January 27, 2012 admin

ਸਰੀਰ ਅਤੇ ਨੇਤਰਦਾਨੀ ਭੈਣ ਕਮਲਜੀਤ ਕੋਰ ਨੂੰ ਸਰਧਾਂਜਲੀ ਭੇਟ

ਬਰਨਾਲਾ, 27 ਜਨਵਰੀ : ਪਿਛਲੇ ਦਿਨੀ ਸੀਨੀਅਰ ਪੱਤਰਕਾਰ ਬਲਵਿੰਦਰ ਆਜਾਦ ਦੀ ਸਤਿਕਾਰਯੋਗ ਭੈਣ ਸਵ. ਕਮਲਜੀਤ ਕੋਰ ਪਤਨੀ ਸ. ਰਣਵੀਰ ਸਿੰਘ ਵਾਸੀ ਦਸਮੇਸ ਨਗਰ, ਧਨੋਲਾ ਰੋਡ, ਬਰਨਾਲਾ ਜਿੰਨਾ ਦੀ ਦਿਲ ਦਾ ਦੋਰਾ ਪੈਣ ਕਾਰਨ ਮੋਤ ਹੋ ਗਈ ਸੀ ਅਤੇ ਮੋਤ ਉਪਰੰਤ ਉਹਨਾਂ ਆਪਣੀ ਇੱਛਾ ਅਨੁਸਾਰ ਆਪਣੀਆ ਅੱਖਾ ਅਤ ਸਰੀਰ ਬਾਬਾ ਫਰੀਦ ਡੈਂਟਲ ਅਤੇ ਮੈਡੀਕਲ ਕਾਲਜ ਫਰੀਦਕੋਟ ਨੂੰ ਦਾਨ ਕਰ ਦਿੱਤੀਆਂ ਸਨ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਅੱਜ ਗੁਰਦੂਆਰਾ ਸਿੰਘ ਸਭਾ, ਕਸਮੇਸ ਨਗਰ, ਬਰਨਾਲਾ ਵਿਖੇ ਪਾਏ ਗਏ। ਇਸ ਮੋਕੇ ਭੈਣ ਕਮਲਜੀਤ ਕੋਰ ਨੂੰ ਸਰਧਾਂਜਲੀ ਭੇਂਟ ਕਰਨ ਪਹੁੰਚੇ ਹਲਕਾ ਬਰਨਾਲਾ ਤੋ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਊਮੀਦਵਾਰ ਸ. ਮਲਕੀਤ ਸਿੰਘ ਕੀਤੂ, ਬਰਨਾਲਾ ਤੋ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੋਰ ਝਲੂਰ, ਨਗਰ ਕੋਸਲ ਬਰਨਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੂ, ਸਾਬਕਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਮਿਠੂ, ਕੋਸਲਰ ਧਰਮ ਸਿੰਘ ਫੋਜੀ, ਪੀਪਲਜ ਪਾਰਟੀ ਆਫ ਪੰਜਾਬ ਦੇ ਨੇਤਾ ਸਰਬਜੀਤ ਸਿੰਘ ਕਲਾਲ ਮਾਜਰਾ, ਗੁਰਦੂਆਰਾ ਸ੍ਰ. ਸਿੰਘ ਸਭਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਫੋਜੀ, ਸ੍ਰ’ਮਣੀ ਅਕਾਲੀ ਦਲ ਬਾਦਲ ਦੇ ਜਿਲ•ਾ ਪ੍ਰਚਾਰ ਸਕੱਤਰ ਜੱਥੇਦਾਰ ਜਰਨੈਲ ਸਿੰਘ ਭੋਤਨਾ, ਹਰਬੰਸ ਸਿੰਘ ਸਾਬਕਾ ਸਰਪੰਚ ਖੁੱਡੀਕਲਾਂ, ਵੈਦ ਜਰਨੈਲ ਸਿੰਘ ਭੰਗੂ, ਰਿਟਾ. ਬੈਂਕ ਮਨੈਜਰ ਸੁਖਦੇਵ ਸਿੰਘ, ਮਾਸਟਰ ਜਰਨੈਲ ਸਿੰਘ, ਰਵਿੰਦਰ ਸਿੰਘ ਪੱਪੂ, ਰਾਜਿੰਦਰ ਸਿੰਘ ਭੋਲਾ, ਜਸਬੀਰ ਸਿੰਘ ਬੀਕਾਨੇਰ, ਅਸੋਕ ਕੁਮਾਰ ਬਰਨਾਲਾ ਆਦਿ ਨੇ ਸਰਧਾਂਜਲੀ ਭੇਟ ਕਰਦਿਆ ਕਿਹਾ ਕਿ ਭੈਣ ਕਮਲਜੀਤ ਕੋਰ ਵੱਲੋ ਜ਼ੋ ਆਪਣੇ ਸਵਾਸਾ ਦੀ ਪੁੰਜੀ ਖਤਮ ਹੋਣ ਉਪਰੰਤ ਜਿੱਥੇ ਗੁਪਤ ਤੋਰ ਤੇ ਅੱਖਾ ਦਾਨ ਦੇਕੇ ਕਿਸੇ ਦੀ ਜਿੰਦਗੀ ਦੇ ਹਨੇਰੇ ਨੂੰ ਰੋਸਨੀ ਪ੍ਰਦਾਨ ਕੀਤੀ ਹੈ ਉੱਥੇ ਹੀ ਆਪਣਾ ਸਰੀਰ ਦਾਨ ਕਰਕੇ ਡਾ. ਸਿੱਖੀਆ ਪ੍ਰਪਾਤ ਕਰ ਰਹੇ ਨੋਜਵਾਨਾਂ ਨੂੰ ਨਵੀਆਂ ਨਵੀਆਂ ਖੋਜਾ ਕਰਨ ਲਈ ਬੇਮਿਸਾਲ ਯੋਗਦਾੱਨ ਪਾਇਆ ਹੈ ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨ•ੀ ਹੀ ਘੱਟ ਹੈ ਸਮੂਹ ਆਗੂਆ ਨੇ ਭੈਣ ਕਮਲਜੀਤ ਕੋਰ ਦੀ ਇਸ ਪ੍ਰੇਰਨਾ ਨੂੰ ਅੱਗੇ ਵਧਾਉਣ ਲਈ ਅਪੀਲ ਵੀ ਕੀਤੀ, ਅੰਤ ਵਿੱਚ ਸਮੂਚੇ ਪਰਿਵਾਰ ਵੱਲੋ ਆਏ ਸਮੂਹ ਰਾਜਨੀਤਿਕ ਅਤੇ ਸਮਾਜ ਸੇਵੀ ਵਿਅਕਤੀਆ ਦਾ ਤਹੇ ਦਿਲੋ ਧੰਨਵਾਦ ਕੀਤਾ।

Translate »