ਕਪੂਰਥਲਾ, 27 ਜਨਵਰੀ: ਜ਼ਿਲ•ੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲ ਨੂੰ ਨਿਰਵਿਘਨ ਅਤੇ ਸ਼ਾਤੀ ਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਰਿਟਰਨਿੰਗ ਅਫ਼ਸਰਾਂ, ਪੁਲਿਸ ਅਧਿਕਾਰੀਆਂ ਅਤੇ ਪੈਰਾ ਮਿਲਟਰੀ ਫੋਰਸਜ਼ ਦੇ ਅਧਿਕਾਰੀਆਂ ਨਾਲ ਸਥਾਨਕ ਯੋਜਨਾ ਭਵਨ ਵਿੱਚ ਵਿਸ਼ੇਸ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਚੋਣ ਕਮਿਸ਼ਨ ਦੁਆਰਾ ਨਿਯੁਕਤ ਕੀਤੇ ਗਏ ਪੁਲਿਸ ਚੋਣ ਅਬਜ਼ਰਵਰ ਸ੍ਰੀ ਐੱਸ. ਕੇ. ਨਾਥ ਆਈ. ਪੀ. ਐੱਸ, ਜਨਰਲ ਚੋਣ ਅਬਜ਼ਰਬਰ ਸ੍ਰੀ ਅਨੁਰਾਗ ਯਾਦਵ ਤੇ ਖਰਚਾ ਚੋਣ ਅਬਜ਼ਰਬਰ ਸ੍ਰੀ ਭੁਪਿੰਦਰ ਕੁਮਾਰ ਸਿੰਘ ਆਈ ਆਰ. ਐੱਸ ਤੋਂ ਇਲਾਵਾ ਸ੍ਰੀ ਪ੍ਰਮੋਦ ਬਾਨ ਡੀ. ਆਈ.ਜੀ. ਜਲੰਧਰ ਰੇਂਜ, ਸ੍ਰੀ ਸੁੱਖਮਿੰਦਰ ਸਿੰਘ ਮਾਨ ਐੱਸ. ਐੱਸ. ਪੀ, ਸ੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਪੁਸ਼ਕਰ ਸੰਦਲ ਐੱਸ. ਪੀ. ਹੈੱਡ ਕੁਆਟਰ, ਸ੍ਰੀ ਐੱਸ. ਕੇ ਅਗਨੀਹੋਤਰੀ ਐੱਸ. ਪੀ. ਓਪਰੇਸ਼ਨ ਅਤੇ ਸਾਰੇ ਰਿਟਰਨਿੰਗ ਅਫ਼ਸਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਕੁੱਝ ਸ਼ਰਾਰਤੀ ਅਨਸਰ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ, ਪਰ ਜ਼ਿਲ•ਾਂ ਪ੍ਰਸ਼ਾਸਨ ਅਜਿਹੇ ਅਨਸਰਾਂ ਨਾਲ ਨਜਿੱਠਣ ਲਈ ਪੂਰੀ ਤਰ•ਾਂ ਤਿਆਰ ਹੈ ਅਤੇ ਜੇ ਕੋਈ ਵਿਅਕਤੀ ਚੋਣ ਅਮਲ ਵਿੱਚ ਕਿਸੇ ਤਰ•ਾਂ ਵਿਘਨ ਪਾਉਣ ਦੀ ਕੋਸ਼ਿਸ ਕਰੇਗਾ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਪੁਲਿਸ ਚੋਣ ਅਬਜ਼ਰਵਰ ਸ੍ਰੀ ਐੱਸ. ਕੇ ਨਾਥ ਅਤੇ ਸ੍ਰੀ ਪ੍ਰਮੋਦ ਬਾਨ ਡੀ.ਆਈ.ਜੀ. ਨੇ ਹਾਜ਼ਰ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਦੇ ਮਾਹੌਲ ਨੂੰ ਅਮਨ ਅਤੇ ਸ਼ਾਤੀ ਵਾਲਾ ਬਣਾਈ ਰੱਖਣ ਲਈ ਸ਼ਰਾਰਤੀ ਅਨਸਰਾਂ ਨਾਲ ਸ਼ਖਤੀ ਨਾਲ ਨਜਿੱਠਣ ਤਾਂ ਕਿ ਚੋਣਾਂ ਦੌਰਾਨ ਕਿਸੇ ਵੀ ਤਰ•ਾਂ ਦੇ ਟਕਰਾਅ ਨੂੰ ਰੋਕਿਆ ਜਾ ਸਕੇ। ਸ੍ਰੀ ਸੁੱਖਮਿੰਦਰ ਸਿੰਘ ਮਾਨ ਜ਼ਿਲ•ਾ ਪੁਲਿਸ ਮੁੱਖੀ ਨੇ ਕਿਹਾ ਕਿ ਚੋਣਾਂ ਦੌਰਾਨ ਸਾਇਸੈਂਸੀ ਅਸਲਾ ਜਮ•ਾਂ ਕਰਵਾ ਲਿਆ ਗਿਆ ਹੈ। ਪ੍ਰਤੂ ਬਹੁਤ ਥੋੜ•ੇ ਵਿਅਕਤੀ ਦੀ ਸੁਰੱਖਿਆ ਨੁੰ ਧਿਆਨ ਵਿੱਚ ਰੱਖਦਿਆਂ ਸਾਇਸੈਂਸੀ ਅਲਸਾ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ। ਉਨ•ਾਂ ਨੇ ਦੱਸਿਆ ਕਿ ਪੋਲਿੰਗ ਬੂਥਾਂ ਨੇੜੇ ਅਸਲਾ ਅਤੇ ਹੋਰ ਮਾਰੂ ਹਥਿਆਰ ਲੈ ਕੇ ਜਾਣ ਤੋਂ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਚੋਣਾਂ ਦੌਰਾਨ ਗੜ•ਬੜ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਵਿਆਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।