ਲੁਧਿਆਣਾ-26-ਜਨਵਰੀ-2012 : 63 ਵੇਂ ਗਣਤੰਤਰ ਦਿਵਸ ਤੇ ਡਾ. ਭੀਮ ਰਾਓ ਅੰਬੇਦਕਰ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਡਾ. ਵਿਜੇ ਕੁਮਾਰ ਤਨੇਜਾ, ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਸ ਵਿਸ਼ੇਸ਼ ਦਿਵਸ ਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕੀਤੀ। ਡਾ. ਤਨੇਜਾ ਨੇ ਕਾਲਜ ਆਫ ਵੈਟਨਰੀ ਸਾਇੰਸ ਵਿਖੇ ਕੌਮੀ ਝੰਡਾ ਝੁਲਾਉਣ ਤੋਂ ਬਾਅਦ ਐਨ.ਸੀ.ਸੀ ਕੈਡਿਟਾਂ ਨੇ ਡਾ. ਤਨੇਜਾ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਡਾ. ਤਨੇਜਾ ਨੇ ਜਿੱਥੇ ਵੈਟਨਰੀ ਯੂਨੀਵਰਸਿਟੀ ਵੱਲੋਂ ਆਪਣੀ ਸਥਾਪਨਾ ਦੇ ਲਗਭਗ 6 ਸਾਲਾਂ ਵਿੱਚ ਕੀਤੇ ਕਾਰਜਾਂ ਦੇ ਵੇਰਵੇ ਸਾਂਝੇ ਕੀਤੇ। ਉੱਥੇ ਉਨਾਂ• ਨੇ ਆਉਂਦੇ ਵਰਿਆਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦਾ ਵੀ ਵਿਸਥਾਰ ਦਿੱਤਾ. ਉਨਾਂ• ਕਿਹਾ ਕਿ ਪਸ਼ੂ ਪਾਲਣ ਕਿੱਤੇ ਕਿਸਾਨ ਭਾਈਚਾਰੇ ਵੱਲੋਂ ਬੜੀ ਸੰਜੀਦਗੀ ਨਾਲ ਅਪਣਾਏ ਜਾ ਰਹੇ ਹਨ। ਉਨਾਂ• ਕਿਹਾ ਕਿ ਇਨਾਂ• ਕਿੱਤਿਆਂ ਵਿੱਚ ਆਮਦਨ ਦੀਆਂ ਅਪਾਰ ਸੰਭਾਵਨਾਵਾਂ ਹਨ। ਵੈਟਨਰੀ ਯੂਨੀਵਰਸਿਟੀ ਨੇ ਪਸ਼ੂ ਪਾਲਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਪ੍ਰਯੋਗਸ਼ਲਾਵਾਂ ਨੂੰ ਆਧੁਨਿਕ ਬਣਾਇਆ ਹੈ ਵਿਦਿਆ ਦੇ ਕੋਰਸਾਂ ਨੂੰ ਵਧਾਇਆ ਹੈ ਅਤੇ ਤਕਨੀਕੀ ਤੌਰ ਤੇ ਬਿਹਤਰ ਕੀਤਾ ਹੈ। ਹਸਪਤਾਲ ਦੀਆਂ ਸਹੂਲਤਾਂ ਨੂੰ ਵੀ ਹੋਰ ਨਵਾਂ ਨਿਖਾਰ ਦਿੱਤਾ ਜਾ ਰਿਹਾ ਹੈ।
ਪਿਛਲੇ ਵਰ•ੇ ਵਿੱਚ ਹੋਏ ਵਿਸ਼ੇਸ਼ ਕਾਰਜਾਂ ਬਾਰੇ ਦੱਸਦਿਆਂ ਉਨਾਂ• ਕਿਹਾ ਕਿ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਇਸ ਵਿੱਦਿਅਕ ਵਰ•ੇ ਵਿੱਚ ਸੰਪੂਰਨ ਹੋਈ। ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਨਾਲ ਮਿਲਕੇ ਵਾਤਾਵਰਣ ਪ੍ਰਦੂਸ਼ਣ ਅਤੇ ਉਸਦਾ ਪਸ਼ੂ ਅਤੇ ਮਨੁੱਖੀ ਸਿਹਤ ਤੇ ਅਸਰ ਸਬੰਧੀ ਇਕ ਵਿਸ਼ੇਸ਼ ਕਾਰਜਸ਼ਾਲਾ ਆਯਜਿਤ ਕੀਤੀ ਗਈ ਜਿਸਦੇ ਬੜੇ ਦੂਰ-ਰਸੀ ਨਤੀਜੇ ਸਾਹਮਣੇ ਆਉਣਗੇ। ਯੂਨੀਵਰਸਿਟੀ ਸੰਨ 2030 ਤੱਕ ਕੀਤੇ ਜਾਣ ਵਾਲੇ ਕਾਰਜਾਂ ਉੇੱਤੇ ਇਕ ਵਿਸ਼ੇਸ਼ ਦਸਤਾਵੇਜ਼ ਤਿਆਰ ਕਰ ਰਹੀ ਹੈ। ਜਿਸ ਨਾਲ ਭਵਿੱਖ ਮੁਖੀ ਆਸ਼ੇ ਵਿਚਾਰ ਜਾਣਗੇ। ਯੂਨੀਵਰਸਿਟੀ ਵਿੱਚ ਵਿਦੇਸ਼ੀ ਨਸਲ ਦੀਆਂ ਖਾਕੀ ਕੈਂਪਬੈਲ ਬੱਤਖਾਂ ਦੇ ਆਂਡੇ ਅਤੇ ਚੂਚੇ ਪੈਦਾ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਪਸਾਰ ਸਿਖਲਾਈ ਮਾਧਿਅਮਾਂ ਰਾਹੀਂ ਮੱਛੀ, ਮੁਰਗੇ ਅਤੇ ਦੁੱਧ ਦੇ ਉਤਪਾਦਾਂ ਨੂੰ ਹੋਰ ਗੁਣਵੱਤਾ ਭਰਪੂਰ ਬਣਾਉਣ ਨਾਲ ਇਸ ਕਿੱਤੇ ਨਾਲ ਜੁੜੇ ਪਸ਼ੂ ਪਾਲਕ ਵਧੇਰੇ ਆਮਦਨੀ ਲੈ ਸਕਣਗੇ। ਉਨਾਂ• ਕਿਹਾ ਕਿ ਮੂੰਹ ਖੁਰ, ਗਲਘੋਟੂ, ਜਹਿਰਬਾਦ ਅਤੇ ਬਰੂਸੀਲੋਸਿਸ ਬਿਮਾਰੀਆਂ ਤੇ ਕਾਬੂ ਪਾਉੇਣ ਲਈ ਯੂਨੀਵਰਸਿਟੀ ਹਰ ਵੇਲੇ ਕਾਰਜਸ਼ੀਲ ਰਹਿੰਦੀ ਹੈ।
ਡਾ. ਤਨੇਜਾ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਹੋਸਟਲ ਲਗਭਗ ਸੰਪੂਰਨ ਹੈ। ਇਸ ਨਾਲ ਸਿਖਲਾਈ ਅਤੇ ਖੋਜ ਤੇ ਬਹੁਤ ਹਾਂ ਪੱਖੀ ਅਸਰ ਪਏਗਾ ਕਿਉਂਕਿ ਰਹਿਣ ਦੀ ਜਗਾ• ਬਣ ਜਾਣ ਨਾਲ ਵਧੇਰੇ ਕਿਸਾਨ ਅਤੇ ਵਿਗਿਆਨੀ ਵੈਟਨਰੀ ਯੂਨੀਵਰਸਿਟੀ ਵਿਖੇ ਆ ਸਕਣਗੇ। ਉਨਾਂ• ਅਧਿਆਪਕ ਭਾਈਚਾਰੇ ਨੂੰ ਯੂਨੀਵਰਸਿਟੀ ਵਿੱਚ ਹੋਰ ਨਵੇਂ ਖੋਜ ਪ੍ਰਾਜੈਕਟ ਲਿਆਉਣ ਲਈ ਹੰਭਲਾ ਮਾਰਨ ਵਾਸਤੇ ਕਿਹਾ। ਸਮਾਰੋਹ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਭਿਆਚਾਰਕ ਪ੍ਰੋਗਰਾਮ ਨੇ ਬਹੁਤ ਆਨੰਦਮਈ ਬਣਾ ਦਿੱਤਾ। ਗੀਤ ਸੰਗੀਤ, ਸਕਿਟ, ਮਿਮਕਰੀ ਅਤੇ ਭੰਗੜੇ ਨੇ ਆਨੰਦ ਦੀ ਵੱਖਰੀ ਛਹਿਬਰ ਲਾ ਦਿੱਤੀ। ਸਮਾਰੋਹ ਵਿੱਚ ਯੂਨੀਵਰੀਸਟੀ ਦੇ ਅਧਿਕਾਰੀ, ਅਧਿਆਪਕ, ਮੁਲਾਜ਼ਮ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।