January 27, 2012 admin

ਸਰਦਾਰਨੀ ਸਿਮਰਪ੍ਰੀਤ ਭਾਟੀਆ ਨੂੰ ਵੇਰਕਾ ਵਿਖੇ ਸਿੱਕਿਆਂ ਨਾਲ ਤੋਲਿਆ

ਹਲਕੇ ਦੇ ਲੋਕਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਅਹਿਦ ਲਿਆ
ਅੰਮ੍ਰਿਤਸਰ 27 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਅਜ਼ਾਦ ਉਮੀਦਵਾਰ ਸਰਦਾਰਨੀ ਸਿਮਰਪ੍ਰੀਤ ਕੌਰ ਭਾਟੀਆ (ਪਤਨੀ ਸਵਰਗੀ ਹਰਪਾਲ ਸਿੰਘ ਭਾਟੀਆ)ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦ ਵੇਰਕਾ ਵਿਖੇ ਵਰਕਰਾਂ ਅਤੇ ਸਮਰਥਕਾਂ ਦੇ ਵੱਡੇ ਇਕੱਠ ਨੇ ਉਨਾਂ ਨੂੰ ਸਿੱਕਿਆਂ ਨਾਲ ਤੋਲਦਿਆਂ ਵੱਡੇ ਪੱਧਰ ਤੇ ਵੋਟਾਂ ਪਾ ਕੇ ਜਿਤਾਉਣ ਦਾ ਸੰਕਲਪ ਲਿਆ। ਇਸ ਵੱਡੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਭਾਟੀਆ ਨੇ ਲੋਕਾਂ ਨੂੰ ਇਹ ਯਕੀਨ ਦੁਆਇਆ ਕਿ ਉਹ ਹਰ ਸਮੇਂ ਹਲਕੇ ਦੇ ਲੋਕਾਂ ਦੇ ਸੁੱਖ ਦੁੱਖ ਵਿੱਚ ਸਹਿਯੋਗ ਦਿੰਦੇ ਰਹਿਣਗੇ ਜਿਸ ਤਰਾਂ ਉਨਾਂ ਦੇ ਪਤੀ ਸਵਰਗੀ ਹਰਪਾਲ ਸਿੰਘ ਭਾਟੀਆ ਦਿੰਦੇ ਰਹੇ ਹਨ। ਉਨਾਂ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਤੁਸੀਂ 30 ਜਨਵਰੀ ਨੂੰ ਟੈਲੀਵਿਜਨ ਦੇ ਚੋਣ ਨਿਸ਼ਾਨ ਦਾ ਬਟਨ ਦਬਾਅ ਕੇ ਵੋਟਾਂ ਪਾ ਕੇ ਜਿਤਾਓ ਤੁਹਾਡੀ ਇੱਕ ਇੱਕ ਵੋਟ ਸਵਰਗੀ ਭਾਟੀਆ ਨੂੰ ਸੱਚੀ ਸਰਧਾਂਜਲੀ ਹੋਵੇਗੀ। ਮੈਂ ਇਲਾਕੇ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿਆਂਗੀ। ਇਸੇ ਤਰਾਂ ਹੀ ਹਲਕੇ ਦੇ ਵੱਖ ਵੱਖ ਇਲਾਕਿਆਂ ਜੱਜ ਨਗਰ,ਕ੍ਰਿਸ਼ਨਾ ਨਗਰ,ਸੁੰਦਰ ਨਗਰ,ਪ੍ਰੀਤ ਨਗਰ,ਰਾਜੇਸ਼ ਨਗਰ,ਪ੍ਰਤਾਪ ਨਗਰ ਵਿੱਚ ਹੋਏ ਵੱਖ ਵੱਖ ਜਲਸਿਆਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਹੁੰਦਲ,ਮਨਜੀਤ ਸਿੰਘ ਵੇਰਕਾ,ਦਮਨਦੀਪ ਸਿੰਘ, ਨਿਰਮਲ ਸ਼ਰਮਾਂ,ਸੁਰਿੰਦਰ,ਹਰਪ੍ਰੀਤ ਸਿੰਘ,ਨਵਦੀਪ ਸਿੰਘ,ਜਸਵੰਤ ਸਿੰਘ,ਮੱਖਣ ਸਿੰਘ,ਸ਼ਰਨਜੀਤ ਸਿੰਘ, ਨਿਰਮਾਣ ਸਿੰਘ,ਹੀਰਾ ਲਾਲ,ਬਲਕਾਰ ਸਿੰਘ,ਸੰਤ ਰਾਮ,ਨਗਿੰਦਰ ਸਿੰਘ,ਸੁੱਚਾ ਸਿੰਘ,ਰੌਕੀ,ਅੰਕੁਰ,ਬੱਬੀ,ਕੇ ਐਲ ਭਾਟੀਆ,ਅਮਰਜੀਤ ਸਿੰਘ,ਅਮਰ ਸਿੰਘ,ਭੰਡਾਰੀ ਜੀ,ਦਿਲਬਾਗ ਸਿੰਘ ਲਾਡੀ,ਪਰਵਿੰਦਰ ਸਿੰਘ ਰਾਜੂ,ਗੁਰਪ੍ਰੀਤ ਸਿੰਘ ਹੈਪੀ,ਬੇਅੰਤ ਸਿੰਘ ਅਤੇ ਗਗਨਦੀਪ ਸਿੰਘ ਵੀ ਮੌਜੂਦ ਸਨ।

Translate »