January 27, 2012 admin

ਅਗਰਵਾਲ ਵੈਲਫੇਅਰ ਕੌਸਲ ਪੰਜਾਬ ਵਲੋ ਕਾਂਗਰਸ ਦੀ ਹਮਾਇਤ ਦਾ ਐਲਾਨ

ਲੁਧਿਆਣਾ ੨੭, ਅਗਰਵਾਲ ਵੈਲਫੇਅਰ ਕੌਸਲ ਪੰਜਾਬ ਦੀ ਮੀਟਿੰਗ ਇੰਪਰੀਅਲ ਹੋਟਲ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਅਗਵਾਲ ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਪਵਨ ਗਰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇ ਰਾਮ ਕ੍ਰਿਸ਼ਨ ਸਰਪ੍ਰਸਤ, ਸਤਪਾਲ ਸਿੰਗਲਾ ਸ੍ਰਪਰਸਤ, ਪ੍ਰੇਮ ਕੁਮਾਰ ਗਰਗ ਸ੍ਰਪਰਸਤ, ਯਸ਼ਵੰਤ ਰਾਏ ਗਰਗ, ਅਨਿਲ ਕੁਮਾਰ ਸਿੰਗਲਾ, ਸੁਨੀਲ ਗੁਪਤਾ, ਸੁਦਰਸ਼ਨ ਕੁਮਾਰ, ਵਰਿੰਦਰ ਅਗਰਵਾਲ, ਨਿਤਨ ਮਿਤਲ, ਰਾਜੇਸ਼ ਬਾਂਸ਼ਲ, ਰਜਿੰਦਰ ਕੁਮਾਰ ਗੁਪਤਾ, ਰਾਜੇਸ਼ ਅਗਵਾਲ, ਨਰੇਸ਼ ਜੈਨ, ਰਾਜਨ ਗੁਪਤਾ, ਜੋਗਿੰਦਰ ਕੁਮਾਰ ਅਗਰਵਾਲ, ਅਸ਼ੋਕ ਗੁਪਤਾ ਅਤੇ ਸੁਨੀਲ ਗੁਪਤਾ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
ਇਸ ਸਮੇ ਪਵਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮੀਟਿੰਗ ਵਿਚ ਮੌਜੂਦਾ ਸਿਆਸੀ ਹਲਾਤਾਂ ਤੇ ਵਿਚਾਰ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਹਿੱਤਾ ਨੂੰ ਅਤੇ ਵਿਸ਼ੇਸ਼ ਕਰਕੇ ਵਪਾਰੀ ਵਰਗ ਅਤੇ ਸ਼ਹਿਰੀ ਵਰਗ ਦੇ ਹਿੱਤਾ ਨੂੰ ਧਿਆਨ ਵਿਚ ਰੱਖਦਿਆਂ ਪੂਰਨ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੀ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਪ੍ਰਧਾਨ ਕੁਲ ਹਿੰਦ ਕਾਂਗਰਸ, ਡਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਅਤੇ ਕੈ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਹੀ ਦੇਸ਼ ਅਤੇ ਪੰਜਾਬ ਨੂੰ ਸਹੀ ਸੇਧ ਦੇ ਸਕਦੇ ਹਨ। ਉਹਨਾਂ ਕਿਹਾ ਕਿ 1992 ਵਿਚ ਵੀ ਕਾਂਗਰਸ ਪਾਰਟੀ ਨੇ ਹੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਰਹਿਨੁਮਈ ਹੇਠ ਚੋਣਾਂ ਲੜੀਆਂ ਸਨ ਅਤੇ ਪੰਜਾਬ ਵਿਚ ਸ਼ਾਂਤੀ ਵਿਕਾਸ ਅਤੇ ਖੁਸ਼ਹਾਲੀ ਲਿਆਂਦੀ ਸੀ। ਉਹਨਾ ਕਿਹਾ ਕਿ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਇਸ ਸਮੇ ਵਰਿੰਦਰ ਅਗਵਾਲ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
ਇਸ ਸਮੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਲੁਧਿਆਣਾ ਨੇ ਅਗਰਵਾਲ ਵੈਲਫੇਅਰ ਕੌਸਲ ਪੰਜਾਬ ਦਾ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇ ਹੋਰਨਾਂ ਤੋ ਇਲਾਵਾ ਰਜਿੰਦਰ ਅਗਰਵਾਲ, ਰਾਜੀਵ ਗੁਪਤਾ, ਜੇ.ਬੀ ਗੁਪਤਾ, ਸੰਜੀਵ ਕੁਮਾਰ ਬਿੰਦਲ, ਵਰੁਨ ਕੁਮਾਰ ਅਗਰਵਾਲ, ਰਮੇਸ਼ ਕੁਮਾਰ ਬਾਂਸਲ, ਰਜਨੀਸ਼ ਬਾਂਸਲ, ਅਸ਼ਵਨੀ ਕੁਮਾਰ ਬਾਂਸਲ, ਤਰਸੇਮ ਲਾਲ ਜਿੰਦਲ, ਮੋਹਿਤੇਸ ਗਰਗ, ਦੀਪਕ ਜਿੰਦਲ, ਜੁਗਲ ਕਿਸ਼ੋਰ, ਸੁਮਿਤ ਬਾਂਸਲ, ਜੋਨੀ ਬਾਂਸਲ, ਬਲਦੇਵ ਮਿੱਤਲ, ਚਰਨ ਮਿੱਤਲ, ਅਸ਼ਵਨੀ ਜਿੰਦਲ, ਤਰਸੇਮ ਜਿੰਦਲ ਅਤੇ ਅਸੋਕ ਗੁਪਤਾ ਵੀ ਹਾਜਰ ਸਨ।

Translate »