ਅੰਮ੍ਰਿਤਸਰ, 27 ਜਨਵਰੀ : ਜ਼ਿਲ•ਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ•ਾ ਅੰਮ੍ਰਿਤਸਰ ਵਿੱਚ 29 ਜਨਵਰੀ ਸ਼ਾਮ 5 ਵਜੇ ਤੋਂ 30 ਜਨਵਰੀ 2012 ਦੀ ਸ਼ਾਮ 5 ਵਜੇ ਤੱਕ ਹਰ ਤਰਾਂ ਦੇ ਅਵਾਜ਼ਦਾਰ ਪਟਾਕੇ/ਆਤਿਸ਼ਬਾਜੀ ਚਲਾਉਣ ‘ਤੇ ਪੂਰਨ ਪਾਬੰਧੀ ਲਗਾ ਦਿੱਤੀ ਹੈ। ਜ਼ਿਲ•ਾ ਮੈਜਿਸਟਰੇਟ ਸ੍ਰੀ ਰਜਤ ਅਗਵਾਲ ਨੇ ਪਾਬੰਧੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 29 ਜਨਵਰੀ ਸ਼ਾਮ ਤੱਕ ਪੋਲਿੰਗ ਪਾਰਟੀਆਂ ਆਪਣੇ ਪੋਲਿੰਗ ਸ਼ਟੇਸ਼ਨਾਂ ਤੱਕ ਪਹੁੰਚ ਜਾਂਣਗੀਆਂ ਅਤੇ ਪੋਲਿੰਗ ਸ਼ਟੇਸ਼ਨ ਦੇ ਲਾਗੇ ਆਤਿਸ਼ਬਾਜੀ/ਪਟਾਕੇ ਚਲਾਉਣ ਨਾਲ ਪੋਲਿੰਗ ਪਾਰਟੀ ਅਤੇ ਆਮ ਨਾਗਰਿਕਾਂ/ਵੋਟਰਾਂ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਸ ਨਾਲ ਚੋਣ ਪ੍ਰਕ੍ਰਿਆ ਪ੍ਰਭਾਵਤ ਹੋਣ ਦਾ ਅੰਦੇਸ਼ਾ ਵੀ ਬਣਿਆ ਰਹਿੰਦਾ ਹੈ। ਇਸ ਸਭ ਨੂੰ ਰੋਕਣ ਲਈ ਜ਼ਿਲ•ਾ ਮੈਜਿਸਟਰੇਟ ਵੱਲੋਂ ਇਹ ਇਕਤਰਫਾ ਹੁਕਮ ਜਾਰੀ ਕਰਕੇ 29 ਜਨਵਰੀ ਸ਼ਾਮ 5 ਵਜੇ ਤੋਂ 30 ਜਨਵਰੀ 2012 ਦੀ ਸ਼ਾਮ 5 ਵਜੇ ਤੱਕ ਹਰ ਤਰਾਂ ਦੇ ਅਵਾਜ਼ਦਾਰ ਪਟਾਕੇ/ਆਤਿਸ਼ਬਾਜੀ ਚਲਾਉਣ ‘ਤੇ ਪੂਰਨ ਪਾਬੰਧੀ ਲਗਾ ਦਿੱਤੀ ਹੈ।