January 28, 2012 admin

ਬੀ.ਐਲ.ਓਜ਼ ਵੋਟਰ ਪਰਚੀਆਂ ਘਰ-ਘਰ ਜਾ ਕੇ ਹੀ ਵੰਡਣ-ਜ਼ਿਲ•ਾ ਚੋਣ ਅਫ਼ਸਰ

ਗੁਰਦਾਸਪੁਰ, 28 ਜਨਵਰੀ :  ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਵਿਧਾਨ ਸਭਾ ਚੋਣਾਂ ਲਈ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਵਲੋਂ ਵੋਟਰਾਂ ਨੂੰ ਵੋਟਰ ਸਲਿਪ ਸਿਰਫ ਇੱਕ ਜਗ•ਾ ‘ਤੇ ਹੀ ਬੈਠ ਕੇ ਵੰਡਣ ਦਾ ਗੰਭੀਰ ਨੋਟਿਸ ਲੈਦਿਆਂ, ਸਮੂਹ ਬੀ.ਐਲ.ਓਜ਼ ਨੂੰ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਹਨ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਵੋਟਰ ਸਲਿਪਾਂ ਘਰ-ਘਰ ਜਾ ਕੇ ਵੰਡੀਆਂ ਜਾਣੀਆਂ ਹਨ, ਇਸ ਲਈ ਵੋਟਰ ਸਲਿਪ ਘਰ-ਘਰ ਜਾ ਕੇ ਵੰਡੀਆਂ ਜਾਣ।
                 ਸ੍ਰੀ ਕੈਥ ਨੇ ਅੱਗੇ ਕਿਹਾ ਕਿ ਜੇਕਰ ਕੋਈ ਵੋਟਰ ਘਰ ਨਾ ਮਿਲੇ ਤਾਂ ਉਹ ਆਪਣੀ ਵੋਟਰ ਸਲਿਪ ਸਬੰਧਿਤ ਬੀ.ਐਲ.ਓਜ਼ ਪਾਸੇ ਪੋਲਿੰਗ ਸਟੇਸ਼ਨ ‘ਤੇ ਜਾ ਕੇ ਪ੍ਰਾਪਤ ਕਰਕੇ ਵੋਟ ਪਾ ਸਕਦਾ ਹੈ। ਜੇਕਰ ਫਿਰ ਵੀ ਵੋਟਰ ਸਲਿੱਪ ਉੱਪਲਬਧ ਨਹੀਂ ਹੁੰਦੀ ਤਾਂ ਉਹ ਵੋਟਰ ਆਪਣਾ ਸ਼ਨਾਖਤੀ ਕਾਰਡ ਜਾਂ ਫਿਰ ਫੋਟੋ ਵਾਲਾ ਸ਼ਨਾਖਤੀ ਕਾਰਡ ਜਿਵੇਂ ਕਿ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਸਰਕਾਰੀ ਪਹਿਚਾਣ ਪੱਤਰ, ਬੈਂਕ ਦੀ ਪਾਸ ਬੁੱਕ ਸਮੇਤ ਫੋਟੋ ਆਦਿ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।

Translate »