January 27, 2012 admin

ਜੱਥੇਦਾਰ ਮਦਾਨ ਦਾ ਚੋਣ ਜਲਸਾ ਮਹਾਨ ਰੈਲੀ ਦਾ ਰੂਪ ਧਾਰਣ ਕਰ ਗਿਆ, ਕਈ ਪਰਿਵਾਰ ਹੋਏ ਸ਼ਾਮਲ

ਲੁਧਿਆਣਾ 27 ਜਨਵਰੀ : ਵਿਧਾਨ ਸਭਾ ਕੇਂਦਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਾਂਝੇ ਉਮੀਦਵਾਰ ਜਥੇਦਾਰ ਅਮਰਜੀਤ ਸਿੰਘ ਮਦਾਨ ਦੇ ਹੱਕ ਵਿੱਚ ਫੀਲਡ ਗੰਜ ਪੁਰਾਣੀ ਜੇਲ• ਰੋਡ ਵਿਖੇ ਕਰਵਾਏ ਚੋਣ ਜਲਸਾ ਜੋ ਕਿ ਇਕ ਵੱਡੀ ਚੋਣ ਰੈਲੀ ਦਾ ਰੂਪ ਧਾਰਨ ਕਰ ਗਏ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਸੂਬਾ ਪ੍ਰਧਾਨ ਬੀਬੀ ਸੁਰਜੀਤ ਕੋਰ ਬਰਨਾਲਾ ਵੱਲੋਂ ਅਗਵਾਈ ਕੀਤੀ ਜਾਣੀ ਸੀ ਪਰ ਵਿਧਾਨ ਸਭਾ ਚੋਣਾਂ ਵਿੱਚ ਸਾਂਝੇ ਫਰੰਟ ਦੇ 90 ਉਮੀਦਵਾਰਾਂ ਦੇ ਚੋਣ ਰੁਝੇਵਿਆਂ ਦੇ ਕਾਰਣ ਮੌਕੇ ਤੋਂ ਉਨ•ਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਤਬਦੀਲੀ ਕਰਨੀ ਪਈ ਹਾਂਈਕਮਾਂਡ ਵੱਲੋਂ ਪੰਜਾਬ ਦੇ ਸਰਪ੍ਰਸਤ ਸ਼੍ਰੀ ਐਸ.ਐਸ. ਜੌਹਰ ਨੂੰ ਵਿਸ਼ੇਸ਼ ਤੌਰ ਤੇ ਭੇਜਿਆਂ ਗਿਆ ਜਿਨ•ਾਂ ਨੇ ਰੈਲੀ ਦੋ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ  ਦੇਸ਼ ਨੂੰ ਆਜ਼ਾਦ ਹੋਏ 63 ਸਾਲ ਹੋ ਗਏ ਹਨ ਇਸ ਦੌਰਾਨ ਅਕਾਲੀ ਤੇ ਕਾਂਗਰਸ ਦੀ ਸਰਕਾਰਾਂ ਹੀ ਬਣੀਆਂ ਦੋਹਾਂ ਪਾਰਟੀਆਂ ਦੇ ਆਗੂਆਂ ਨੇ ਵੋਟਰਾਂ ਨੂੰ ਗੁੰਮਰਾਹ ਕਰਕੇ ਆਪਣੇ ਉੱਲੂ ਸਿੱਧੇ ਕੀਤੇ ਹਮ। ਮਹਿੰਗਾਈ, ਭ੍ਰਿਸ਼ਟਾਚਾਰ ਇਨ•ਾਂ ਦਾ ਮੁੱਖ ਨਿਸ਼ਾਨਾਂ ਰਿਹਾ ਹੈ ਜੇਕਰ ਪੰਜਾਬ ਦੀ ਵਾਂਗਡੋਰ ਸ. ਬਰਨਾਲਾ ਨੇ ਸੰਭਾਲੀ ਤਾਂ ਇਨ•ਾਂ ਨੇ ਵਿਰੋਧ ਕੀਤਾ ਧਨਾਂਡ ਪਰਿਵਾਰਾਂ ਨੂੰ ਪਹਿਲ ਦਿੱਤੀ ਗਈ ਸੀ ਜਿਸ ਦੀ ਬਦੌਲਤ ਪੰਜਾਬ ਪਹਿਲੇ ਨੰਬਰ ਤੋਂ ਹੁਣ 17ਵੇਂ ਨੰਬਰ ਤੇ ਆ ਗਿਆ ਹੈ। ਹੁਣ ਸਮਾਂ ਹੈ ਸਾਂਝੇ ਫਰੰਟ ਦੀ ਸਰਕਾਰ ਬਨ•ਾਉਣ ਦਾ ਸਾਡਾ ਫਰਜ਼ ਬਣਦਾ ਹੈ ਕਿ ਨਵੇਂ ਪੰਜਾਬ  ਦੀ ਮੁੜ ਤੋਂ ਸ਼ੁਰੂਆਤ ਕੀਤੀ ਜਾਵੇ। ਮੁੱਖ ਚੋਣ ਦਫ਼ਤਰ ਦੇ ਇਨਚਾਰਜ ਗੁਰਿੰਦਰਪਾਲ ਸਿੰਘ ਤੇ ਸੁਰਿੰਦਰ ਸਿੰਘ ਸੂਰੀ ਦੀ ਪ੍ਰੇਰਣਾ ਸਦਕਾ ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਵੱਡੀ ਗਿਣਤੀ ਵਿੱਚ ਪਰਿਵਾਰ ਪਾਰਟੀ ਵਿੱਚ ਸ਼ਾਮਲ ਕੀਤੇ ਗਏ। ਉਮੀਦਵਾਰ ਜਥੇ. ਮਦਾਨ ਵੱਲੋਂ ਸ਼ਾਮਲ ਕੀਤੇ ਪਰਿਵਾਰਾਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਸ. ਮਨਪ੍ਰੀਤ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਇਲਾਕਾ ਫੀਲਡ ਗੰਜ ਦੇ ਵਾਸੀਆਂ ਵੱਲੋਂ ਉਮੀਦਵਾਰ ਮਦਾਨ ਨੂੰ ਲੱਡੂਆਂ ਨਾਲ ਤੋਲਿਆਂ ਗਿਆ ਤੇ ਇਕ ਇਕ ਵੋਟ ਪਾਉਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਕਾਂਗਰਸ ਤੇ ਅਕਾਲੀ ਭਾਜਪਾ ਉਮੀਦਵਾਰਾਂ ਨੇ ਮੋਟੀਆਂ ਰਕਮਾਂ ਪਾਰਟੀਆਂ ਨੂੰ ਦੇ ਕੇ ਟਿਕਟਾਂ ਹਾਸਲ ਕੀਤੀਆਂ ਜਦੋਂ ਉਮੀਦਵਾਰਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਆਪਣੀ ਖਰਚ ਕੀਤੀ ਰਾਸ਼ੀ ਨੂੰ ਵਸੂਲ ਕਰਨਾ ਹੈ ਉਹ ਵਿਕਾਸ ਨਹੀ ਕਰ ਸਕਦੇ। ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਸਾਡੇ ਚਾਰ ਸਾਲ ਤਾਂ ਕਿਸੇ ਨੂੰ ਮਿਲੇ ਤੱਕ ਨਹੀ ਹੁਣ ਆਪਣੀ ਪਾਰਟੀ ਦੇ ਆਖਰੀ ਸਾਹਾ ਮੌਕੇ ਲੀਡਰਾਂ ਦੇ ਘਰ ਘਰ ਜਾਂ ਕੇ ਆਹੁੱਦੇਦਾਰੀਆਂ ਦੇ ਰਹੇ ਹਨ ਜੋ ਕਿ ਸੱਤਾ ਵਿੱਚ ਆਉਣ ਤੇ ਸਭ ਭੰਗ ਕਰ ਦਿੱਤੀਆਂ ਜਾਂਦੀਆਂ ਹਨ। ਇਨ•ਾਂ ਲੀਡਰਾਂ ਤੋਂ ਲੋਕ ਕਿ ਆਸ ਰੱਖ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਲਗੋਵਾਲ ਦੇ ਯੂਥ ਵਿੰਗ ਦੇ ਜਿਲ•ਾਂ ਪ੍ਰਧਾਨ ਬਲਵੀਰ ਸਿੰਘ ਬੋਲੀ ਨੇ ਆਪਣਾ ਭਾਸ਼ਨ ਵਿੱਚ ਕਿਹਾ ਵਿਰੋਧੀ ਪਾਰਟੀਆਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਫਿਲਮੀ ਕਲਾਕਾਰਾਂ ਦਾ ਸਹਿਯੋਗ ਲੈਣ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ ਕਾਂਗਰਸ ਪਾਰਟੀ ਦੇ ਆਗੂ ਵੋਟਰਾਂ ਨੂੰ ਵੱਡੇ ਵੱਡੇ ਸਬਦ ਬਾਗ ਦਿਖਾ ਰਹੇ ਹਨ ਜੋ ਕਿ ਗਲਤ ਹੈ ਇਨ•ਾਂ ਪੰਜਾਬ ਦੇ ਵੋਟਰ ਤਾਂ ਕਿ ਆਉਣ ਵਾਲੀ ਨਵੀਂ ਪੀੜੀ ਵੀ ਕਦੇ ਵਿਸ਼ਵਾਸ ਨਹੀ ਕਰੇਗੀ। ਇਸ ਮੌਕੇ ਸੇਵਾ ਸਿੰਘ ਗਿਆਸਪੁਰਾ, ਸਤਨਾਮ ਸਿੰਘ, ਭੁਪਿੰਦਰ ਸਿੰਘ ਚੱਡਾ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਦੇ ਜੱਥੇ ਵੀ ਹਾਜਰ ਸਨ। ਸਟੇਜ਼ ਦੇ ਪ੍ਰਸਿੱਧ ਹਾਸ ਕਲਾਕਾਰ ਜੋੜੀ ਕਾਕੇ ਸ਼ਾਹ ਅਤੇ ਘੋਟੂ ਸ਼ਾਹ ਨੇ ਵੀ ਚੰਗਾ ਰੰਗ ਬੰਨਿ•ਆ ।

Translate »