ ਸੰਸਥਾ ਵੱਲੋਂ ਉਫੈਡਰਲ ਕਮਿਊਨੀਕੇਸ਼ਨ ਕਮਿਸ਼ਨ” (ਐਫ.ਸੀ.ਸੀ.) ਕੋਲ ਸ਼ਕਾਇਤ ਦਰਜ ਕਰਾਉਣ ਦੀ ਪ੍ਰਸੰਸਾ ਕੀਤੀ ਹੈ। ਉਨਾਂ ਕਿਹਾ ਕਿ ਅਮਰੀਕਾ ਸਥਿਤ ਹੋਰ ਸਿੱਖ ਜਥੇਬੰਦੀਆਂ ਨੂੰ ਵੀ ਇਸ ਐਂਕਰ ਵਿਰੁੱਧ ਕੇਸ ਦਰਜ ਕਰਵਾਉਣੇ ਚਾਹੀਦੇ ਹਨ। ਉਨਾਂ ਨੇ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਵੱਖ-ਵੱਖ ਦੇਸਾਂ ਵਿੱਚ ਸਥਿਤ ਅਮਰੀਕਾ ਦੇ ਰਾਜਦੂਤਾਂ ਨੂੰ ਇਸ ਹਿਰਦੇਵੇਦਕ ਕਾਰਵਾਈ ਵਿਰੁੱਧ ਲਿਖਤੀ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਟੀ.ਵੀ. ਚੈਨਲ ਐਨ.ਬੀ.ਸੀ. ‘ਤੇ ਇਕ ਸ਼ੋਅ ਦੌਰਾਨ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ‘ਅਮੀਰਾਂ ਦਾ ਮਹਿਲ’ ਅਤੇ ‘ਐਸ਼ਗਾਹ’ ਦਰਸਾਉਣ ਵਾਲੇ ਟੀ.ਵੀ. ਐਂਕਰ ‘ਜੇਅ ਲੇਨੋ’ ਵਿਰੁਧ ਰੋਸ ਸੰਸਾਰ ਭਰ ਦੇ ਦੇਸ਼ਾਂ ਵਿਚ ਵਸਦੇ ਸਿੱਖਾਂ ਵਿੱਚ ਦਿਨੋ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਉਨਾਂ ਸਖ਼ਤ ਸ਼ਬਦਾਂ ਵਿਚ ਉਸ ਟੀ.ਵੀ. ਐਂਕਰ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਜਲਦ ਤੋਂ ਜਲਦ ‘ਜੇਅ ਲੇਨੋ’ ਵਿਸ਼ਵ ਭਰ ਦੇ ਸਿੱਖਾਂ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗੇ ਤਾਂ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਲੱਗੀ ਸੱਟ ‘ਤੇ ਮਲ•ਮ ਲਗਾਈ ਜਾ ਸਕੇ। ਉਨ•ਾਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਅਤੇ ਵਿਸ਼ੇਸ਼ ਕਰ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਗੰਭੀਰਤਾ ਨਾਲ ਅਮਰੀਕਾ ਦੇ ਰਾਸ਼ਟਰਪਤੀ ਬਾਰਾਕ ਓਬਾਮਾ ਕੋਲ ਚੁੱਕਣ ਤਾਂ ਕਿ ਸਿੱਖਾਂ ਨਾਲ ਕੀਤੀ ਜਾ ਰਹੀ ਮਖ਼ੌਲਬਾਜ਼ੀ ‘ਤੇ ਰੋਕ ਲੱਗ ਸਕੇ।
ਉਨ•ਾਂ ਕਿਹਾ ਕਿ ਟੀ.ਵੀ. ਐਂਕਰ 19 ਜਨਵਰੀ ਦੇ ਸ਼ੋਅ ਉਦੀ ਟੂ-ਨਾਈਟ ਪ੍ਰੋਗਰਾਮ” ਦੌਰਾਨ ਰਿਪਬਲੀਕਨ ਪਾਰਟੀ ਦੇ ਰਾਸਟਰਪਤੀ ਦੇ ਅਹੁਦੇ ਲਈ ਉਮੀਦਵਾਰਾਂ ਦੀ ਦੌਲਤ ਬਾਰੇ ਮਜ਼ਾਕ ਉਡਾ ਰਿਹਾ ਸੀ ਅਤੇ ਰਾਸਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ‘ਮਿੱਟ ਰੋਮਨੀ’ ਦੇ ਇਕ ਵੱਡੇ ਮਹਿਲ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦਾ ਵਿਜ਼ੂਅਲ ਵਿਖਾਉਂਦੇ ਹੋਏ ਇਸ ਨੂੰ ਅਮੀਰੀ ਦਾ ਅੱਡਾ ਅਤੇ ਉਐਸ਼ਗਾਹ” ਕਿਹਾ ਹੈ। ਉਨਾਂ ਨੇ ਇਸ ਕੋਝੀ ਘਟਨਾ ਨੂੰ ਸੋਚੀ ਸਮਝੀ ਹਰਕਤ ਦਸਿਆ ਹੈ ਅਤੇ ਕਿਹਾ ਕਿ ਜੇਅ ਲੇਨੋ ਨੇ ਸ਼ਰਾਰਤ ਭਰੇ ਅੰਦਾਜ਼ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਵਿਜ਼ੂਅਲ ਨਾਲ ਕੁਮੈਂਟਰੀ ਕੀਤੀ ਹੈ। ਉਨ•ਾਂ ਕਿਹਾ ਕਿ ਇਸੇ ਐਂਕਰ ਨੇ 2007 ‘ਚ ਵੀ ਸਿੱਖ ਦੀ ਆਨ ਤੇ ਸ਼ਾਨ ਦਸਤਾਰ ਨੂੰ ‘ਡਾਇਪਰ ਹੈੱਡ’ ਦਰਸਾਇਆ ਸੀ। ਉਨ•ਾਂ ਕਿਹਾ ਕਿ ਡਾਇਪਰ ਸ਼ਬਦ ਦੀ ਵਰਤੋਂ ਬੱਚਿਆਂ ਨੂੰ ਪਹਿਨਾਏ ਜਾਂਦੇ ਕੱਛੇ ਨਾਲ ਕੀਤੀ ਜਾਂਦੀ ਹੈ ਅਤੇ ਇਹ ਸ਼ਬਦਾਵਲੀ ਕੋਝੇ ਢੰਗ ਨਾਲ, ਮਜ਼ਾਕ ਭਰੇ ਅੰਦਾਜ਼ ਵਿਚ ਸਿੱਖ ਕੌਮ ਬਾਰੇ ਵਰਤੀ ਗਈ। ਉਨ•ਾਂ ਕਿਹਾ ਕਿ ‘ਟੂ ਨਾਈਟ ਸ਼ੋਅ’ ਮੌਕੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਟੀ.ਵੀ.ਚੈਨਲ ‘ਤੇ ਅਮੀਰਾਂ ਦੇ ਮਹਿਲ ਨਾਲ ਤੁਲਨਾ ਕਰਦੇ ਦਿਖਾਈ ਤਾਂ ਵੇਖਣ ਵਾਲਿਆਂ ਵੱਲੋਂ ਤਾੜੀਆਂ ਮਾਰਨਾ ਵੀ ਭੱਦੀ ਅਤੇ ਕੋਝੀ ਹਰਕਤ ਸੀ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਸ੍ਰੀ ਹਰਿਮੰਦਰ ਸਾਹਿਬ ਬਾਰੇ ਗ਼ਲਤ ਬਿਆਨੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ•ਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੇਵਲ ਸਿੱਖਾਂ ਦਾ ਪਵਿੱਤਰ ਤੇ ਧਾਰਮਿਕ ਅਸਥਾਨ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀਆਂ ਸਰਵੋਤਮ ਕਦਰਾਂ ਕੀਮਤਾਂ ਦੇ ਵੀ ਪ੍ਰਤੀਕ ਹਨ। ਜੇਅ ਲੇਨੋ ਨੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਗ਼ਲਤ ਪ੍ਰਭਾਵ ਪੇਸ਼ ਕੀਤਾ ਹੈ, ਉਸ ਲਈ ਸਵਰਨ ਮੰਦਰ ਦਾ ਅਰਥ ਕੇਵਲ ਪਦਾਰਥਿਕ ਬਹੁਤਾਂਤ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਮਰੀਕੀ ਰਾਸਟਰਪਤੀ ਦੇ ਅਹੁਦੇ ਦੀ ਦੌੜ ‘ਚ ਸ਼ਾਮਲ ‘ਮਿੱਟ ਰੋਮਨੀ’ ਇਕ ਅਮੀਰ ਵਿਉਪਾਰੀ ਅਤੇ ਸਿਆਸੀ ਵਿਅਕਤੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਉਸ ਵਿਅਕਤੀ ਦੀ ਐਸ਼ਗਾਹ ਕਹਿਣਾ ਸਿੱਖਾਂ ਦਾ ਘੋਰ ਅਪਮਾਨ ਕਰਨਾ ਹੀ ਹੈ। ਉਨਾਂ ਕਿਹਾ ਕਿ ਲੇਨੋ ਦੀਆਂ ਨਸਲਵਾਦੀ ਟਿੱਪਣੀਆਂ ਤੇ ਰੋਕ ਲਾਏ ਜਾਣ ਦੀ ਲੋੜ ਹੈ। ਉਨਾਂ ਕਿਹਾ ਕਿ ਆਪਣੀ ਅਜਾਦੀ ਦੀ ਜੰਮ-ਜੰਮ ਰੱਖਿਆ ਕਰਨੀ ਚਾਹੀਦੀ ਹੈ ਪਰ ਇਸ ਨੂੰ ਕਿਸੇ ਧਰਮ ਤੇ ਵਿਅੰਗ ਕਰਨ ਦਾ ਹਥਿਆਰ ਨਹੀ ਬਣਾਇਆ ਜਾਣਾ ਚਾਹੀਦਾ।